ਅਮਰੀਕਾ ਚ ਇੱਕ ਹੋਰ ਭਾਰਤੀ ਵਿਦਿਆਰਥੀ ਦੀ ਮੌਤ, 3 ਹਫ਼ਤਿਆਂ ਤੋਂ ਲਾਪਤਾ ਅਬਦੁਲ ਦੀ ਮਿਲੀ ਲਾਸ਼

By  KRISHAN KUMAR SHARMA April 9th 2024 10:43 AM

Indian Student Found Dead in America: ਅਮਰੀਕਾ ਤੋਂ ਭਾਰਤ ਲਈ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਹੈਦਰਾਬਾਦ ਦਾ ਇੱਕ ਵਿਦਿਆਰਥੀ ਅਮਰੀਕਾ ਵਿੱਚ ਮ੍ਰਿਤਕ ਮਿਲਿਆ ਹੈ। 25 ਸਾਲਾ ਮੁਹੰਮਦ ਅਬਦੁਲ ਅਰਾਫਾਤ 3 ਹਫ਼ਤਿਆਂ ਤੋਂ ਲਾਪਤਾ ਸੀ, ਜਿਸ ਦੀ ਹੁਣ ਲਾਸ਼ ਮਿਲੀ ਹੈ। ਉਹ ਕਲੀਵਲੈਂਡ ਸਟੇਟ ਯੂਨੀਵਰਸਿਟੀ ਤੋਂ ਮਾਸਟਰ ਦੀ ਪੜ੍ਹਾਈ ਕਰਨ ਲਈ ਸਾਲ 2023 ਵਿੱਚ ਅਮਰੀਕਾ ਗਿਆ ਸੀ।

ਨਿਊਯਾਰਕ 'ਚ ਭਾਰਤੀ ਦੂਤਾਵਾਸ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇੱਕ ਪੋਸਟ 'ਚ ਕਿਹਾ ਕਿ ਲਗਭਗ 3  ਹਫਤਿਆਂ ਤੋਂ ਲਾਪਤਾ ਵਿਦਿਆਰਥੀ ਅਬਦੁਲ ਦੀ ਲਾਸ਼ ਮਿਲ ਗਈ ਹੈ।

ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੇ ਪੋਸਟ 'ਚ ਕਿਹਾ ਮੁਹੰਮਦ ਅਰਾਫਾਤ ਦੇ ਪਰਿਵਾਰ ਪ੍ਰਤੀ ਸਾਡੀ ਡੂੰਘੀ ਹਮਦਰਦੀ ਹੈ। ਦੂਤਾਵਾਸ ਮੁਹੰਮਦ ਅਬਦੁਲ ਅਰਾਫਾਤ ਦੀ ਮੌਤ ਦੀ ਪੂਰੀ ਜਾਂਚ ਨੂੰ ਯਕੀਨੀ ਬਣਾਉਣ ਲਈ ਸਥਾਨਕ ਏਜੰਸੀਆਂ ਦੇ ਸੰਪਰਕ ਵਿੱਚ ਹੈ। ਅਧਿਕਾਰੀਆਂ ਨੇ ਕਿਹਾ ਕਿ ਉਸ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਦੁਖੀ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।

ਦੱਸ ਦਈਏ ਕਿ ਅਬਦੁਲ ਦੇ ਮਾਤਾ-ਪਿਤਾ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉਨ੍ਹਾਂ ਨੂੰ ਆਪਣੇ ਮੁੰਡੇ ਦੀ ਸੁਰੱਖਿਅਤ ਵਾਪਸੀ ਲਈ 1 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕਰਨ ਵਾਲੀ ਇੱਕ ਕਾਲ ਆਈ ਸੀ। ਫੋਨ ਕਰਨ ਵਾਲੇ ਨੇ ਭਾਰਤੀ ਵਿਦਿਆਰਥੀ ਨੂੰ ਅਗਵਾ ਕਰਨ ਦਾ ਦਾਅਵਾ ਕੀਤਾ ਸੀ ਅਤੇ ਫਿਰੌਤੀ ਨਾ ਮਿਲਣ 'ਤੇ ਉਸ ਦਾ ਗੁਰਦਾ ਵੇਚਣ ਦੀ ਧਮਕੀ ਦਿੱਤੀ।

Related Post