Republic Day Parade : ਪਹਿਲੀ ਵਾਰ ਗਣਤੰਤਰ ਦਿਵਸ ਪਰੇਡ ਚ ਵਿਖਾਈ ਦੇਵੇਗੀ ਭਾਰਤੀ ਸਿਨੇਮਾ ਦੀ ਝਾਂਕੀ ! ਸੰਜੇ ਲੀਲਾ ਭੰਸਾਲੀ ਰਚਣਗੇ ਇਤਿਹਾਸ

Indian Cinema History : ਪ੍ਰਸਿੱਧ ਫਿਲਮ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਇਸ ਇਤਿਹਾਸਕ ਮੌਕੇ 'ਤੇ ਭਾਰਤੀ ਸਿਨੇਮਾ ਦੀ ਦੁਨੀਆ ਦੀ ਨੁਮਾਇੰਦਗੀ ਕਰਨਗੇ। ਆਸਕਰ ਜੇਤੂ ਸੰਗੀਤਕਾਰ ਐਮ.ਐਮ. ਕਿਰਵਾਨੀ, ਵੰਦੇ ਮਾਤਰਮ ਲਈ ਇੱਕ ਨਵੀਂ ਧੁਨ ਪੇਸ਼ ਕਰਨਗੇ।

By  KRISHAN KUMAR SHARMA January 22nd 2026 07:09 PM -- Updated: January 22nd 2026 07:16 PM

Indian Cinema History : ਭਾਰਤੀ ਸਿਨੇਮਾ ਲਈ ਇਹ ਸਾਲ ਇਤਿਹਾਸ ਰਚਣ ਜਾ ਰਿਹਾ ਹੈ। ਗਣਤੰਤਰ ਦਿਵਸ (Rupblic Day Parade) ਦੇ ਜਸ਼ਨਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਰਤੱਵ ਪੱਥ 'ਤੇ ਪਰੇਡ 'ਚ ਭਾਰਤੀ ਫਿਲਮ ਉਦਯੋਗ ਦੀ ਵਿਸ਼ਾਲਤਾ ਦਿਖਾਈ ਦੇਵੇਗੀ। ਪ੍ਰਸਿੱਧ ਫਿਲਮ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ (Sanjay Leela Bhansali) ਇਸ ਇਤਿਹਾਸਕ ਮੌਕੇ 'ਤੇ ਭਾਰਤੀ ਸਿਨੇਮਾ ਦੀ ਦੁਨੀਆ ਦੀ ਨੁਮਾਇੰਦਗੀ ਕਰਨਗੇ। ਆਸਕਰ ਜੇਤੂ ਸੰਗੀਤਕਾਰ ਐਮ.ਐਮ. ਕਿਰਵਾਨੀ, ਵੰਦੇ ਮਾਤਰਮ ਲਈ ਇੱਕ ਨਵੀਂ ਧੁਨ ਪੇਸ਼ ਕਰਨਗੇ।

ਰਿਪੋਰਟਾਂ ਦੇ ਅਨੁਸਾਰ, ਫਿਲਮ ਨਿਰਮਾਤਾ ਸੰਜੇ ਲੀਲਾ ਭੰਸਾਲੀ ਭਾਰਤੀ ਸਿਨੇਮਾ ਦੀ ਯਾਤਰਾ ਅਤੇ ਵਿਰਾਸਤ ਨੂੰ ਦਰਸਾਉਂਦੀ ਇੱਕ ਵਿਸ਼ੇਸ਼ ਝਾਂਕੀ ਪੇਸ਼ ਕਰਨਗੇ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਹਿਯੋਗ ਨਾਲ ਬਣਾਈ ਗਈ, ਇਹ ਵਿਸ਼ੇਸ਼ ਝਾਕੀ ਭਾਰਤੀ ਸਿਨੇਮਾ ਦੀ ਯਾਤਰਾ ਅਤੇ ਕਲਾਤਮਕਤਾ ਦਾ ਜਸ਼ਨ ਮਨਾਏਗੀ।

ਸੰਜੇ ਲੀਲਾ ਭੰਸਾਲੀ ਕਰਨਗੇ ਪਰੇਡ ਦੀ ਅਗਵਾਈ

ਮੰਤਰਾਲੇ ਦੇ ਸੂਤਰਾਂ ਦਾ ਕਹਿਣਾ ਹੈ ਕਿ ਸੰਜੇ ਲੀਲਾ ਭੰਸਾਲੀ, ਜਿਨ੍ਹਾਂ ਨੇ ਭਾਰਤੀ ਸਿਨੇਮਾ ਨੂੰ ਵਿਸ਼ਵ ਪੱਧਰ 'ਤੇ ਇੱਕ ਨਵੀਂ ਪਛਾਣ ਦਿੱਤੀ ਹੈ, ਇਸ ਦੀ ਅਗਵਾਈ ਤੋਂ ਵਧੀਆ ਵਿਕਲਪ ਨਹੀਂ ਹੋ ਸਕਦਾ ਸੀ। ਇਹ ਪਹਿਲੀ ਵਾਰ ਹੈ ਜਦੋਂ ਕੋਈ ਫਿਲਮ ਨਿਰਦੇਸ਼ਕ ਸਿੱਧੇ ਤੌਰ 'ਤੇ ਪਰੇਡ ਵਿੱਚ ਸਿਨੇਮਾ ਦੀ ਵਿਰਾਸਤ ਦੀ ਨੁਮਾਇੰਦਗੀ ਕਰੇਗਾ। ਹਾਲਾਂਕਿ, ਇਸ ਖ਼ਬਰ 'ਤੇ ਫਿਲਮ ਨਿਰਮਾਤਾ ਵੱਲੋਂ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

ਇਸਦੇ ਨਾਲ ਹੀ ਪਹਿਲਾਂ ਇਹ ਰਿਪੋਰਟ ਆਈ ਹੈ ਕਿ ਆਸਕਰ ਜੇਤੂ ਸੰਗੀਤਕਾਰ ਐਮਐਮ ਕੀਰਵਾਨੀ ਨੇ "ਵੰਦੇ ਮਾਤਰਮ" ਦੀ 150ਵੀਂ ਵਰ੍ਹੇਗੰਢ ਲਈ ਇੱਕ ਵਿਸ਼ੇਸ਼ ਧੁਨ ਤਿਆਰ ਕੀਤੀ ਹੈ। ਇਹ ਸ਼ਾਨਦਾਰ ਪ੍ਰਦਰਸ਼ਨ ਭਾਰਤ ਭਰ ਦੇ 2,500 ਕਲਾਕਾਰਾਂ ਰਾਹੀਂ ਪੇਸ਼ ਕੀਤਾ ਜਾਵੇਗਾ।

7 ਕੌਮੀ ਪੁਰਸਕਾਰ ਜਿੱਤ ਚੁੱਕੇ ਹਨ ਭੰਸਾਲੀ

ਸੰਜੇ ਲੀਲਾ ਭੰਸਾਲੀ ਆਪਣੀਆਂ ਸ਼ਾਨਦਾਰ ਫਿਲਮਾਂ ਅਤੇ ਬਾਰੀਕੀ ਨਾਲ ਕਲਾਤਮਕਤਾ ਲਈ ਜਾਣੇ ਜਾਂਦੇ ਹਨ। ਉਹ ਨਾ ਸਿਰਫ਼ ਇੱਕ ਨਿਰਦੇਸ਼ਕ ਹਨ, ਸਗੋਂ ਇੱਕ ਸਫਲ ਨਿਰਮਾਤਾ, ਪਟਕਥਾ ਲੇਖਕ ਅਤੇ ਸੰਗੀਤਕਾਰ ਵੀ ਹਨ। 1996 ਵਿੱਚ "ਖਾਮੋਸ਼ੀ: ਦ ਮਿਊਜ਼ੀਕਲ" ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਭੰਸਾਲੀ ਨੂੰ "ਹਮ ਦਿਲ ਦੇ ਚੁਕੇ ਸਨਮ" ਅਤੇ "ਦੇਵਦਾਸ" ਵਰਗੀਆਂ ਫਿਲਮਾਂ ਨਾਲ ਮਾਨਤਾ ਮਿਲੀ। ਉਨ੍ਹਾਂ ਦੀ ਪ੍ਰਤਿਭਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੂੰ 2015 ਵਿੱਚ 7 ਰਾਸ਼ਟਰੀ ਫਿਲਮ ਪੁਰਸਕਾਰ ਅਤੇ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ।

Related Post