Canada ਚ 26 ਸਾਲਾਂ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ , 3 ਸਾਲ ਪਹਿਲਾਂ ਗਿਆ ਸੀ ਵਿਦੇਸ਼
Moga News : ਕੈਨੇਡਾ ਤੋਂ ਇੱਕ ਹੋਰ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਮੋਗਾ ਦੇ ਪਿੰਡ ਤਖਾਣਵੱਧ ਦੇ ਨੌਜਵਾਨ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ 26 ਸਾਲਾਂ ਸੁਖਜਿੰਦਰ ਸਿੰਘ ਪਿੰਡ ਤਖਾਣਵੱਧ ਵਜੋਂ ਹੋਈ ਹੈ।
Shanker Badra
January 30th 2026 01:58 PM --
Updated:
January 30th 2026 02:00 PM
Moga News : ਕੈਨੇਡਾ ਤੋਂ ਇੱਕ ਹੋਰ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਮੋਗਾ ਦੇ ਪਿੰਡ ਤਖਾਣਵੱਧ ਦੇ ਨੌਜਵਾਨ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ 26 ਸਾਲਾਂ ਸੁਖਜਿੰਦਰ ਸਿੰਘ ਪਿੰਡ ਤਖਾਣਵੱਧ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ 3 ਸਾਲ ਪਹਿਲਾਂ ਸੁਨਹਿਰੇ ਭਵਿੱਖ ਦੇ ਸੁਫਨੇ ਲੈ ਕੇ ਨੌਜਵਾਨ ਕੈਨੇਡਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੇ 5 ਫਰਵਰੀ ਨੂੰ ਘਰ ਆਉਣਾ ਸੀ ਪਰ ਹੁਣ ਉਸਦੀ ਅਰਥੀ ਆਵੇਗੀ।
ਬਜ਼ੁਰਗ ਪਿਤਾ ਨੇ ਦੱਸਿਆ ਕਿ ਤਿੰਨ ਦਿਨ ਪਹਿਲਾਂ ਮੇਰੇ ਪੁੱਤ ਨੂੰ ਵਰਕ ਪਰਮਿਟ ਮਿਲਿਆ ਸੀ ਅਤੇ ਗੱਲਾਂ ਕਰਦੇ ਬਾਪ ਦੀਆਂ ਅੱਖਾਂ ‘ਵਿੱਚੋਂ ਹੰਝੂ ਨਹੀਂ ਰੁਕ ਰਹੇ।