Wed, Mar 18, 2026
Whatsapp

Canada ’ਚ ਅੰਮ੍ਰਿਤਸਰ ਦੇ ਨੌਜਵਾਨ ਦੀ ਗੋਲੀਆਂ ਮਾਰ ਕੇ ਕਤਲ , ਪਰਿਵਾਰ 'ਚ ਸੋਗ ਦੀ ਲਹਿਰ

ਮਿਲੀ ਜਾਣਕਾਰੀ ਮੁਤਾਬਕ ਬਿਰਿੰਦਰ ਸਿੰਘ ਆਪਣੇ ਦੋਸਤਾਂ ਨਾਲ ਛੁੱਟੀ ਦੇ ਦਿਨ ਲੰਬੀ ਡਰਾਈਵ 'ਤੇ ਗਿਆ ਹੋਇਆ ਸੀ। ਇਸ ਦੌਰਾਨ ਇੱਕ ਹੋਰ ਕਾਰ ਉਨ੍ਹਾਂ ਦਾ ਪਿੱਛਾ ਕਰਦੀ ਰਹੀ ਅਤੇ ਰੇਸ ਲਗਾਉਂਦੀ ਰਹੀ। ਕੁਝ ਸਮੇਂ ਬਾਅਦ ਉਹ ਕਾਰ ਅੱਗੇ ਆ ਕੇ ਅਚਾਨਕ ਰੁਕ ਗਈ।

Reported by:  PTC News Desk  Edited by:  Aarti -- March 18th 2026 08:44 PM
Canada ’ਚ ਅੰਮ੍ਰਿਤਸਰ ਦੇ ਨੌਜਵਾਨ ਦੀ ਗੋਲੀਆਂ ਮਾਰ ਕੇ ਕਤਲ , ਪਰਿਵਾਰ 'ਚ ਸੋਗ ਦੀ ਲਹਿਰ

Canada ’ਚ ਅੰਮ੍ਰਿਤਸਰ ਦੇ ਨੌਜਵਾਨ ਦੀ ਗੋਲੀਆਂ ਮਾਰ ਕੇ ਕਤਲ , ਪਰਿਵਾਰ 'ਚ ਸੋਗ ਦੀ ਲਹਿਰ

ਕੈਨੇਡਾ ਵਿੱਚ ਰਹਿੰਦੇ ਪੰਜਾਬੀ ਮੂਲ ਦੇ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ 22 ਸਾਲਾ ਬਿਰਿੰਦਰ ਸਿੰਘ ਵਜੋਂ ਹੋਈ ਹੈ, ਜੋ ਸਟੱਡੀ ਵੀਜ਼ੇ 'ਤੇ ਕੈਨੇਡਾ ਗਿਆ ਹੋਇਆ ਸੀ। ਦੱਸ ਦਈਏ ਕਿ ਇਹ ਵਾਰਦਾਤ 14 ਮਾਰਚ ਨੂੰ ਐਡਮਿੰਟਨ ਨੇੜੇ ਲੇਡੁਕ ਖੇਤਰ ਵਿੱਚ ਹਾਈਵੇਅ-2 'ਤੇ ਵਾਪਰਿਆ, ਜਿਸ ਨਾਲ ਪੰਜਾਬ ਸਮੇਤ ਕੈਨੇਡਾ ਵਸਦੇ ਭਾਰਤੀ ਭਾਈਚਾਰੇ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ ਹੈ।

ਮਿਲੀ ਜਾਣਕਾਰੀ ਮੁਤਾਬਕ ਬਿਰਿੰਦਰ ਸਿੰਘ ਆਪਣੇ ਦੋਸਤਾਂ ਨਾਲ ਛੁੱਟੀ ਦੇ ਦਿਨ ਲੰਬੀ ਡਰਾਈਵ 'ਤੇ ਗਿਆ ਹੋਇਆ ਸੀ। ਇਸ ਦੌਰਾਨ ਇੱਕ ਹੋਰ ਕਾਰ ਉਨ੍ਹਾਂ ਦਾ ਪਿੱਛਾ ਕਰਦੀ ਰਹੀ ਅਤੇ ਰੇਸ ਲਗਾਉਂਦੀ ਰਹੀ। ਕੁਝ ਸਮੇਂ ਬਾਅਦ ਉਹ ਕਾਰ ਅੱਗੇ ਆ ਕੇ ਅਚਾਨਕ ਰੁਕ ਗਈ। ਦੋਸਤਾਂ ਦੇ ਬਿਆਨਾਂ ਅਨੁਸਾਰ ਦੂਜੇ ਵਾਹਨ ਵਿੱਚ ਬੈਠੇ ਵਿਅਕਤੀ ਨੇ ਸ਼ੀਸ਼ਾ ਥੱਲੇ ਕਰਕੇ ਇਸ਼ਾਰਾ ਕੀਤਾ, ਜਿਸ 'ਤੇ ਬਿਰਿੰਦਰ ਅਤੇ ਉਸਦੇ ਸਾਥੀਆਂ ਨੇ ਵੀ ਵਾਪਸ ਇਸ਼ਾਰਾ ਕੀਤਾ। ਇਸੇ ਦੌਰਾਨ ਅਚਾਨਕ ਹਮਲਾਵਰ ਨੇ ਗੋਲੀ ਚਲਾ ਦਿੱਤੀ, ਜੋ ਬਿਰਿੰਦਰ ਨੂੰ ਲੱਗੀ ਅਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ।


ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਣਪਛਾਤੇ ਹਮਲਾਵਰਾਂ ਦੀ ਭਾਲ ਜਾਰੀ ਹੈ। ਹਾਲਾਂਕਿ ਇਸ ਹਮਲੇ ਦੇ ਕਾਰਨਾਂ ਬਾਰੇ ਅਜੇ ਤੱਕ ਕੋਈ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ, ਪਰ ਪਰਿਵਾਰ ਨੇ ਇਸਨੂੰ ਭੇਦਭਾਵ ਨਾਲ ਜੁੜੀ ਘਟਨਾ ਕਰਾਰ ਦਿੱਤਾ ਹੈ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ।

ਕਾਬਿਲੇਗੌਰ ਹੈ ਕਿ ਬਿਰਿੰਦਰ ਸਿੰਘ ਅੰਮ੍ਰਿਤਸਰ ਦੇ ਪਲਸ ਸਾਹਿਬ ਰੋਡ ਨੇੜੇ ਰਹਿੰਦਾ ਸੀ ਅਤੇ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਹ ਤਿੰਨ ਸਾਲ ਪਹਿਲਾਂ ਉੱਚ ਸਿੱਖਿਆ ਲਈ ਕੈਨੇਡਾ ਗਿਆ ਸੀ ਅਤੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਲਬਰਟਾ ਵਿੱਚ ਕੰਸਟਰਕਸ਼ਨ ਦੇ ਕੰਮ ਨਾਲ ਜੁੜਿਆ ਹੋਇਆ ਸੀ। ਪਰਿਵਾਰਕ ਮੈਂਬਰਾਂ ਮੁਤਾਬਕ ਬਿਰਿੰਦਰ ਨੇ ਆਪਣੀ ਮਿਹਨਤ ਨਾਲ ਉੱਥੇ ਵਧੀਆ ਸੈਟਲਮੈਂਟ ਕਰ ਲਈ ਸੀ ਅਤੇ ਵੱਡੇ ਸੁਪਨੇ ਸਾਕਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।

ਮ੍ਰਿਤਕ ਦੇ ਦੋਸਤਾਂ ਵੱਲੋਂ ਉਸਦੀ ਲਾਸ਼ ਭਾਰਤ ਲਿਆਉਣ ਲਈ ‘ਗੋ ਫੰਡ ਮੀ’ ਰਾਹੀਂ ਫੰਡ ਇਕੱਠੇ ਕੀਤੇ ਜਾ ਰਹੇ ਹਨ, ਤਾਂ ਜੋ ਮਾਪੇ ਆਪਣੇ ਪੁੱਤਰ ਦਾ ਆਖਰੀ ਦਰਸ਼ਨ ਕਰ ਸਕਣ। ਇਸ ਘਟਨਾ ਨਾਲ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਇਲਾਕੇ ਵਿੱਚ ਵੀ ਗਹਿਰਾ ਦੁੱਖ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ  : jagraon Punjab Bachao Rally ’ ਚ ਸੁਖਬੀਰ ਸਿੰਘ ਬਾਦਲ ਦਾ ਵੱਡਾ ਐਲਾਨ, ਕਿਹਾ- 2027 ’ਚ ਸਰਕਾਰ ਬਣਨ ’ਤੇ ਜਗਰਾਓਂ ਨੂੰ ਬਣਾਇਆ ਜਾਵੇਗਾ ਜ਼ਿਲ੍ਹਾ

- PTC NEWS

Top News view more...

Latest News view more...

PTC NETWORK
PTC NETWORK