Wed, Mar 18, 2026
Whatsapp

MP ਹਰਸਿਮਰਤ ਕੌਰ ਬਾਦਲ ਸੰਸਦ ’ਚ ਗਰਜੇ, 12500 ਕਰੋੜ ਰੁਪਏ ਦੇ SDRF ਦੀ ਸਥਿਤੀ ਦੀ ਨਿਆਂਇਕ ਜਾਂਚ ਦੀ ਕੀਤੀ ਮੰਗ

ਸੰਸਦ ਵਿਚ ਖੇਤੀਬਾੜੀ ਮੰਗਾਂ ’ਤੇ ਚਰਚਾ ਵਿਚ ਭਾਗ ਲੈਂਦਿਆਂ ਬਠਿੰਡਾ ਦੇ ਐਮ ਪੀ ਨੇ ਕਿਹਾ ਕਿ 2025 ਵਿਚ ਹੜ੍ਹਾਂ ਕਾਰਨ ਚਾਰ ਲੱਖ ਏਕੜ ਜ਼ਮੀਨ ਵਿਚ ਫਸਲਾਂ ਤਬਾਹ ਹੋਈਆਂ ਹਨ ਜਿਸ ਦੌਰਾਨ ਕੇਂਦਰ ਨੇ ਐਲਾਨ ਕੀਤਾ ਸੀ ਕਿ 12500 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਸੂਬਾ ਕੁਦਰਤੀ ਰਾਹਤ ਫੰਡ ਦੇ ਤਹਿਤ ਪਹਿਲਾਂ ਹੀ ਸੂਬੇ ਕੋਲ ਪਈ ਹੈ।

Reported by:  PTC News Desk  Edited by:  Aarti -- March 18th 2026 09:04 PM
MP ਹਰਸਿਮਰਤ ਕੌਰ ਬਾਦਲ ਸੰਸਦ ’ਚ ਗਰਜੇ, 12500 ਕਰੋੜ ਰੁਪਏ ਦੇ SDRF ਦੀ ਸਥਿਤੀ ਦੀ ਨਿਆਂਇਕ ਜਾਂਚ ਦੀ ਕੀਤੀ ਮੰਗ

MP ਹਰਸਿਮਰਤ ਕੌਰ ਬਾਦਲ ਸੰਸਦ ’ਚ ਗਰਜੇ, 12500 ਕਰੋੜ ਰੁਪਏ ਦੇ SDRF ਦੀ ਸਥਿਤੀ ਦੀ ਨਿਆਂਇਕ ਜਾਂਚ ਦੀ ਕੀਤੀ ਮੰਗ

MP Harsimrat Kaur Badal  ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਸੂਬੇ ਦੇ ਕੁਦਰਤੀ ਆਫਤ ਫੰਡ (ਐਸ ਡੀ ਆਰ ਐਫ) ਦੇ 12500 ਕਰੋੜ ਰੁਪਏ ਦੀ ਸਥਿਤ ਦੀ ਨਿਆਂਇਕ ਜਾਂਚ ਦੀ ਮੰਗ ਕੀਤੀ ਤਾਂ ਜੋ ਪਤਾ ਲਾਇਆ ਜਾ ਸਕੇ ਕਿ ਇਹ ਪੈਸਾ ਕਿਵੇਂ ਖੁਰਦ ਬੁਰਦ ਕੀਤਾ ਗਿਆ ਤੇ ਕਿਸਾਨਾਂ ਨੂੰ 2-25 ਵਿਚ ਆਏ ਭਿਆਨਕ ਹੜ੍ਹਾਂ ਦਾ ਹੁਣ ਤੱਕ ਇਕ ਰੁਪਿਆ ਵੀ ਮੁਆਵਜ਼ਾ ਕਿਉਂ ਨਹੀਂ ਮਿਲ ਸਕਿਆ।

ਸੰਸਦ ਵਿਚ ਖੇਤੀਬਾੜੀ ਮੰਗਾਂ ’ਤੇ ਚਰਚਾ ਵਿਚ ਭਾਗ ਲੈਂਦਿਆਂ ਬਠਿੰਡਾ ਦੇ ਐਮ ਪੀ ਨੇ ਕਿਹਾ ਕਿ 2025 ਵਿਚ ਹੜ੍ਹਾਂ ਕਾਰਨ ਚਾਰ ਲੱਖ ਏਕੜ ਜ਼ਮੀਨ ਵਿਚ ਫਸਲਾਂ ਤਬਾਹ ਹੋਈਆਂ ਹਨ ਜਿਸ ਦੌਰਾਨ ਕੇਂਦਰ ਨੇ ਐਲਾਨ ਕੀਤਾ ਸੀ ਕਿ 12500 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਸੂਬਾ ਕੁਦਰਤੀ ਰਾਹਤ ਫੰਡ ਦੇ ਤਹਿਤ ਪਹਿਲਾਂ ਹੀ ਸੂਬੇ ਕੋਲ ਪਈ ਹੈ। ਉਹਨਾਂ ਕਿਹਾ ਕਿ ਹੜ੍ਹਾਂ ਦੌਰਾਨ 20 ਕੇਂਦਰੀ ਮੰਤਰੀਆਂ ਨੇ ਪੰਜਾਬ ਦਾ ਦਰਾ ਕੀਤਾ ਜਿਸ ਦੌਰਾਨ ਲੋਕਾਂ ਨੇ ਇਹਨਾਂ ਦੌਰਿਆਂ ਨੂੰ ਹੜ੍ਹਾਂ ਦੌਰਾਨ ਸੈਰ ਸਪਾਟਾ ਕਰਾਰ ਦਿੱਤਾ ਤੇ ਮੰਤਰੀਆਂ ਨੇ ਹਰ ਕਿਸਮ ਦੀ ਮਦਦ ਦਾ ਭਰੋਸਾ ਦਿੱਤਾ। ਪਰ ਆਮ ਆਦਮੀ ਪਾਰਟੀ (ਆਪ) ਨੇ ਇਸ ਮੌਕੇ ਮੂੰਹ ਫੇਰਿਆ ਤੇ ਕਿਹਾ ਕਿ ਉਸ ਕੋਲ ਫੰਡ ਨਹੀਂ ਹਨ।


ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਮਾਦਲੇ ਦੀ ਜਾਂਚ ਵਾਸਤੇ ਕੋਈ ਯਤਨ ਨਹੀਂ ਕੀਤੇ ਗਏ ਤੇ ਸਿਰਫ ਇਕ ਨਿਆਂਇਕ ਜਾਂਚ ਦੇ ਹੁਕਮ ਹੀ ਇਹ ਦੱਸ ਸਕਦੇ ਹਨ ਕਿ ਫੰਡ ਕਿਥੇ ਹਨ ਤਾਂ ਜੋ ਉਹ ਕਿਸਾਨਾਂ ਨੂੰ ਵੰਡੇ ਜਾ ਸਕਣ।

ਬਠਿੰਡਾ ਦੇ ਐਮ ਪੀ ਨੇ ਇਹ ਵੀ ਕਿਹਾ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ ਬੀ ਐਮ ਬੀ) ਨੇ ਇਸ ਦੌਰਾਨ ਹੜ੍ਹਾਂ ਦੀ ਸਥਿਤੀ ਵਿਚ ਕੁਪ੍ਰਬੰਧਨ ਵੀ ਕੀਤਾ। ਉਹਨਾਂ ਕਿਹਾ ਕਿ ਪੰਜਾਬ ਕੋਲ ਬੀ ਬੀ ਐਮ ਬੀ ਵਿਚ ਮੈਂਬਰ ਨਹੀਂ ਹੈ ਜਿਸ ਕਾਰਨ ਉਹ ਹਾਲਾਤ ਦਾ ਸਹੀ ਜਾਇਜ਼ਾ ਨਹੀਂ ਲੈ ਸਕੇ ਅਤੇ ਬਿਨਾਂ ਯੋਜਨਾਬੰਦੀ ਦੇ ਡੈਮ ਤੋਂ ਪਾਣੀ ਛੱਡ ਦਿੱਤਾ ਗਿਆ ਜਿਸ ਕਾਰਨ ਪਿਛਲੇ ਸਾਲ ਹੜ੍ਹਾਂ ਦੀ ਸਥਿਤੀ ਹੋਰ ਗੰਭੀਰ ਹੋ ਗਈ। ਉਹਨਾਂ ਇਹ ਵੀ ਮੰਗ ਕੀਤੀ ਕਿ ਪੰਜਾਬ ਵਿਚ ਬੋਰਡ ਵਿਚ ਪਹਿਲਾਂ ਵਾਂਗੂ ਬਣਦੀ ਪ੍ਰਤੀਨਿਧਤਾ ਦਿੱਤੀ ਜਾਵੇ ਤਾਂ ਜੋ ਇਸਦੇ ਹਿੱਤਾਂ ਦੀ ਰਾਖੀ ਕੀਤੀ ਜਾ ਸਕੇ।

ਬਠਿੰਡਾ ਦੇ ਐਮ ਪੀ ਨੇ ਇਹ ਵੀ ਮੰਗ ਕੀਤੀ ਕਿ ਪੰਜਾਬ ਦੇ ਦਰਿਆਈ ਪਾਣੀਆਂ ’ਤੇ ਇਸਦੇ ਹੱਕ ਰਾਈਪੇਰੀਅਨ ਸਿਧਾਂਤ ਮੁਤਾਬਕ ਰਾਖਵੇਂ ਰੱਖੇ ਜਾਣ। ਉਹਨਾਂ ਕਿਹਾ ਕਿ ਪੰਜਾਬ ਦੇ ਦਰਿਆਈ ਪਾਣੀਆਂ ਦਾ ਅੱਧਾ ਹਿੱਸਾ ਪਹਿਲਾਂ ਹੀ ਰਾਜਸਥਾਨ ਨੂੰ ਜਾ ਰਿਹਾ ਹੈ ਅਤੇ ਹੁਣ ਨਵੇਂ ਸਿਰੇ ਤੋਂ ਯਤਨ ਹੋ ਰਹੇ ਹਨ ਕਿ ਸਤਲੁਜ ਯਮੁਨਾ ਲਿੰਕ ਨਹਿਰ (ਐਸ ਵਾਈ ਐਲ) ਰਾਹੀਂ ਪਾਣੀ ਹਰਿਆਣਾ ਭੇਜਿਆ ਜਾ ਸਕੇ।

ਅਕਾਲੀ ਆਗੂ ਨੇ ਇਹ ਵੀ ਮੰਗ ਕੀਤੀ ਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਇੰਨ ਬਿਨ ਲਾਗੂ ਕੀਤੀ ਜਾਵੇ ਅਤੇ ਐਮ ਐਸ ਪੀ ਦਾ ਫੈਸਲਾ ਸੀ 2 ਅਤੇ 50 ਫੀਸਦੀ ਮੁਨਾਫੇ ਦੇ ਆਧਾਰ ’ਤੇ ਹੋਵੇ ਜਿਸਦਾ ਮਤਲਬ ਹੈ ਕਿ ਕਿਸਾਨਾਂ ਨੂੰ ਲਾਗਤ ’ਤੇ 50 ਫੀਸਦੀ ਮੁਨਾਫਾ ਮਿਲੇ।

ਈਰਾਨ ਦੀ ਜੰਗ ’ਤੇ ਦੇਸ਼ ਦੀ ਖੇਤੀਬਾੜੀ ’ਤੇ ਹੋ ਰਹੇ ਅਸਰ ਦੀ ਗੱਲ ਕਰਦਿਆਂ ਸਰਦਾਰਨੀ ਬਾਦਲ ਨੇ ਕਿਹਾ ਕਿ 4 ਲੱਖ ਕਰੋੜ ਰੁਪਏ ਦੀ ਬਾਸਮਤੀ ਦੀ ਆਵਾਜਾਈ ਠੱਪ ਹੋ ਗਈ ਹੈ ਤੇ ਯਤਨ ਹੋਣੇ ਚਾਹੀਦੇ ਹਨ ਕਿ ਇਹ ਆਪਣੇ ਨਿਰਧਾਰਿਤ ਟੀਚਿਆਂ ਤੱਕ ਪਹੁੰਚੇ। ਉਹਨਾਂ ਨੇ ਇਹ ਸਵਾਲ ਵੀ ਚੁੱਕਿਆ ਕਿ ਜੇਕਰ ਈਰਾਨ ਤੋਂ ਯੂਰੀਆ ਦੀ ਦਰਾਮਦ ਵਿਚ ਘਾਟ ਹੋਈ ਤਾਂ ਫਿਰ ਇਸਦੀ ਪੂਰਤੀ ਵਾਸਤੇ ਕੀ ਕਦਮ ਚੁੱਕੇ ਜਾ ਰਹੇ ਹਨ ?

ਖੇਤੀਬਾੜੀ ਬਜਟ ਦੀ ਗੱਲ ਕਰਦਿਆਂ ਸਰਦਾਰਨੀ ਬਾਦਲ ਨੇ ਕੇਂਦਰ ਸਰਕਾਰ ਨੂੰ ਸਵਾਲ ਕੀਤਾ ਕਿ ਉਹ ਦੱਸੇ ਕਿ ਜਦੋਂ ਦੇਸ਼ ਦੇ ਬਜਟ ਵਿਚ ਖੇਤੀਬਾੜੀ ਸੈਕਟਰ ਦਾ ਹਿੱਸਾ ਅੱਧਾ ਰਹਿ ਗਿਆ ਹੈ ਅਤ ਖੇਤੀਬਾੜੀ ਸਬਸਿਡੀ ਘੱਟ ਕੇ 15679 ਕਰੋੜ ਰੁਪਏ ਰਹਿੇ ਗਈ ਹੈ ਤਾਂ ਫਿਰ ਕਿਸਾਨਾਂ ਦੀ ਆਮਦਨ ਦੁਗਣੀ ਕਿਵੇਂ ਹੋਵੇਗੀ ? ਉਹਨਾਂ ਕਿਹਾ ਕਿ ਇਸੇ ਤਰੀਕੇ ਪੰਜਾਬ ਵਿਚ ਕਿਸਾਨ ਸਨਮਾਨ ਨਿਧੀ ਦੇ ਲਾਭਪਾਤਰੀਆਂ ਦੀ ਗਿਣਤੀ ਅੱਧੀ ਰਹਿ ਗਈ ਹੈ। ਉਹਨਾਂ ਕਿਹਾ ਕਿ ਅਜਿਹਾ ਉਦੋਂ ਹੋ ਰਿਹਾ ਹੈ ਜਦੋਂ ਪੰਜਾਬ ਵਿਚ ਖੇਤੀਬਾੜੀ ਕਾਰਨ ਖੁਦਕੁਸ਼ੀਆਂ ਵਿਚ ਵਾਧਾ ਬਹੁਤ ਜ਼ਿਆਦਾ ਹੋ ਰਿਹਾ ਹੈ।

ਇਹ ਵੀ ਪੜ੍ਹੋ  : Amritsar ’ਚ ਗੁਰੂ ਨਾਨਕ ਦੇਵ ਹਸਪਤਾਲ ਤੋਂ 4 ਦਿਨਾਂ ਦਾ ਬੱਚਾ ਅਗਵਾ, ਮਾਪਿਆਂ ਦਾ ਰੋ-ਰੋ ਹੋਇਆ ਬੁਰਾ ਹਾਲ

- PTC NEWS

Top News view more...

Latest News view more...

PTC NETWORK
PTC NETWORK