Visa Fruad : ਜਾਅਲੀ ਦਸਤਾਵੇਜ਼ਾਂ ਤੇ ਸਪੇਨ ਜਾ ਰਹੇ 3 ਪੰਜਾਬੀ ਨੌਜਵਾਨ ਦਿੱਲੀ ਹਵਾਈ ਅੱਡੇ ਤੇ ਕਾਬੂ, ਪੁਲਿਸ ਨੇ ਇੱਕ ਏਜੰਟ ਨੂੰ ਵੀ ਕੀਤਾ ਗ੍ਰਿਫ਼ਤਾਰ

Spain Visa Fruad : ਜਾਂਚ ਦੌਰਾਨ ਉਨ੍ਹਾਂ ਦੇ ਦਸਤਾਵੇਜ਼ ਜਾਅਲੀ ਪਾਏ ਗਏ। ਪੁਲਿਸ ਨੇ ਇੱਕ ਏਜੰਟ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ, ਜਿਸਨੇ ਉਨ੍ਹਾਂ ਦੀ ਜਾਅਲੀ ਯਾਤਰਾ ਦਾ ਪ੍ਰਬੰਧ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਏਜੰਟ ਨੇ ਸਪੇਨ ਵਿੱਚ ਨੌਕਰੀ ਦਿਵਾਉਣ ਦਾ ਵਾਅਦਾ ਕਰਕੇ ਉਨ੍ਹਾਂ ਤੋਂ 17 ਲੱਖ ਰੁਪਏ ਲਏ ਸਨ।

By  KRISHAN KUMAR SHARMA June 8th 2025 05:11 PM -- Updated: June 8th 2025 05:13 PM

Spain Visa Fruad : ਪੁਲਿਸ ਨੇ ਦਿੱਲੀ ਦੇ IGI Airport 'ਤੇ ਪੰਜਾਬ ਦੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਜਾਅਲੀ ਦਸਤਾਵੇਜ਼ਾਂ ਅਤੇ ਟਿਕਟਾਂ ਦੀ ਮਦਦ ਨਾਲ ਸਪੇਨ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਜਾਂਚ ਦੌਰਾਨ ਉਨ੍ਹਾਂ ਦੇ ਦਸਤਾਵੇਜ਼ ਜਾਅਲੀ ਪਾਏ ਗਏ। ਪੁਲਿਸ ਨੇ ਇੱਕ ਏਜੰਟ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ, ਜਿਸਨੇ ਉਨ੍ਹਾਂ ਦੀ ਜਾਅਲੀ ਯਾਤਰਾ ਦਾ ਪ੍ਰਬੰਧ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਏਜੰਟ ਨੇ ਸਪੇਨ ਵਿੱਚ ਨੌਕਰੀ ਦਿਵਾਉਣ ਦਾ ਵਾਅਦਾ ਕਰਕੇ ਉਨ੍ਹਾਂ ਤੋਂ 17 ਲੱਖ ਰੁਪਏ ਲਏ ਸਨ।

ਗ੍ਰਿਫ਼ਤਾਰ ਏਜੰਟ ਦੀ ਪਛਾਣ ਕਮਲਦੀਪ ਸਿੰਘ (25) ਵਜੋਂ ਹੋਈ ਹੈ, ਜੋ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਉਹ ਕੁਝ ਸਮੇਂ ਤੋਂ ਫਰਾਰ ਸੀ, ਪਰ ਪੁਲਿਸ ਨੇ ਉਸਨੂੰ ਹਰਿਆਣਾ ਦੇ ਕੁਰੂਕਸ਼ੇਤਰ ਤੋਂ ਫੜ ਲਿਆ।

ਪੁਲਿਸ ਅਨੁਸਾਰ ਕਮਲਦੀਪ ਸਿੰਘ, ਇੱਕ ਹੋਰ ਏਜੰਟ ਸੋਨੂੰ ਵਾਲੀਆ, ਜਿਸਨੂੰ ਪਹਿਲਾਂ ਹੀ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਦੇ ਨਾਲ ਮਿਲ ਕੇ ਇਨ੍ਹਾਂ ਤਿੰਨ ਨੌਜਵਾਨਾਂ ਨੂੰ ਜਾਅਲੀ ਦਸਤਾਵੇਜ਼ਾਂ ਨਾਲ ਵਿਦੇਸ਼ ਭੇਜਣ ਦੀ ਕੋਸ਼ਿਸ਼ ਕਰ ਰਿਹਾ ਸੀ।

ਇੱਕ ਅਧਿਕਾਰੀ ਨੇ ਕਿਹਾ, "29 ਮਈ ਨੂੰ, ਅੰਮ੍ਰਿਤਸਰ ਤੋਂ ਤਿੰਨ ਯਾਤਰੀ ਆਈਜੀਆਈ ਹਵਾਈ ਅੱਡੇ 'ਤੇ ਪਹੁੰਚੇ ਅਤੇ ਮੈਡ੍ਰਿਡ (ਸਪੇਨ) ਲਈ ਉਡਾਣ ਫੜਨ ਦੀ ਤਿਆਰੀ ਕਰ ਰਹੇ ਸਨ। ਏਅਰਲਾਈਨ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਟਿਕਟਾਂ ਜਾਅਲੀ ਮਿਲੀਆਂ, ਜਿਸ ਤੋਂ ਬਾਅਦ ਉਨ੍ਹਾਂ ਦੇ ਦਸਤਾਵੇਜ਼ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਭੇਜੇ ਗਏ। ਸਵਿਸ ਸੰਪਰਕ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਦੇ ਪਾਸਪੋਰਟਾਂ 'ਤੇ ਸ਼ੈਂਗੇਨ ਵੀਜ਼ਾ ਜਾਅਲੀ ਸਨ।"

ਕੀ ਹੈ ਸ਼ੈਂਨੇਗਨ ਵੀਜ਼ਾ ?

ਸ਼ੈਂਨੇਗਨ ਵੀਜ਼ਾ, ਇੱਕ ਅਜਿਹਾ ਵੀਜ਼ਾ ਹੈ ਜੋ ਗੈਰ-ਯੂਰਪੀਅਨਾਂ ਨੂੰ ਯੂਰਪ ਦੇ ਸ਼ੈਂਨੇਗਨ ਦੇਸ਼ਾਂ ਦੀ ਯਾਤਰਾ ਕਰਨ ਦੀ ਆਗਿਆ ਦਿੰਦਾ ਹੈ ਅਤੇ ਉਨ੍ਹਾਂ ਨੂੰ ਇਨ੍ਹਾਂ ਦੇਸ਼ਾਂ ਵਿਚਕਾਰ ਸੁਤੰਤਰ ਯਾਤਰਾ ਕਰਨ ਦੀ ਆਗਿਆ ਦਿੰਦਾ ਹੈ।

ਪੁਲਿਸ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਹੈ ਅਤੇ ਪੂਰੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਨਾਲ ਹੀ, ਏਜੰਟ ਸੋਨੂੰ ਵਾਲੀਆ ਨੂੰ ਫੜਨ ਲਈ ਭਾਲ ਜਾਰੀ ਹੈ ਅਤੇ ਪੂਰੇ ਗਿਰੋਹ ਦੀ ਜਾਂਚ ਕੀਤੀ ਜਾ ਰਹੀ ਹੈ।

Related Post