ਗੁਜਰਾਤ 'ਚ ਪੰਜਾਬੀ ਨੌਜਵਾਨਾਂ ਨਾਲ ਵਾਪਰਿਆ ਭਿਆਨਕ ਹਾਦਸਾ, ਨਹਿਰ 'ਚ ਕੰਬਾਈਨ ਪਲਟਣ ਕਾਰਨ 3 ਦੀ ਮੌਤ

By  KRISHAN KUMAR SHARMA March 24th 2024 05:21 PM

ਪੀਟੀਸੀ ਨਿਊਜ਼ ਡੈਸਕ: ਗੁਜਰਾਤ ਜਾਂਦੇ ਤਿੰਨ ਪੰਜਾਬੀ ਨੌਜਵਾਨਾਂ ਨਾਲ ਰੂਹ ਕੰਬਾਊ ਹਾਦਸਾ ਵਾਪਰਨ ਦੀ ਖ਼ਬਰ ਹੈ। ਤਿੰਨੇ ਨੌਜਵਾਨ ਕਣਕ ਦੀ ਵਾਢੀ ਲਈ ਗੁਜਰਾਤ ਜਾ ਰਹੇ ਸਨ ਕਿ ਰਸਤੇ ਵਿੱਚ ਇੱਕ ਨਹਿਰ 'ਚ ਕੰਬਾਈਨ ਪਲਟ ਗਈ, ਜਿਸ ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਇੱਕ ਨੌਜਵਾਨ ਦੀ ਪਛਾਣ ਫ਼ਰੀਦਕੋਟ ਵਾਸੀ ਵੱਜੋਂ ਹੋਈ ਹੈ। ਜਦਕਿ ਬਠਿੰਡਾ ਜ਼ਿਲ੍ਹੇ ਦੇ ਪਿੰਡ ਭਗਤਾ ਭਾਈਕਾ ਦੇ ਨੇੜਲੇ ਪਿੰਡ ਮਹਿਰਾਜ ਅਤੇ ਬਾਘਾ ਪੁਰਾਣਾ ਦੇ ਪਿੰਡ ਕੋਟਲਾ ਰਾਏ ਕਾ ਦੇ ਦੋ ਨੌਜਵਾਨ ਸ਼ਾਮਲ ਹਨ।

ਹਾਦਸਾ ਗੁਜਰਾਤ ਦੇ ਅਹਿਮਦਬਾਦ ਨੇੜੇ ਵਾਪਰਿਆ ਦੱਸਿਆ ਜਾ ਰਿਹਾ ਹੈ, ਜਿਥੇ ਕੰਬਾਈਨ ਨਹਿਰ ਦੇ ਉਪਰੋਂ ਪੁੱਲ 'ਤੇ ਲੰਘਦੀ ਹੋਈ ਅਚਾਨਕ ਗਰਿੱਲਾਂ ਨੂੰ ਤੋੜਦੀ ਹੋਈ ਨਹਿਰ ਵਿੱਚ ਜਾ ਡਿੱਗੀ। ਤਿੰਨੇ ਨੌਜਵਾਨ ਬਠਿੰਡਾ ਤੋਂ ਗੁਜਰਾਤ ਵੱਲ ਜਾ ਰਹੇ ਸਨ।

ਹਾਲੇ ਤੱਕ ਇੱਕ ਨੌਜਵਾਨ ਦੀ ਪਛਾਣ ਹੋਈ ਹੈ, ਜੋ ਕਿ ਫਰੀਦਕੋਟ ਜਿਲ੍ਹੇ ਦੇ ਪਿੰਡ ਨਿਆਮੀ ਵਾਲਾ ਦਾ ਰਹਿਣ ਵਾਲਾ ਹੈ। ਮ੍ਰਿਤਕ ਮੰਗਾ ਸਿੰਘ ਸਿੰਘ ਪੁੱਤਰ ਗੁਰਸੇਵਕ ਸਿੰਘ ਦੱਸਿਆ ਜਾ ਰਿਹਾ ਹੈ, ਜਿਸਦੀ ਉਮਰ 20 ਸਾਲ ਸੀ। ਮ੍ਰਿਤਕ ਗਰੀਬ ਪਰਿਵਾਰ ਨਾਲ ਸਬੰਧਿਤ ਹੈ।

ਜਦੋਂ ਇਸ ਸਬੰਧੀ ਮੰਗਾ ਸਿੰਘ ਦੇ ਪਰਿਵਾਰ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਨੂੰ ਯਕੀਨ ਨਹੀਂ ਹੋਇਆ, ਪਰ ਪੁਸ਼ਟੀ ਹੋਣ 'ਤੇ ਪਿੰਡ 'ਚ ਸੋਗ ਦੀ ਲਹਿਰ ਫੈਲ ਗਈ। ਮਾਪੇ ਆਪਣੇ ਪੁੱਤ ਦੀ ਲਾਸ਼ ਲੈਣ ਲਈ ਗੁਜਰਾਤ ਚਲੇ ਗਏ ਹਨ।

Related Post