Sri Muktsar Sahib News : ਨੂੰਹ 'ਤੇ ਆਟੇ ਵਿੱਚ ਜ਼ਹਿਰ ਮਿਲਾ ਕੇ ਸਹੁਰੇ ਪਰਿਵਾਰ ਨੂੰ ਮਾਰਨ ਦੇ ਲੱਗੇ ਕਥਿਤ ਆਰੋਪ ,5 ਮਹੀਨੇ ਪਹਿਲਾਂ ਹੋਇਆ ਸੀ ਵਿਆਹ
Sri Muktsar Sahib News : ਗਿੱਦੜਬਾਹਾ ਦੇ ਨੇੜਲੇ ਪਿੰਡ ਗੁਰੂਸਰ ਵਿਚ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਪਿੰਡ ਗੁਰੂਸਰ ਦੇ ਸਵਰਾਜ ਸਿੰਘ ਦਾ ਪੰਜ ਮਹੀਨੇ ਪਹਿਲਾਂ ਵਿਆਹ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਘਰ ਵਿੱਚ ਜਦੋਂ ਨੂੰਹ ਨੇ ਰੋਟੀਆਂ ਬਣਾਈਆਂ ਤਾਂ ਉਸ ਤੋਂ ਬਾਅਦ ਸਵਰਾਜ ਸਿੰਘ, ਉਸ ਦੀ ਮਾਤਾ ਤੇ ਪਿਤਾ ਦੀ ਹਾਲਤ ਵਿਗੜ ਗਈ।
ਪਰਿਵਾਰਕ ਮੈਂਬਰਾਂ ਦੇ ਬਿਆਨਾਂ ਅਨੁਸਾਰ ਨੂੰਹ 'ਤੇ ਇਲਜ਼ਾਮ ਲਗਾਇਆ ਗਿਆ ਹੈ ਕਿ ਉਸ ਨੇ ਆਟੇ ਵਿੱਚ ਜਹਿਰੀਲੀ ਚੀਜ਼ ਮਿਲਾ ਦਿੱਤੀ ਅਤੇ ਤੰਦੂਰ 'ਤੇ ਰੋਟੀਆਂ ਬਣਾਕੇ ਪਰਿਵਾਰ ਨੂੰ ਖਵਾ ਦਿੱਤੀਆਂ। ਹਾਲਤ ਗੰਭੀਰ ਹੋਣ ਕਰਕੇ ਪਹਿਲਾਂ ਪਿੰਡ ਦੇ ਇੱਕ ਨਿੱਜੀ ਡਾਕਟਰ ਕੋਲ ਇਲਾਜ ਲਿਆ ਗਿਆ ਪਰ ਬਾਅਦ ਵਿੱਚ ਗਿੱਦੜਬਾਹਾ ਹਸਪਤਾਲ ਦਾਖਲ ਕਰਾਇਆ ਗਿਆ।
ਸਵਰਾਜ ਸਿੰਘ ਦੀ ਹਾਲਤ ਵੱਧ ਗੰਭੀਰ ਹੋਣ ਕਾਰਨ ਬਠਿੰਡਾ ਰੈਫਰ ਕੀਤਾ ਗਿਆ ,ਜਿੱਥੇ ਉਸ ਦੀ ਮੌਤ ਹੋ ਗਈ। ਕੁਝ ਸਮੇਂ ਬਾਅਦ ਉਸ ਦੀ ਮਾਤਾ ਦੀ ਵੀ ਮੌਤ ਹੋ ਗਈ। ਸਵਰਾਜ ਸਿੰਘ ਦੇ ਪਿਤਾ ਹਾਲੇ ਵੀ ਹਸਪਤਾਲ ਵਿੱਚ ਦਾਖਲ ਹਨ, ਜਦਕਿ ਨੂੰਹ ਨੂੰ ਵੀ ਜ਼ਹਿਰੀਲਾ ਪਦਾਰਥ ਖਾਣ ਕਾਰਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਨੂੰਹ 'ਤੇ ਇਲਜ਼ਾਮ ਲਗਾਇਆ ਹੈ ਕਿ ਇਹ ਪੂਰਾ ਕਾਂਡ ਪੂਰੈ ਇਰਾਦੇ ਨਾਲ ਕੀਤਾ ਗਿਆ।
ਡੀਐਸਪੀ ਅਵਤਾਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਨੂੰਹ ਦੇ ਠੀਕ ਹੋਣ 'ਤੇ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਨੇ ਪਰਿਵਾਰਕ ਬਿਆਨਾਂ ਦੇ ਆਧਾਰ 'ਤੇ ਨੂੰਹ 'ਤੇ ਅਤੇ ਹੋਰਾਂ 'ਤੇ ਪਰਚਾ ਦਰਜ ਕਰ ਲਿਆ ਹੈ ਅਤੇ ਜਾਂਚ ਚੱਲ ਰਹੀ ਹੈ। ਸਵਰਾਜ ਸਿੰਘ ਦੇ ਪਿਤਾ ਹਾਲੇ ਵੀ ਹਸਪਤਾਲ ਵਿੱਚ ਦਾਖਲ ਹਨ, ਜਦਕਿ ਨੂੰਹ ਨੂੰ ਵੀ ਜਹਿਰੀਲਾ ਪਦਾਰਥ ਖਾਣ ਕਾਰਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਨੂੰਹ 'ਤੇ ਇਲਜ਼ਾਮ ਲਗਾਇਆ ਹੈ ਕਿ ਇਹ ਪੂਰਾ ਕਾਂਡ ਪੂਰੈ ਇਰਾਦੇ ਨਾਲ ਕੀਤਾ ਗਿਆ।
- PTC NEWS