PTC News
Search
🔍 Search

Drug Overdose Death : ਮਾਨਸਾ ਚ ਨਸ਼ੇ ਨੇ ਲਈ 35 ਸਾਲਾ ਨੌਜਵਾਨ ਦੀ ਜਾਨ, ਪਰਿਵਾਰ ਨੇ ਸੜਕ ਤੇ ਲਾਸ਼ ਰੱਖ ਕੇ ਲਾਇਆ ਧਰਨਾ

Mansa Drug overdose Death : ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਦਲਜੀਤ ਸਿੰਘ ਸ਼ਾਦੀਸ਼ੁਦਾ ਸੀ। ਉਹ ਦੋ ਬੱਚਿਆਂ ਦਾ ਪਿਤਾ ਸੀ ਅਤੇ ਪਰਿਵਾਰ ਦੇ ਵਿੱਚ ਇਕੱਲਾ ਹੀ ਕਮਾਉਣ ਵਾਲਾ ਵਿਅਕਤੀ ਸੀ, ਜੋ ਕਿ ਪਿਛਲੇ ਸਮੇਂ ਤੋਂ ਨਸ਼ੇ ਦਾ ਆਦੀ ਹੋ ਚੁੱਕਿਆ ਸੀ।

By  KRISHAN KUMAR SHARMA October 27th 2026 02:51 PM -- Updated: October 27th 2026 02:56 PM

Mansa Drug overdose Death : ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮ ਖੁਰਦ ਵਿਖੇ 35 ਸਾਲਾਂ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਪਰਿਵਾਰ ਵੱਲੋਂ ਲਾਸ਼ ਨੂੰ ਸਰਸਾ ਮਾਨਸਾ ਰੋਡ ਦੇ ਉੱਪਰ ਰੱਖ ਕੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ...ਕਿਵੇਂ ਪੰਜਾਬ ਦੀ ਕਾਨੂੰਨ ਵਿਵਸਥਾ ਵਿਗੜੀ ? ਪੜ੍ਹੋ 9 ਹਾਈ ਪ੍ਰੋਫਾਈਲ ਕਤਲਾਂ ਦੀਆਂ ਕਹਾਣੀਆਂ

ਪਰਿਵਾਰ ਨੇ ਲਾਸ਼ ਨੂੰ ਸੜਕ 'ਤੇ ਰੱਖ ਕੇ ਲਾਇਆ ਜਾਮ

ਰੋਸ ਵਿੱਚ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਪਿੰਡ ਵਾਸੀਆਂ ਅਤੇ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਲਾਸ਼ ਨੂੰ ਮਾਨਸਾ-ਸਿਰਸਾ ਰੋਡ ਦੇ ਉੱਪਰ ਰੱਖ ਕੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ।

ਦੋ ਬੱਚਿਆਂ ਦਾ ਪਿਤਾ ਸੀ ਦਲਜੀਤ ਸਿੰਘ

ਪਰਿਵਾਰ ਦੀ ਮੰਗ ਹੈ ਕਿ ਜਦੋਂ ਤੱਕ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਨਹੀਂ ਹੋਵੇਗੀ, ਉਦੋਂ ਤੱਕ ਰੋਡ ਜਾਮ ਜਾਰੀ ਰਹੇਗਾ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਦਲਜੀਤ ਸਿੰਘ ਸ਼ਾਦੀਸ਼ੁਦਾ ਸੀ। ਉਹ ਦੋ ਬੱਚਿਆਂ ਦਾ ਪਿਤਾ ਸੀ ਅਤੇ ਪਰਿਵਾਰ ਦੇ ਵਿੱਚ ਇਕੱਲਾ ਹੀ ਕਮਾਉਣ ਵਾਲਾ ਵਿਅਕਤੀ ਸੀ, ਜੋ ਕਿ ਪਿਛਲੇ ਸਮੇਂ ਤੋਂ ਨਸ਼ੇ ਦਾ ਆਦੀ ਹੋ ਚੁੱਕਿਆ ਸੀ। ਉਨ੍ਹਾਂ ਕਿਹਾ ਕਿ ਦਲਜੀਤ ਅੱਜ ਸਵੇਰੇ ਹੀ ਮਾਨਸਾ ਵਿਖੇ ਗਿਆ, ਜਿੱਥੋਂ ਨਸ਼ਾ ਖਰੀਦ ਲਿਆ ਅਤੇ ਬਾਅਦ ਦੇ ਵਿੱਚ ਉਸਦੀ ਲਾਸ਼ ਰਾਮਾਨੰਦੀ ਨਜ਼ਦੀਕ ਖੇਤਾਂ ਦੇ ਵਿੱਚੋਂ ਮਿਲੀ ਹੈ।

ਪਰਿਵਾਰ ਨੇ ਦੋਸ਼ ਲਾਇਆ ਕਿ ਤੁਰੰਤ ਨਸ਼ਾ ਵੇਚਣ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਨਸ਼ੇ ਬੰਦ ਕਰਨ ਦੇ ਦਾਅਵੇ ਕਰ ਰਹੀ ਹੈ ਪਰ ਦੂਸਰੇ ਪਾਸੇ ਸ਼ਰੇਆਮ ਨਸ਼ੇ ਦੇ ਨਾਲ ਮੌਤਾਂ ਹੋ ਰਹੀਆਂ ਹਨ ਅਤੇ ਕਿਤੇ ਵੀ ਨਸ਼ੇ ਬੰਦ ਨਹੀਂ ਹੋ ਰਹੇ।

ਪਿੰਡ ਵਾਸੀਆਂ ਵੱਲੋਂ ਸੜਕ 'ਤੇ ਜਾਮ ਲਾਉਣ ਦੀ ਖ਼ਬਰ ਮਿਲਣ 'ਤੇ ਭਾਰੀ ਪੁਲਿਸ ਮੌਕੇ 'ਤੇ ਪਹੁੰਚੀ ਹੋਈ ਸੀ। ਪੁਲਿਸ ਅਧਿਕਾਰੀਆਂ ਵੱਲੋਂ ਪੀੜਤ ਪਰਿਵਾਰ ਅਤੇ ਲੋਕਾਂ ਨਾਲ ਮਾਮਲੇ ਨੂੰ ਹੱਲ ਕਰਨ ਲਈ ਲਗਾਤਾਰ ਰਾਬਤਾ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ..ਗੁਰਦੁਆਰਾ ਗੋਪਾਲਸਰ ਗਗੜਾ 'ਤੇ ਗੋਲੀਬਾਰੀ; ਚਿੱਠੀ 'ਚ ਕਈ ਸਿੱਖ ਆਗੂਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ

Related Post