Ludhiana ਦੇ ਸਮਰਾਲਾ ਚੌਕ ਚ ਸਰਕਾਰੀ ਬਾਥਰੂਮ ਦੇ ਬਾਹਰ ਲਗਾ ਦਿੱਤੀ ਗੁਰੂ ਸਾਹਿਬ ਦੀ ਫਲੈਕਸ ,ਮਸ਼ਹੂਰੀ ਦੇ ਚੱਕਰ ਚ ਬੇਅਦਬੀ ?

Ludhiana News : ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਸ਼ਰਧਾ ਤੇ ਸਤਿਕਾਰ ਨਾਲ ਮਨਾਉਣ ਦੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਨ੍ਹਾਂ ਸ਼ਹੀਦੀ ਸ਼ਤਾਬਦੀ ਦਿਹਾੜਿਆਂ ਸੰਬੰਧੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵੱਡੀ ਤਸਵੀਰ ਲੱਗੇ ਫਲੈਕਸ ਬੋਰਡ ਨੂੰ ਵੱਖ-ਵੱਖ ਥਾਵਾਂ 'ਤੇ ਲਾਉਣ ਮੌਕੇ ਵੱਡੀ ਪੱਧਰ 'ਤੇ ਨੌਵੇਂ ਪਾਤਸ਼ਾਹ ਜੀ ਦੀ ਤਸਵੀਰ ਦੀ ਬੇਅਦਬੀ ਕੀਤੀ ਜਾ ਰਹੀ ਹੈ

By  Shanker Badra November 22nd 2025 06:12 PM -- Updated: November 22nd 2025 06:19 PM

Ludhiana News : ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਸ਼ਰਧਾ ਤੇ ਸਤਿਕਾਰ ਨਾਲ ਮਨਾਉਣ ਦੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਨ੍ਹਾਂ ਸ਼ਹੀਦੀ ਸ਼ਤਾਬਦੀ ਦਿਹਾੜਿਆਂ ਸੰਬੰਧੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵੱਡੀ ਤਸਵੀਰ ਲੱਗੇ ਫਲੈਕਸ ਬੋਰਡ ਨੂੰ ਵੱਖ-ਵੱਖ ਥਾਵਾਂ 'ਤੇ ਲਾਉਣ ਮੌਕੇ ਵੱਡੀ ਪੱਧਰ 'ਤੇ ਨੌਵੇਂ ਪਾਤਸ਼ਾਹ ਜੀ ਦੀ ਤਸਵੀਰ ਦੀ ਬੇਅਦਬੀ ਕੀਤੀ ਜਾ ਰਹੀ ਹੈ। 

ਲੁਧਿਆਣਾ 'ਚ  ਸਰਕਾਰੀ ਬਾਥਰੂਮ ਦੇ ਬਾਹਰ ਲਗਾ ਦਿੱਤੀ ਗੁਰੂ ਸਾਹਿਬ ਦੀ ਵੱਡੀ ਸਾਰੀ ਫਲੈਕਸ  

ਲੁਧਿਆਣਾ ਦੇ ਸਮਰਾਲਾ ਚੌਂਕ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸ਼ਹੀਦੀ ਦਿਹਾੜੇ ਨੂੰ ਲੈ ਕੇ ਕਈ ਬੈਨਰ ਅਤੇ ਫਲੈਕਸਾਂ ਸਰਕਾਰੀ ਤੌਰ 'ਤੇ ਲਗਵਾਈਆਂ ਗਈਆਂ ਪਰ ਇਹਨਾਂ ਨੂੰ ਲਗਾਉਣ ਵਾਲਿਆਂ ਦੀ ਇਕ ਵੱਡੀ ਨਲੈਕੀ ਸਾਹਮਣੇ ਆਈ ਹੈ ਕਿਉਂਕਿ ਇਹ ਬੋਰਡ ਲਵਾਉਂਦੇ ਸਮੇਂ ਗੁਰੂ ਸਾਹਿਬਾਨਾਂ ਦੀ ਕਿਸੇ ਵੀ ਤਰ੍ਹਾਂ ਦੀ ਮਰਿਆਦਾ ਦਾ ਧਿਆਨ ਨਹੀਂ ਰੱਖਿਆ ਗਿਆ। ਲੁਧਿਆਣਾ ਦੇ ਸਮਰਾਲਾ ਚੌਕ ਦੇ ਵਿੱਚ ਇੱਕ ਸਰਕਾਰੀ ਬਾਥਰੂਮ ਦੇ ਬਾਹਰ ਹੀ ਗੁਰੂ ਸਾਹਿਬ ਦੀ ਵੱਡੀ ਸਾਰੀ ਫਲੈਕਸ ਲਗਾ ਦਿੱਤੀ ਗਈ। ਜਿਹਦੇ ਵਿੱਚ ਇੱਕ ਪਾਸੇ ਗੁਰੂ ਸਾਹਿਬਾਨ ਦੀ ਤੇ ਦੂਜੇ ਪਾਸੇ ਭਗਵੰਤ ਮਾਨ ਦੀ ਫੋਟੋ ਲਗਾਈ ਹੋਈ ਹੈ ਪਰ ਇਸਦੇ ਪਿੱਛੇ ਹੀ ਜਨਾਨਾ ਤੇ ਮਰਦਾਨਾ ਬਾਥਰੂਮ ਬਣੇ ਹੈ। 

ਇਸੇ ਚੌਂਕ ਦੇ ਵਿੱਚ ਇੱਕ ਫਲੈਕਸ ਐਸੀ ਥਾਂ 'ਤੇ ਲਗਾ ਦਿੱਤੀ ਗਈ ,ਜਿਸ ਦੇ ਵਿੱਚ ਗੁਰੂ ਸਾਹਿਬ ਦੇ ਨਾਲ ਨਾਲ ਸੀਐਮ ਭਗਵੰਤ ਮਾਨ ,ਹਲਕਾ ਐਮਐਲਏ ਦਲਜੀਤ ਸਿੰਘ ਗਰੇਵਾਲ ਭੋਲਾ ਤੇ ਇਲਾਕਾ ਕੌਂਸਲਰ ਦੀਆਂ ਫੋਟੋਆਂ ਵੀ ਲੱਗੀਆਂ ਹਨ ਪਰ ਇਸ ਨੂੰ ਲਗਾਉਂਦੇ ਹੋਏ ਲਗਾਉਣ ਵਾਲੇ ਨੇ ਇਹ ਨਹੀਂ ਦੇਖਿਆ ਕਿ ਜਿੱਥੇ ਗੁਰੂ ਸਾਹਿਬ ਦੀ ਇਹ ਫਲੈਕਸ  ਲਗਾਈ ਜਾ ਰਹੀ ਹੈ, ਉਸਦੇ ਅੱਗੇ ਤੇ ਪਿੱਛੇ ਬਿਲਕੁਲ ਸਿਰਗਟਾਂ ਬੀੜੀਆਂ ਦੇ ਖੋਖੇ ਹਨ ,ਜਿੱਥੇ ਖੜ ਕੇ ਲੋਕ ਸ਼ਰੇਆਮ ਸਿਰਗਟਾਂ -ਬੀੜੀਆਂ ਪੀ ਰਹੇ ਹਨ। 

ਉੱਥੇ ਹੀ ਨਾਲ ਇੱਕ ਖਾਲੀ ਪਲਾਟ ਹੈ, ਜਿੱਥੇ ਅੰਦਰ ਲੋਕ ਬਾਥਰੂਮ ਵੀ ਕਰਦੇ ਹਨ ਅਤੇ ਇਸਦੇ ਥੱਲੇ ਹੀ ਖਾਣ ਪੀਣ ਦੀਆਂ ਕਈ ਰੇੜੀਆਂ ਵੀ ਲੱਗੀਆਂ ਹਨ। ਇਸ ਦੇ ਨਾਲ ਹੀ ਇੱਕ ਹੋਰ ਐਸੀ ਤਸਵੀਰ ਸਾਹਮਣੇ ਆਈ ,ਜਿਸ ਦੇ ਵਿੱਚ ਗੁਰੂ ਸਾਹਿਬ ਦੀ ਫੋਟੋ ਵਾਲਾ ਫਲੈਕਸ ਅੱਧਾ ਟੁੱਟ ਕੇ ਲਟਕਿਆ ਹੋਇਆ ਹੈ ਪਰ ਕਿਸੇ ਵੱਲੋਂ ਵੀ ਇਸ ਬਾਰੇ ਕਿਸੇ ਦਾ ਕੋਈ ਧਿਆਨ ਨਹੀਂ ਰੱਖਿਆ ਗਿਆ। ਮੌਕੇ 'ਤੇ ਮੌਜੂਦ ਲੋਕਾਂ ਦਾ ਜਦੋਂ ਇਸ ਬਾਰੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਸ ਨੂੰ ਸਿੱਧੇ ਤੌਰ ਦੇ ਉੱਤੇ ਬੇਅਦਬੀ ਦੱਸਿਆ ਅਤੇ ਸਰਕਾਰ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ। 

ਰਾਏਕੋਟ -ਜਗਰਾਓਂ ਰੋਡ 'ਤੇ ਗੰਦੀ ਜਗ੍ਹਾ ਉੱਪਰ ਲਗਾਏ ਗਏ ਫਲੈਕਸ ਬੋਰਡ

ਤਹਿਸੀਲ ਰਾਏਕੋਟ ਦੇ ਰਾਏਕੋਟ ਤੋਂ ਜਗਰਾਓਂ ਰੋਡ 'ਤੇ ਬੱਸੀਆਂ ਸਥਿਤ ਬੰਦ ਪਏ ਸ਼ੈਲਰ 'ਤੇ ਬਿਲਕੁਲ ਮੂਹਰੇ ਗੰਦੀ ਜਗ੍ਹਾ ਉੱਪਰ ਇਹ ਫਲੈਕਸ ਬੋਰਡ ਲਗਾਏ ਗਏ ਹਨ ,ਜਿਸ ਸਥਾਨ ਨਜ਼ਦੀਕ ਨੇੜਲੀਆਂ ਦੁਕਾਨਾਂ ਵਾਲੇ ਪਿਸ਼ਾਬ ਵੀ ਕਰਦੇ ਦਿਖੇ। ਇਸ ਤੋਂ ਬਿਨਾਂ ਰਾਏਕੋਟ ਤੋਂ ਲੁਧਿਆਣਾ ਮੁੱਖ ਮਾਰਗ 'ਤੇ ਪੈਂਦੇ ਅਕਾਲਗੜ੍ਹ ਕਲਾਂ ( ਗਾਰਡ ਰੂਮ) , ਗੁਰੂਸਰ ਸੁਧਾਰ ਨਹਿਰ ਅਤੇ ਜੀ ਐੱਚ ਜੀ ਖਾਲਸਾ ਕਾਲਜ ਗੁਰੂਸਰ ਸੁਧਾਰ ਦੀ ਕੰਧ ਨਾਲ ਇਹ ਫਲੈਕਸ ਬੋਰਡ ਬਿਲਕੁਲ ਕੰਧ ਨਾਲ ਜ਼ਮੀਨ 'ਤੇ ਰੱਖੇ ਪਏ ਹਨ ,ਜਿੱਥੇ ਕਿ ਕੋਈ ਵੀ ਗੁਰੂ ਸਾਹਿਬ ਦੀ ਤਸਵੀਰ ਨਾਲ ਛੇੜਛਾੜ ਤੇ ਬੇਅਦਬੀ ਕਰ ਸਕਦਾ ਹੈ।

ਸੁਧਾਰ ਨਹਿਰ 'ਤੇ ਲੱਗੇ ਬੋਰਡ ਤਾਂ ਬਿਲਕੁਲ ਟੇਢੇ ਹੋ ਚੁੱਕੇ ਹਨ ਅਤੇ ਕਿਸੇ ਸਮੇਂ ਵੀ ਨਹਿਰ ਵਿਚ ਡਿਗ ਸਕਦੇ ਹਨ , ਇਨ੍ਹਾਂ ਫਲੈਕਸ ਬੋਰਡਾਂ ਨੂੰ ਲਗਾਉਣ ਮੌਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਤਸਵੀਰ ਦੀ ਹੋ ਰਹੀ ਬੇਅਦਬੀ ਨੂੰ ਲੈ ਕੇ ਸਿੱਖ ਹਿਰਦਿਆਂ ਨੂੰ ਭਾਰੀ ਠੇਸ ਪੁੱਜੀ ਹੈ। ਇਨ੍ਹਾਂ ਸਭਨਾਂ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਸਰਕਾਰ ਵੱਲੋਂ ਸ਼ਹੀਦੀ ਸ਼ਤਾਬਦੀ ਮੌਕੇ ਸਿੱਖ ਮਰਿਆਦਾ ਦੇ ਭੋਗ ਹੋਣ ਦੇ ਕੀਤੇ ਜਾ ਰਹੇ ਤੌਖਲੇ ਸਹੀ ਸਾਬਿਤ ਹੁੰਦੇ ਦਿਖਾਈ ਦੇ ਰਹੇ ਹਨ। 

ਜ਼ਿਲ੍ਹਾ ਪੰਚਾਇਤ ਯੂਨੀਅਨ ਦੇ ਪ੍ਰਧਾਨ ਤੇ ਭਾਜਪਾ ਆਗੂ ਸਾਬਕਾ ਸਰਪੰਚ ਪਰਮਜੀਤ ਸਿੰਘ ਟੂਸੇ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਤਸਵੀਰ ਲੱਗੇ ਫਲੈਕਸ ਬੋਰਡਾਂ 'ਤੇ ਨੌਵੇਂ ਪਾਤਸ਼ਾਹ ਜੀ ਦੀ ਬੇਅਦਬੀ 'ਤੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਗੁਰੂ ਸਾਹਿਬ ਜੀ ਦੇ ਅਦਬ ਤੇ ਸਤਿਕਾਰ ਨੂੰ ਕਾਇਮ ਰੱਖਣ ਦੀ ਸਰਕਾਰ ਨੂੰ ਤਾਕੀਦ ਕੀਤੀ ਅਤੇ ਗੁਰੂ ਸਾਹਿਬ ਜੀ ਦੀ ਸ਼ਹਾਦਤ ਨੂੰ ਸਿਜਦਾ ਕੀਤਾ।‌

Related Post