Amritsar News : ਨਾਜਾਇਜ਼ ਸਬੰਧਾਂ ਦੇ ਸ਼ੱਕ ਚ 38 ਸਾਲਾ ਨੌਜਵਾਨ ਦੀ ਤੇਜ਼ਧਾਰ ਹਥਿਆਰ ਨਾਲ ਕੀਤੀ ਹੱਤਿਆ

Amritsar News : ਨਜਾਇਜ਼ ਸੰਬੰਧਾਂ ਦੇ ਸ਼ੱਕ ਦੇ ਚਲਦਿਆਂ ਇੱਕ ਧੀ ਦੇ ਪਿਤਾ ਦਾ ਬੇਰਹਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਇਸਲਾਮਾਬਾਦ, ਨੀਵੀ ਆਬਾਦੀ, ਗਲੀ ਨੰਬਰ 6 ਵਿੱਚ ਵਾਪਰੀ। ਮ੍ਰਿਤਕ ਦੀ ਪਛਾਣ 38 ਸਾਲਾ ਵਿੱਕੀ ਵਜੋਂ ਹੋਈ ਹੈ। ਵਿੱਕੀ ਆਪਣੇ ਗੁਆਂਢੀ ਦੇ ਘਰ ਗਿਆ ਸੀ, ਜਿੱਥੇ ਆਰੋਪੀ ਪਿਓ-ਪੁੱਤਰ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸਦੀ ਹੱਤਿਆ ਕਰ ਦਿੱਤੀ

By  Shanker Badra August 2nd 2025 08:44 PM

Amritsar News : ਨਜਾਇਜ਼ ਸੰਬੰਧਾਂ ਦੇ ਸ਼ੱਕ ਦੇ ਚਲਦਿਆਂ ਇੱਕ ਧੀ ਦੇ ਪਿਤਾ ਦਾ ਬੇਰਹਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।  ਇਹ ਘਟਨਾ ਇਸਲਾਮਾਬਾਦ, ਨੀਵੀ ਆਬਾਦੀ, ਗਲੀ ਨੰਬਰ 6 ਵਿੱਚ ਵਾਪਰੀ। ਮ੍ਰਿਤਕ ਦੀ ਪਛਾਣ 38 ਸਾਲਾ ਵਿੱਕੀ ਵਜੋਂ ਹੋਈ ਹੈ। ਵਿੱਕੀ ਆਪਣੇ ਗੁਆਂਢੀ ਦੇ ਘਰ ਗਿਆ ਸੀ, ਜਿੱਥੇ ਆਰੋਪੀ ਪਿਓ-ਪੁੱਤਰ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸਦੀ ਹੱਤਿਆ ਕਰ ਦਿੱਤੀ।

ਆਰੋਪੀਆਂ ਨੇ ਵਿੱਕੀ 'ਤੇ ਉਨ੍ਹਾਂ ਦੀ ਬੇਟੀ ਨਾਲ ਛੇੜਛਾੜ ਕਰਨ ਦਾ ਆਰੋਪ ਲਗਾਇਆ ਹੈ। ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਵਿੱਕੀ ਮੁਲਜ਼ਮਾਂ ਤੋਂ ਪੈਸੇ ਲੈਣ ਗਿਆ ਸੀ। ਉਨ੍ਹਾਂ ਦੱਸਿਆ ਕਿ ਚਾਰ ਦਿਨ ਪਹਿਲਾਂ ਆਪਣੀ ਕਾਰ ਲੈ ਕੇ ਵਿੱਕੀ ਆਰੋਪੀ  ਪਰਿਵਾਰ ਨਾਲ ਵੈਸ਼ਨੋ ਮਾਤਾ ਦਰਸ਼ਨ ਕਰਕੇ ਵਾਪਸ ਆਇਆ ਸੀ।

ਪਰਿਵਾਰ ਦਾ ਆਰੋਪ ਹੈ ਕਿ ਮੁਲਜ਼ਮਾਂ ਨੇ ਵਿੱਕੀ ਨੂੰ ਅੰਦਰ ਬੁਲਾਇਆ, ਗੇਟ ਬੰਦ ਕਰ ਦਿੱਤਾ ਅਤੇ ਉਸ 'ਤੇ ਹਮਲਾ ਕਰ ਦਿੱਤਾ, ਤਾਂ ਜੋ ਉਸ ਦੀਆਂ ਚੀਕਾਂ ਬਾਹਰ ਨਾ ਸੁਣੀਆਂ ਜਾ ਸਕਣ। ਨੇੜੇ ਹੀ ਇੱਕ ਸਮਾਗਮ ਹੋਣ ਕਾਰਨ ਘਟਨਾ ਬਾਰੇ ਕਿਸੇ ਨੂੰ ਪਤਾ ਨਹੀਂ ਲੱਗਾ। ਵਿੱਕੀ ਵਿਆਹਿਆ ਹੋਇਆ ਸੀ ਅਤੇ ਉਸਦੀ ਇੱਕ ਬੇਟੀ ਹੈ। ਉਸਦਾ ਪਰਿਵਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ। 

ਪੁਲਿਸ ਸਟੇਸ਼ਨ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਮ੍ਰਿਤਕ ਦੀ ਮਾਂ ਦਾ ਬਿਆਨ ਦਰਜ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੁਲਿਸ ਨੇ ਗੋਲੂ ਨਾਮ ਦੇ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂ ਕਿ ਉਸਦਾ ਪੁੱਤਰ ਭਾਵਿਕ ਮੌਕੇ ਤੋਂ ਫਰਾਰ ਹੋ ਗਿਆ ਹੈ।


Related Post