House Collapses in Delhi : ਮੁਸਤਫਾਬਾਦ ’ਚ 4 ਮੰਜ਼ਿਲਾ ਇਮਾਰਤ ਹੋਈ ਢਹਿ ਢੇਰੀ; ਚਾਰ ਲੋਕਾਂ ਦੀ ਮੌਤ, ਬਚਾਅ ਕਾਰਜ ਜਾਰੀ
ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਮਲਬੇ ਹੇਠ ਕਈ ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ। ਦਿੱਲੀ ਪੁਲਿਸ ਅਤੇ ਐਨਡੀਆਰਐਫ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ। ਬਚਾਅ ਕਾਰਜ ਜਾਰੀ ਹੈ।

House Collapses in Delhi : ਪੂਰਬੀ ਦਿੱਲੀ ਦੇ ਮੁਸਤਫਾਬਾਦ ਇਲਾਕੇ ਵਿੱਚ ਇੱਕ ਛੇ ਮੰਜ਼ਿਲਾ ਇਮਾਰਤ ਢਹਿ ਗਈ ਹੈ। ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਮਲਬੇ ਹੇਠ ਕਈ ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ। ਦਿੱਲੀ ਪੁਲਿਸ ਅਤੇ ਐਨਡੀਆਰਐਫ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ। ਬਚਾਅ ਕਾਰਜ ਜਾਰੀ ਹੈ।
ਸ਼ੁਰੂਆਤੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਢਹਿ ਗਈ ਇਮਾਰਤ ਵਿੱਚ ਉਸਾਰੀ ਦਾ ਕੰਮ ਚੱਲ ਰਿਹਾ ਸੀ। ਵਧੀਕ ਪੁਲਿਸ ਕਮਿਸ਼ਨਰ ਵਿਨੀਤ ਕੁਮਾਰ ਨੇ ਦੱਸਿਆ ਕਿ ਇਹ ਘਟਨਾ ਕੱਲ੍ਹ ਸ਼ਾਮ ਵਾਪਰੀ। ਵਧੀਕ ਪੁਲਿਸ ਕਮਿਸ਼ਨਰ ਵਿਨੀਤ ਕੁਮਾਰ ਨੇ ਦੱਸਿਆ ਕਿ ਇਹ ਘਟਨਾ ਕੱਲ੍ਹ ਸ਼ਾਮ ਵਾਪਰੀ। ਸਾਨੂੰ ਸ਼ਾਮ 7 ਵਜੇ ਜਾਣਕਾਰੀ ਮਿਲੀ। ਮੌਕੇ 'ਤੇ ਪਹੁੰਚਣ 'ਤੇ ਪਤਾ ਲੱਗਾ ਕਿ ਧੂੜ ਭਰੀ ਹਨੇਰੀ ਕਾਰਨ ਇੱਕ ਛੇ ਮੰਜ਼ਿਲਾ ਇਮਾਰਤ ਢਹਿ ਗਈ ਸੀ। ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਜ਼ਖਮੀ ਹੋ ਗਏ।
ਕਾਬਿਲੇਗੌਰ ਹੈ ਕਿ ਪਿਛਲੇ ਹਫ਼ਤੇ ਵੀ ਧੂੜ ਭਰੀ ਹਨੇਰੀ ਕਾਰਨ ਮਧੂ ਵਿਹਾਰ ਪੁਲਿਸ ਸਟੇਸ਼ਨ ਨੇੜੇ ਇੱਕ ਨਿਰਮਾਣ ਅਧੀਨ ਇਮਾਰਤ ਢਹਿ ਗਈ ਸੀ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਦੋ ਜ਼ਖਮੀ ਹੋ ਗਏ ਸਨ।
ਡਿਵੀਜ਼ਨਲ ਫਾਇਰ ਅਫਸਰ ਰਾਜੇਂਦਰ ਅਟਵਾਲ ਨੇ ਕਿਹਾ ਕਿ ਸਾਨੂੰ ਸਵੇਰੇ 2:50 ਵਜੇ ਦੇ ਕਰੀਬ ਇੱਕ ਘਰ ਦੇ ਢਹਿਣ ਦੀ ਸੂਚਨਾ ਮਿਲੀ। ਟੀਮ ਮੌਕੇ 'ਤੇ ਪਹੁੰਚੀ ਅਤੇ ਦੇਖਿਆ ਕਿ ਪੂਰੀ ਇਮਾਰਤ ਢਹਿ ਗਈ ਸੀ। ਸਾਨੂੰ ਮਲਬੇ ਹੇਠ ਲੋਕਾਂ ਦੇ ਫਸੇ ਹੋਣ ਦੀਆਂ ਰਿਪੋਰਟਾਂ ਵੀ ਮਿਲੀਆਂ ਹਨ। ਐਨਡੀਆਰਐਫ ਅਤੇ ਦਿੱਲੀ ਫਾਇਰ ਸਰਵਿਸ ਦੀਆਂ ਟੀਮਾਂ ਬਚਾਅ ਲਈ ਇਕੱਠੇ ਕੰਮ ਕਰ ਰਹੀਆਂ ਹਨ।
ਇਹ ਵੀ ਪੜ੍ਹੋ : Gangster Happy Pasia Arrested : ਅਮਰੀਕਾ 'ਚ ਦਬੋਚਿਆ ਖਤਰਨਾਕ ਗੈਂਗਸਟਰ ਹੈਪੀ ਪਸੀਆ, ਪੰਜਾਬ 'ਚ 14 ਗ੍ਰੇਨੇਡ ਹਮਲਿਆਂ 'ਚ ਹੈ ਸ਼ਾਮਲ