Bathinda School Close: ਬਠਿੰਡਾ ’ਚ ਸੀਐੱਮ ਮਾਨ ਦੀ ਰੈਲੀ ਕਾਰਨ 6 ਸਕੂਲ ਬੰਦ, ਸਕੂਲਾਂ ’ਚ ਠਹਿਰਾਈ ਜਾਵੇਗੀ ਸਕਿਓਰਿਟੀ

ਦੱਸ ਦਈਏ ਕਿ ਸੋਸ਼ਲ ਮੀਡੀਆ ’ਤੇ ਜਾਰੀ ਨੋਟੀਫਿਕੇਸ਼ਨ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਪੱਤਰ ਵਿੱਚ ਉਹਨਾਂ ਦੱਸਿਆ ਕਿ ਰੈਲੀ ਦੌਰਾਨ ਪੁੱਜਣ ਵਾਲੀ ਸਕਿਓਰਿਟੀ ਨੂੰ ਸਰਕਾਰੀ ਸਕੂਲਾਂ ਵਿੱਚ ਠਹਿਰਾਇਆ ਜਾਵੇਗਾ।

By  Aarti December 15th 2023 11:28 AM -- Updated: December 15th 2023 03:37 PM

Bathinda School Close: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਬਠਿੰਡਾ ਵਿਖੇ ਰੈਲੀਆਂ ਕੀਤੀਆਂ ਜਾਣੀਆਂ ਹਨ ਜਿਸ ਦੇ ਚੱਲਦੇ ਬਠਿੰਡਾ ਵਿਖੇ ਸਥਿਤ ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਮਿਲੀ ਜਾਣਕਾਰੀ ਮੁਤਾਬਿਕ ਮੌੜੇ ਵਿਖੇ ਆਮ ਆਦਮੀ ਪਾਰਟੀ ਵੱਲੋਂ 17 ਦਸੰਬਰ ਨੂੰ ਕੀਤੀ ਜਾ ਰਹੀ ਰੈਲੀ ਲਈ 16 ਦਸੰਬਰ ਨੂੰ ਮਾਣ ਪਿੰਡ ਦੇ 6 ਐਲੀਮੈਂਟਰੀ ਸੀਨੀਅਰ ਸੈਕੰਡਰੀ ਤੇ ਹਾਈ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫਸਰਾਂ ਵੱਲੋਂ ਪੱਤਰ ਵੀ ਜਾਰੀ ਕੀਤਾ ਗਿਆ ਹੈ। 

ਦੱਸ ਦਈਏ ਕਿ ਸੋਸ਼ਲ ਮੀਡੀਆ ’ਤੇ ਜਾਰੀ ਨੋਟੀਫਿਕੇਸ਼ਨ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਪੱਤਰ ਵਿੱਚ ਉਹਨਾਂ ਦੱਸਿਆ ਕਿ ਰੈਲੀ ਦੌਰਾਨ ਪੁੱਜਣ ਵਾਲੀ ਸਕਿਓਰਿਟੀ ਨੂੰ ਸਰਕਾਰੀ ਸਕੂਲਾਂ ਵਿੱਚ ਠਹਿਰਾਇਆ ਜਾਵੇਗਾ। ਇਸ ਲਈ 16 ਤਰੀਕ ਨੂੰ ਵਿਦਿਆਰਥੀਆਂ ਨੂੰ ਛੁੱਟੀ ਕੀਤੀ ਗਈ ਹੈ ਤੇ 15 ਦਸੰਬਰ ਸ਼ਾਮ ਨੂੰ ਸੀਐਮ ਸਕਿਓਰਿਟੀ ਸਕੂਲਾਂ ਵਿੱਚ ਪਹੁੰਚ ਜਾਵੇਗੀ।

ਇਸ ਸਬੰਧੀ ਜਦੋਂ ਜ਼ਿਲ੍ਹਾ ਸਿੱਖਿਆ ਅਫਸਰ ਬਠਿੰਡਾ ਭੁਪਿੰਦਰ ਕੌਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਛੁੱਟੀ ਕੈਂਸਲ ਕਰ ਦਿੱਤੀ ਗਈ ਹੈ ਪਰ ਪੱਤਰ ਬਾਰੇ ਪੁੱਛਣ ’ਤੇ ਉਹਨਾਂ ਫੋਨ ਕੱਟ ਦਿੱਤਾ।  

ਦੂਜੇ ਪਾਸੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਆਗੂ ਕੁਲਦੀਪ ਸਿੰਘ ਨੇ ਸਕਿਉਰਟੀ ਨੂੰ ਠਹਿਰਾਉਣ ਲਈ ਸਰਕਾਰੀ ਸਕੂਲ ਵਿੱਚ ਕੀਤੀ ਛੁੱਟੀ ਤੇ ਪੰਜਾਬ ਸਰਕਾਰ ’ਤੇ ਸਵਾਲ ਚੁੱਕੇ ਹਨ।


ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਸੋਸ਼ਲ ਮੀਡੀਆ ’ਤੇ 17 ਦਸੰਬਰ ਦੀ ਰੈਲੀ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਰੈਲੀ ਲਈ ਬਠਿੰਡਾ ਦੇ 6 ਸਕੂਲਾਂ ’ਚ ਛੁੱਟੀ ਕੀਤੀ ਗਈ ਹੈ। ਇਹ ਆਰਡਰ ਸੀਐੱਮ ਮਾਨ ਦੀ ਸਕਿਓਰਿਟੀ ਨੂੰ ਠਹਿਰਾਉਣ ਦੇ ਲਈ ਦਿੱਤਾ ਗਿਆ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੱਚਿਆਂ ਨਾਲ ਫੋਟੋਆਂ ਕਰਕੇ ਡਰਾਮਾ ਕਰ ਰਹੇ ਹਨ ਅਤੇ ਦੂਜੇ ਪਾਸੇ ਸਕੂਲਾਂ ’ਚ ਸਕੂਲਾਂ ਚ ਆਪਣੀ ਰੈਲੀ ਲਈ ਛੁੱਟੀਆਂ ਕਰ ਰਹੇ ਹਨ। ਸੀਐੱਮ ਭਗਵੰਤ ਮਾਨ ਨੂੰ ਸਵਾਲ ਕਰ ਦੇ ਹੋਏ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੀ ਇਹ ਦਿੱਲੀ ਮਾਡਲ ਹੈ? 

ਇਹ ਵੀ ਪੜ੍ਹੋ: Lalit Mohan Jha Arrested: ਕੌਣ ਹੈ ਲਲਿਤ ਝਾਅ? ਜਿਸਨੇ ਸੰਸਦ ਦੀ ਸੁਰੱਖਿਆ ’ਚ ਸੇਂਧ ਦੀ ਰਚੀ ਸੀ ਸਾਜ਼ਿਸ਼

Related Post