ਬੇਕਾਬੂ ਕਾਰ ਨੇ ਸਕੂਟਰੀ ਸਵਾਰ ਮਾਂ-ਧੀ ਨੂੰ ਮਾਰੀ ਟੱਕਰ, ਮਾਸੂਮ ਬੱਚੀ ਦੀ ਮੌਤ

By  KRISHAN KUMAR SHARMA December 31st 2023 03:41 PM

ਪੀਟੀਸੀ ਨਿਊਜ਼ ਡੈਸਕ: ਚੰਡੀਗੜ੍ਹ ਦੇ ਰਾਮ ਦਰਬਾਰ ਦੀਆਂ ਲਾਈਟਾਂ 'ਤੇ ਸਕੂਟਰੀ ਸਵਾਰ ਇੱਕ ਮਾਂ-ਧੀ ਨਾਲ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਹਾਦਸੇ 'ਚ ਕੈਂਟਰ ਦੀ ਟੱਕਰ ਨਾਲ ਸਕੂਟਰੀ ਸਵਾਰ ਮਾਸੂਮ 6 ਸਾਲਾ ਬੱਚੀ ਦੀ ਮੌਤ ਹੋ ਗਈ, ਜਦਕਿ ਸਕੂਟਰੀ ਸਵਾਰ ਔਰਤ ਦੀ ਹਾਲਤ ਨਾਜ਼ੁਕ ਹੈ। ਪੁਲਿਸ ਨੇ ਕੈਂਟਰ ਚਾਲਕ ਵਿਰੁੱਧ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕ ਬੱਚੀ ਦੀ ਪਛਾਣ 6 ਸਾਲਾ ਯਸ਼ਿਕਾ ਵੱਜੋਂ ਹੋਈ ਹੈ, ਜੋ ਆਪਣੀ ਮਾਂ ਸੋਨੀ ਵਾਸੀ ਰਾਮਦਰਬਾਰ ਨਾਲ ਸਕੂਟਰੀ 'ਤੇ ਜਾ ਰਹੀ ਸੀ। ਇਸ ਦੌਰਾਨ ਕੈਂਟਰ ਨੇ ਸਕੂਟਰੀ ਨੂੰ ਟੱਕਰ ਮਾਰ ਦਿੱਤੀ। ਕੈਂਟਰ ਚਾਲਕ ਦੀ ਪਛਾਣ ਫੇਜ਼ 1 ਰਾਮਦਰਬਾਰ ਦੇ ਸ਼ੇਰ ਸਿੰਘ ਵੱਜੋਂ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਸੋਨੀ ਕਰੀਬ ਦੁਪਹਿਰ 2 ਵਜੇ ਆਪਣੀ ਧੀ ਨਾਲ ਸੈਕਟਰ 32 ਦੇ ਹਸਪਤਾਲ ਜਾ ਰਹੀ ਸੀ, ਜਿਸ ਦੌਰਾਨ ਇੱਕ ਬੇਕਾਬੂ ਹੋ ਕੇ ਆ ਰਹੇ ਕੈਂਟਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਨਤੀਜੇ ਵੱਜੋਂ ਪਿਛੇ ਬੈਠੀ ਉਸ ਦੀ ਮਾਸੂਮ ਧੀ ਕੈਂਟਰ ਦੇ ਟਾਇਰ ਹੇਠਾਂ ਡਿੱਗ ਪਈ ਅਤੇ ਦਰੜੀ ਗਈ। ਮੌਕੇ 'ਤੇ ਆਸ ਪਾਸ ਦੇ ਲੋਕਾਂ ਵੱਲੋਂ ਸੋਨੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ।

ਸੂਚਨਾ ਮਿਲਣ 'ਤੇ ਪੁਲਿਸ ਵੀ ਮੌਕੇ 'ਤੇ ਪਹੁੰਚੇ ਅਤੇ ਕੈਂਟਰ ਨੂੰ ਕਬਜ਼ੇ 'ਚ ਲੈ ਕੇ ਚਾਲਕ ਵਿਰੁੱਧ ਕੇਸ ਦਰਜ ਕਰਨ ਉਪਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post