67 Punjabi Deported From USA : ਇੱਕ ਨਹੀਂ ਦੋ ਜਹਾਜ਼ਾਂ ’ਚ ਆ ਰਹੇ ਹਨ ਅਮਰੀਕਾ ਤੋਂ ਡਿਪੋਰਟ ਹੋਏ ਪੰਜਾਬੀ, ਜਾਣੋ ਸੂਬੇ ਦੇ ਕਿਹੜੇ ਜ਼ਿਲ੍ਹੇ ਦੇ ਹਨ ਸਭ ਤੋਂ ਵੱਧ
ਅੱਜ ਦੂਜੀ ਵਾਰ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤਾ ਜਾਵੇਗਾ। ਅਮਰੀਕਾ ਤੋਂ ਆਉਣ ਵਾਲੀ ਉਡਾਣ ਸ਼ਨੀਵਾਰ ਰਾਤ ਨੂੰ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰੇਗੀ। ਇਸ ਵਾਰ 119 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਹੈ।

67 Punjabi Deported From USA : ਅਮਰੀਕੀ ਫੌਜੀ ਜਹਾਜ਼ C-17 ਗਲੋਬਮਾਸਟਰ III ਲਗਭਗ 119 ਭਾਰਤੀ ਨਾਗਰਿਕਾਂ ਨੂੰ ਲੈ ਕੇ ਸ਼ਨੀਵਾਰ ਰਾਤ ਨੂੰ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰੇਗਾ। ਡੋਨਾਲਡ ਟਰੰਪ ਦੇ ਪਿਛਲੇ ਮਹੀਨੇ ਅਮਰੀਕੀ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਇਹ ਦੂਜਾ ਮੌਕਾ ਹੋਵੇਗਾ ਜਦੋਂ ਭਾਰਤੀਆਂ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ।
ਇਸ ਤੋਂ ਪਹਿਲਾਂ ਇੱਕ ਅਮਰੀਕੀ ਫੌਜੀ ਜਹਾਜ਼ ਭਾਰਤ ਦੇ ਵੱਖ-ਵੱਖ ਰਾਜਾਂ ਤੋਂ 104 'ਗੈਰ-ਕਾਨੂੰਨੀ ਪ੍ਰਵਾਸੀਆਂ' ਨੂੰ ਲੈ ਕੇ ਅੰਮ੍ਰਿਤਸਰ ਪਹੁੰਚਿਆ। ਇਨ੍ਹਾਂ ਲੋਕਾਂ ਨੂੰ ਟਰੰਪ ਪ੍ਰਸ਼ਾਸਨ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਆਪਣੀ ਕਾਰਵਾਈ ਦੇ ਹਿੱਸੇ ਵਜੋਂ ਦੇਸ਼ ਨਿਕਾਲਾ ਦਿੱਤਾ ਸੀ।
ਡਿਪੋਰਟ ਕੀਤੇ ਗਏ ਲੋਕਾਂ ਵਿੱਚ ਪੰਜਾਬ ਤੋਂ 67, ਹਰਿਆਣਾ ਤੋਂ 33, ਗੁਜਰਾਤ ਤੋਂ ਅੱਠ, ਉੱਤਰ ਪ੍ਰਦੇਸ਼ ਤੋਂ ਤਿੰਨ, ਰਾਜਸਥਾਨ ਅਤੇ ਮਹਾਰਾਸ਼ਟਰ ਤੋਂ ਦੋ-ਦੋ ਅਤੇ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਤੋਂ ਇੱਕ-ਇੱਕ ਵਿਅਕਤੀ ਸ਼ਾਮਲ ਹੈ।
- ਅੰਮ੍ਰਿਤਸਰ-6
- ਹੁਸ਼ਿਆਰਪੁਰ-10
- ਪਟਿਆਲਾ-7
- ਕਪੂਰਥਲਾ-10
- ਗੁਰਦਾਸਪੁਰ-11
- ਜਲੰਧਰ-5
- ਫਿਰੋਜ਼ਪੁਰ -4
- ਸੰਗਰੂਰ-3
- ਤਰਨਾਤਰਨ-3
- ਮੁਹਾਲੀ-3
- ਰੋਪੜ-1
- ਮੋਗਾ-1
- ਫਤਹਿਗੜ੍ਹ ਸਾਹਿਬ-1
- ਫਰੀਦਕੋਟ-1
- ਲੁਧਿਆਣਾ-1
16 ਫਰਵਰੀ ਨੂੰ ਪਹੁੰਚਣ ਵਾਲੇ ਜਹਾਜ ਚ 31 ਪੰਜਾਬੀਆਂ ਸਮੇਤ 158 ਭਾਰਤੀਆਂ ਦੇ ਆਉਣ ਦੀ ਖਬਰ
- ਅੰਮ੍ਰਿਤਸਰ- 4
- ਫਿਰੋਜ਼ਪੁਰ-3
- ਗੁਰਦਾਸਪੁਰ- 6
- ਹੁਸ਼ਿਆਰਪੁਰ-2
- ਜਲੰਧਰ-4
- ਕਪੂਰਥਲਾ-3
- ਲੁਧਿਆਣਾ-2
- ਮਾਨਸਾ-2
- ਮੁਹਾਲੀ- 1
- ਪਟਿਆਲਾ-2
- ਨਵਾਂਸ਼ਹਿਰ-1
- ਸੰਗਰੂਰ-1