72 ਸਾਲ ਦੇ ਬਜ਼ੁਰਗ ਨੇ 12 ਸਾਲ ਦੀ ਨਾਬਾਲਿਗ ਨਾਲ ਵਿਆਹ ਕਰਵਾਉਣ ਦੀ ਕੀਤੀ ਕੋਸ਼ਿਸ਼, ਜਾਣੋ ਮਾਮਲਾ

ਪਾਕਿਸਤਾਨ ਤੋਂ ਬਾਲ ਵਿਆਹ ਦੀ ਇੱਕ ਭਿਆਨਕ ਤਸਵੀਰ ਸਾਹਮਣੇ ਆਈ ਹੈ। ਦਰਾਅਸਰ ਚਾਰਸਦਾ ਸ਼ਹਿਰ ਵਿੱਚ ਇੱਕ 12 ਸਾਲ ਦੀ ਲੜਕੀ ਦਾ ਵਿਆਹ ਇੱਕ 72 ਸਾਲਾ ਵਿਅਕਤੀ ਨਾਲ ਕੀਤਾ ਜਾ ਰਿਹਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਲਾੜੇ ਨੂੰ ਗ੍ਰਿਫਤਾਰ ਕਰ ਲਿਆ।

By  Dhalwinder Sandhu June 16th 2024 01:23 PM

Marriage of minor in Pakistan: ਪਾਕਿਸਤਾਨ ਵਿੱਚ ਬਾਲ ਵਿਆਹ ਦਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਾਅਸਰ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੇ ਚਾਰਸਦਾ ਸ਼ਹਿਰ 'ਚ 12 ਸਾਲ ਦੀ ਲੜਕੀ ਦਾ 72 ਸਾਲਾ ਵਿਅਕਤੀ ਨਾਲ ਵਿਆਹ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਬਾਲ ਵਿਆਹ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਵਿਆਹ ਨੂੰ ਰੋਕ ਦਿੱਤਾ ਅਤੇ ਲਾੜੇ ਸਮੇਤ ਕਾਜ਼ੀ ਨੂੰ ਗ੍ਰਿਫਤਾਰ ਕਰ ਲਿਆ।

72 ਸਾਲਾ ਲਾੜਾ ਗ੍ਰਿਫ਼ਤਾਰ

ਪੁਲਿਸ ਨੇ ਦੱਸਿਆ ਕਿ ਚਾਰਸਦਾ ਸ਼ਹਿਰ ਵਿੱਚ ਇੱਕ 12 ਸਾਲ ਦੀ ਲੜਕੀ ਦਾ ਵਿਆਹ ਇੱਕ 72 ਸਾਲਾ ਵਿਅਕਤੀ ਨਾਲ ਕੀਤਾ ਜਾ ਰਿਹਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਇਸ ਬਾਲ ਵਿਆਹ 'ਤੇ ਕਾਰਵਾਈ ਕਰਦੇ ਹੋਏ ਲਾੜੇ ਨੂੰ ਗ੍ਰਿਫਤਾਰ ਕਰ ਲਿਆ।

ਪਿਓ ਨੇ ਧੀ ਨੂੰ 5 ਲੱਖ 'ਚ ਵੇਚਿਆ 

ਪੁਲਿਸ ਅਨੁਸਾਰ ਲੜਕੀ ਦੇ ਪਿਤਾ ਨੇ ਉਸ ਨੂੰ 72 ਸਾਲਾ ਵਿਅਕਤੀ ਨੂੰ 5 ਲੱਖ ਪਾਕਿਸਤਾਨੀ ਰੁਪਏ ਵਿੱਚ ਵੇਚ ਦਿੱਤਾ ਸੀ। ਜਿਸ ਤੋਂ ਬਾਅਦ ਦੋਵਾਂ ਦਾ 'ਨਿਕਾਹ' ਹੋਣ ਤੋਂ ਪਹਿਲਾਂ ਹੀ ਪੁਲਿਸ ਨੇ ਦਖਲ ਦੇ ਕੇ 72 ਸਾਲਾ ਲਾੜੇ ਹਬੀਬ ਖਾਨ ਅਤੇ ਕਾਜ਼ੀ ਨੂੰ ਗ੍ਰਿਫਤਾਰ ਕਰ ਲਿਆ, ਪਰ ਲੜਕੀ ਦਾ ਪਿਤਾ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਲੜਕੀ ਦੇ ਪਿਤਾ, 72 ਸਾਲਾ ਲਾੜੇ ਅਤੇ ਕਾਜ਼ੀ ਖਿਲਾਫ ਬਾਲ ਵਿਆਹ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪਾਕਿਸਤਾਨ ਦੇ ਕਾਨੂੰਨ ਮੁਤਾਬਕ ਲੜਕੇ ਦੇ ਵਿਆਹ ਦੀ ਉਮਰ 18 ਸਾਲ ਅਤੇ ਲੜਕੀ ਦੀ ਵਿਆਹ ਦੀ ਉਮਰ 16 ਸਾਲ ਹੈ।

ਇਹ ਵੀ ਪੜ੍ਹੋ: ਖੌਫ਼ਨਾਕ ਮੰਜ਼ਰ 'ਚ ਬਦਲੀ ਟਰੈਕਟਰਾਂ ਦੀ ਰੇਸ, ਲੋਕਾਂ ਉੱਤੇ ਚੜ੍ਹਿਆ ਟਰੈਕਟਰ, ਕਈ ਜ਼ਖ਼ਮੀ

Related Post