79th Independence Day Highlights : ਨੌਜਵਾਨਾਂ ਨੂੰ 15000, ਮਿਸ਼ਨ ਸੁਦਰਸ਼ਨ ਅਤੇ ਦੀਵਾਲੀ ਤੇ ਧਮਾਕੇ ਦਾ ਐਲਾਨ, ਪੀਐਮ ਮੋਦੀ ਨੇ ਮੰਗਿਆ 2035 ਤੱਕ ਆਸ਼ੀਰਵਾਦ

79th Independence Day LIVE : ਪ੍ਰਧਾਨ ਮੰਤਰੀ ਨਰਿੰਦਰ ਮੋਦੀ 79ਵੇਂ ਆਜ਼ਾਦੀ ਦਿਵਸ ਦੇ ਮੌਕੇ 'ਤੇ ਲਾਲ ਕਿਲ੍ਹੇ ਦੀ ਫਸੀਲ ਤੋਂ ਦੇਸ਼ ਨੂੰ ਸੰਬੋਧਨ ਕਰ ਰਹੇ ਹਨ। ਇਹ ਲਗਾਤਾਰ 12ਵਾਂ ਸਾਲ ਹੈ ਜਦੋਂ ਪ੍ਰਧਾਨ ਮੰਤਰੀ ਮੋਦੀ ਲਾਲ ਕਿਲ੍ਹੇ ਤੋਂ ਦੇਸ਼ ਨੂੰ ਸੰਬੋਧਨ ਕਰਨ ਜਾ ਰਹੇ ਹਨ।

By  KRISHAN KUMAR SHARMA August 15th 2025 07:58 AM -- Updated: August 15th 2025 01:53 PM

Aug 15, 2025 01:53 PM

Independence Day Live : ਆਜ਼ਾਦੀ ਦਿਹਾੜੇ 'ਤੇ ਸ਼ਹੀਦਾਂ ਦੇ ਪਰਿਵਾਰਾਂ ਨੇ ਮੰਤਰੀ ਅਮਨ ਅਰੋੜਾ ਖਿਲਾਫ਼ ਕੀਤੀ ਨਾਅਰੇਬਾਜ਼ੀ

Independence Day Live : ਸ਼ਹੀਦਾਂ ਦੇ ਪਰਿਵਾਰਾਂ ਨੂੰ ਬਣਦਾ ਸਨਮਾਨ ਨਾ ਮਿਲਣ 'ਤੇ ਪਰਿਵਾਰਾਂ ਨੇ ਮੰਤਰੀ ਅਮਨ ਅਰੋੜਾ ਅਤੇ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ। ਪਰਿਵਾਰਾਂ ਨੇ ਕਿਹਾ ਕਿ ਪ੍ਰਸ਼ਾਸਨ ਨੇ ਸਹੀ ਤਰੀਕੇ ਨਾਲ ਉਹਨਾਂ ਨੂੰ ਬਣਦਾ ਮਾਨ ਸਨਮਾਨ ਨਹੀਂ ਦਿੱਤਾ।

ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ 15 ਅਗਸਤ ਦੇ ਆਜ਼ਾਦੀ ਦਿਹਾੜੇ ਮੌਕੇ ਰੱਖੇ ਸਮਾਗਮ ਚ ਜਿੱਥੇ ਤਿਰੰਗੇ ਝੰਡੇ ਦੀ ਰਸਮ ਨੂੰ ਕੈਬਨਟ ਮੰਤਰੀ ਅਮਨ ਅਰੋੜਾ ਨੇ ਅਦਾ ਕੀਤਾ ਤਾਂ ਉੱਥੇ ਹੀ ਉਹਨਾਂ ਗੱਲਬਾਤ ਕਰਦਿਆਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਗੱਲ ਕਹੀ ਤਾਂ ਨਾਲ ਹੀ ਉਹਨਾਂ ਨੂੰ ਸ਼ਹੀਦ ਪਰਿਵਾਰਾਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ।

ਦੱਸ ਦਈਏ ਕਿ ਸ਼ਹੀਦਾਂ ਦੇ ਪਰਿਵਾਰਾਂ ਨੇ ਕਿਹਾ ਕਿ ਉਹਨਾਂ ਨੂੰ ਸਵੇਰ ਤੋਂ ਹੀ ਇੱਥੇ ਬਿਠਾਇਆ ਗਿਆ ਹੈ ਅਤੇ ਉਨ੍ਹਾਂ ਦੀ ਸਾਰ ਨਹੀਂ ਲਈ ਗਈ ਹੈ। ਇਹੀ ਨਹੀਂ ਉਹਨਾਂ ਕਿਹਾ ਕਿ ਜੋ ਬਣਦਾ ਮਾਨ ਸਨਮਾਨ ਦਿੱਤਾ ਜਾਣਾ ਸੀ ਉਹ ਵੀ ਉਹਨਾਂ ਨੂੰ ਨਹੀਂ ਦਿੱਤਾ ਗਿਆ, ਜਿਸ ਕਾਰਨ ਉਹਨਾਂ ਵੱਲੋਂ ਮਾਨ ਸਰਕਾਰ ਖਿਲਾਫ ਵਿਰੋਧ ਜਤਾਇਆ ਜਾ ਰਿਹਾ ਹੈ। ਇਹੀ ਨਹੀਂ ਮੰਤਰੀ ਅਮਨ ਅਰੋੜਾ ਨੇ ਪਰਿਵਾਰਾਂ ਦੇ ਕੋਲ ਜਾ ਕੇ ਹੱਥ ਜੋੜ ਮਾਫੀ ਵੀ ਮੰਗੀ ਹੈ।

Aug 15, 2025 01:09 PM

Hoshiarpur Civil Hospital : ਖੜਾ ਰਹਿ ਗਿਆ ਡੰਡਾ...ਨਹੀਂ ਲਹਿਰਾਇਆ ਝੰਡਾ

79th Independence Day : ਇੱਕ ਪਾਸੇ ਜਿੱਥੇ ਪੂਰੇ ਭਾਰਤ ਦੇ ਵਿੱਚ 15 ਅਗਸਤ ਦਾ ਝੰਡਾ ਲਹਿਰਾਇਆ ਜਾ ਰਿਹਾ ਤੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ, ਦੂਸਰੇ ਪਾਸੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ (Hoshiarpur Civil Hospital) ਦੇ ਵਿੱਚ ਸਰਕਾਰੀ ਹੁਕਮ ਦੇ ਉਲਟ ਝੰਡਾ ਹੀ ਨਹੀਂ ਲਹਿਰਾਇਆ ਗਿਆ। ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ, ਕਿਵੇਂ ਝੰਡਾ ਲਹਿਰਾਉਣ ਵਾਲਾ ਡੰਡਾ ਇਕੱਲਾ ਹੀ ਖੜਾ ਹੈ ਤੇ ਝੰਡਾ ਲਹਿਰਾਇਆ ਹੀ ਨਹੀਂ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਕੱਲ ਮਹਿਕਮੇ ਵੱਲੋਂ ਸਾਰੇ ਹੀ ਅਧਿਕਾਰੀਆਂ ਨੂੰ ਚਿੱਠੀਆਂ ਕੱਢੀਆਂ ਗਈਆਂ ਸਨ ਕਿ ਕੱਲ ਪੂਰੇ 9 ਵਜੇ ਝੰਡਾ ਲਹਿਰਾਇਆ ਜਾਵੇਗਾ ਪਰ 9 ਵਜੇ ਕੋਈ ਵੀ ਝੰਡਾ ਲਹਿਰਾਉਣ ਵਾਲੀ ਥਾਂ 'ਤੇ ਨਹੀਂ ਪਹੁੰਚਿਆ ਪਤਾ ਲੱਗਾ ਹੈ ਕਿ ਐਸਐਮਓ ਸਵਾਤੀ ਸ਼ਰਮਾ ਫੋਰਨ ਟੂਰ ਤੇ ਨੇ ਉਸ ਤੋਂ ਬਾਅਦ ਕਿਸੇ ਨੇ ਜਿੰਮੇਵਾਰੀ ਹੀ ਨਹੀਂ ਲਈ ਕਿ 15 ਅਗਸਤ ਨੂੰ ਸਿਵਲ ਹਸਪਤਾਲ ਦੇ ਵਿੱਚ ਝੰਡਾ ਲਹਿਰਾਇਆ ਜਾਵੇ।

Aug 15, 2025 01:06 PM

ਅਟਾਰੀ-ਵਾਹਗਾ ਸਰਹੱਦ 'ਤੇ ਧੂਮਧਾਮ ਨਾਲ ਮਨਾਇਆ ਆਜ਼ਾਦੀ ਦਿਹਾੜਾ, ਪਾਕਿਸਤਾਨ ਨੂੰ ਨਹੀਂ ਦਿੱਤੀਆਂ ਮਿਠਾਈਆਂ

79th Independence Day : ਭਾਰਤ ਅਤੇ ਪਾਕਿਸਤਾਨ ਨੂੰ ਵੰਡਣ ਵਾਲੀ ਰੈੱਡਕਲਿਫ ਸਰਹੱਦ ਨਾਲ ਲੱਗਦੀ ਅਟਾਰੀ ਸਰਹੱਦ 'ਤੇ ਅੱਜ 79ਵਾਂ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਹੈ। ਅਟਾਰੀ ਸਰਹੱਦ 'ਤੇ ਬਣੇ ਗੋਲਡਨ ਜੁਬਲੀ ਗੇਟ ਨੂੰ ਤਿਰੰਗੇ ਦੇ ਰੰਗਾਂ ਵਿੱਚ ਰੰਗਿਆ ਗਿਆ ਹੈ। ਸਵੇਰੇ ਕਮਾਂਡੈਂਟ ਐਸਐਸ ਚੰਦੇਲ ਨੇ ਸਰਹੱਦ 'ਤੇ ਤਿਰੰਗਾ ਲਹਿਰਾਇਆ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਦਿਨ ਸੈਨਿਕਾਂ ਨੂੰ ਮਠਿਆਈਆਂ ਦੇ ਕੇ ਸ਼ੁਭਕਾਮਨਾਵਾਂ ਵੀ ਦਿੱਤੀਆਂ।

ਅੱਜ ਇੱਥੇ ਰਿਟਰੀਟ ਹੋਵੇਗੀ, ਪਰ ਮਿਠਾਸ ਗਾਇਬ ਹੋਵੇਗੀ। 6 ਸਾਲਾਂ ਬਾਅਦ, ਅੱਜ ਦੋਵੇਂ ਦੇਸ਼ ਇੱਕ ਵਾਰ ਫਿਰ ਆਜ਼ਾਦੀ ਦਿਵਸ 'ਤੇ ਮਠਿਆਈਆਂ ਦਾ ਆਦਾਨ-ਪ੍ਰਦਾਨ ਨਹੀਂ ਕਰਨਗੇ। 6 ਸਾਲ ਪਹਿਲਾਂ ਫਰਵਰੀ 2019 ਵਿੱਚ ਪਹਿਲਾ ਪੁਲਵਾਮਾ ਹਮਲਾ ਹੋਇਆ ਸੀ, ਜਿਸਦਾ ਜਵਾਬ ਭਾਰਤ ਨੇ ਸਰਜੀਕਲ ਸਟ੍ਰਾਈਕ ਨਾਲ ਦਿੱਤਾ ਸੀ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਵਿੱਚ ਧਾਰਾ 370 ਵੀ ਹਟਾ ਦਿੱਤੀ ਗਈ ਸੀ। ਉਪਰੰਤ ਭਾਰਤ-ਪਾਕਿਸਤਾਨ ਦੇ ਸਬੰਧਾਂ ਵਿੱਚ ਖਟਾਸ ਆ ਗਈ ਅਤੇ ਲਗਭਗ 3 ਸਾਲਾਂ ਤੱਕ ਦੋਵਾਂ ਦੇਸ਼ਾਂ ਵਿਚਕਾਰ ਮਠਿਆਈਆਂ ਦਾ ਆਦਾਨ-ਪ੍ਰਦਾਨ ਨਹੀਂ ਹੋਇਆ। ਇਸ ਵਾਰ ਵੀ ਸਥਿਤੀ ਉਹੀ ਰਹੀ ਹੈ।

Aug 15, 2025 12:35 PM

ਅਬੋਹਰ 'ਚ ਝੰਡਾ ਲਹਿਰਾਉਣ ਦੀ ਰਸਮ ਦੌਰਾਨ ਨਹੀਂ ਖੁੱਲ੍ਹਿਆ ਝੰਡਾ !

ਅੱਜ ਅਬੋਹਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਹਰ ਸਾਲ ਦੀ ਤਰ੍ਹਾਂ ਅੱਜ 15 ਅਗਸਤ ਨੂੰ ਸੁਤੰਤਰਤਾ ਦਿਵਸ ਦਾ ਮੁੱਖ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਤੇ ਕੌਮੀ ਝੰਡਾ ਲਹਿਰਾਉਣ ਦੇ ਸਮੇ ਦੌਰਾਨ ਮੁੱਖ ਮਹਿਮਾਨ ਅਤੇ ਐਸ ਡੀ ਐਮ ਕ੍ਰਿਸ਼ਨ ਪਾਲ ਰਾਜਪੂਤ ਜਦੋਂ ਝੰਡਾ ਲਹਿਰਾਉਣ ਲਈ ਰੱਸੀ ਖਿੱਚੀ ਤਾਂ ਝੰਡਾ ਨਹੀਂ ਖੁੱਲਿਆ ਤੇ ਕਈ ਵਾਰੀ ਰੱਸੀ ਨੁ ਜੋਰ ਜੋਰ ਨਾਲ ਖਿੱਚਿਆ ਗਿਆ ਪਰ ਝੰਡਾ ਨਹੀਂ ਖੁੱਲਿਆ। ਉਪਰੰਤ ਕਾਫੀ ਜੱਦੋਜਹਿਦ ਤੋ ਬਾਅਦ ਕੌਮੀ ਝੰਡਾ ਲਹਿਰਾਉਣ ਵਿਚ ਕਾਮਯਾਬ ਹੋਏ।

Aug 15, 2025 10:53 AM

ਫਰੀਦਕੋਟ ਪਹੁੰਚੇ ਮੁੱਖ ਮੰਤਰੀ ਭਗਵੰਤ ਸਿੰਘ

ਫਰੀਦਕੋਟ ਪਹੁੰਚੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਝੰਡਾ ਲਹਿਰਾਉਣ ਲਈ

ਅਗਨੀਵੀਰ ਆਕਾਸ਼ਦੀਪ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਲਈ ਅਤੇ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਮੁੱਖ ਮੰਤਰੀ ਨੂੰ ਮਿਲਣ ਪਹੁੰਚੀਆਂ।

Aug 15, 2025 09:49 AM

PM ਮੋਦੀ ਦਾ ਹੁਣ ਤੱਕ ਦਾ ਸਭ ਤੋਂ ਲੰਬਾ ਆਜ਼ਾਦੀ ਦਿਵਸ ਭਾਸ਼ਣ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੁਣ ਤੱਕ ਦਾ ਸਭ ਤੋਂ ਲੰਬਾ ਆਜ਼ਾਦੀ ਦਿਵਸ ਭਾਸ਼ਣ ਦਿੱਤਾ ਹੈ। ਪਿਛਲੇ ਸਾਲ ਪ੍ਰਧਾਨ ਮੰਤਰੀ ਮੋਦੀ ਨੇ 98 ਮਿੰਟ ਦਾ ਭਾਸ਼ਣ ਦਿੱਤਾ ਸੀ। ਇਸ ਵਾਰ ਉਨ੍ਹਾਂ ਨੇ 104 ਮਿੰਟ ਦਾ ਭਾਸ਼ਣ ਦਿੱਤਾ ਹੈ। ਇਸ ਵਾਰ ਪ੍ਰਧਾਨ ਮੰਤਰੀ ਮੋਦੀ ਨੇ ਲਾਲ ਕਿਲ੍ਹੇ ਦੀ ਪ੍ਰਾਚੀਰ ਤੋਂ ਕਈ ਯੋਜਨਾਵਾਂ ਦਾ ਜ਼ਿਕਰ ਕੀਤਾ।

Aug 15, 2025 09:36 AM

ਰਾਹੁਲ ਗਾਂਧੀ ਨੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਦਿੱਤੀਆਂ ਵਧਾਈਆਂ

ਸਾਰੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਹਾਰਦਿਕ ਸ਼ੁਭਕਾਮਨਾਵਾਂ।

ਮਹਾਨ ਆਜ਼ਾਦੀ ਘੁਲਾਟੀਆਂ ਦੇ ਬਲੀਦਾਨ ਨਾਲ ਪ੍ਰਾਪਤ ਕੀਤੀ ਇਹ ਆਜ਼ਾਦੀ, ਇੱਕ ਅਜਿਹੇ ਭਾਰਤ ਦੇ ਨਿਰਮਾਣ ਦਾ ਸੰਕਲਪ ਹੈ - ਜਿੱਥੇ ਨਿਆਂ ਸੱਚਾਈ ਅਤੇ ਸਮਾਨਤਾ 'ਤੇ ਅਧਾਰਤ ਹੋਵੇ, ਅਤੇ ਹਰ ਦਿਲ ਵਿੱਚ ਸਤਿਕਾਰ ਅਤੇ ਭਾਈਚਾਰਾ ਹੋਵੇ।

ਇਸ ਅਨਮੋਲ ਵਿਰਾਸਤ ਦੇ ਮਾਣ ਅਤੇ ਸਨਮਾਨ ਦੀ ਰੱਖਿਆ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ।


Aug 15, 2025 09:21 AM

ਪ੍ਰਧਾਨ ਮੰਤਰੀ ਮੋਦੀ ਨੇ 2035 ਤੱਕ 'ਸੱਤਾ' 'ਚ ਰਹਿਣ ਲਈ ਮੰਗਿਆ ਆਸ਼ੀਰਵਾਦ

ਲਾਲ ਕਿਲ੍ਹੇ ਦੀ ਪ੍ਰਾਚੀਰ ਤੋਂ ਆਪਣੇ ਸੰਬੋਧਨ ਵਿੱਚ, ਮੋਦੀ ਨੇ ਕਿਹਾ- ਮੈਨੂੰ ਅੱਜ ਤੁਹਾਡਾ ਆਸ਼ੀਰਵਾਦ ਚਾਹੀਦਾ ਹੈ। ਜੇਕਰ ਤੁਸੀਂ ਦੇਸ਼ ਦੀ ਸੁਰੱਖਿਆ ਚਾਹੁੰਦੇ ਹੋ, ਤਾਂ ਆਉਣ ਵਾਲੇ 10 ਸਾਲਾਂ ਵਿੱਚ 2035 ਤੱਕ, ਦੇਸ਼ ਦੇ ਸਾਰੇ ਮਹੱਤਵਪੂਰਨ ਸਥਾਨਾਂ, ਜਿਨ੍ਹਾਂ ਵਿੱਚ ਰਣਨੀਤਕ ਅਤੇ ਨਾਗਰਿਕ ਖੇਤਰ ਸ਼ਾਮਲ ਹਨ। ਜਿਵੇਂ ਕਿ ਹਸਪਤਾਲ, ਰੇਲਵੇ, ਜੋ ਵੀ। ਵਿਸ਼ਵਾਸ ਦੇ ਕੇਂਦਰ, ਨੂੰ ਤਕਨਾਲੋਜੀ ਦੇ ਨਵੇਂ ਪਲੇਟਫਾਰਮਾਂ ਰਾਹੀਂ ਪੂਰਾ ਸੁਰੱਖਿਆ ਕਵਰ ਦਿੱਤਾ ਜਾਵੇਗਾ। ਸੁਰੱਖਿਆ ਕਵਰ ਲਗਾਤਾਰ ਵਧੇਗਾ। ਦੇਸ਼ ਦੇ ਹਰ ਨਾਗਰਿਕ ਨੂੰ ਸੁਰੱਖਿਅਤ ਮਹਿਸੂਸ ਕਰਨਾ ਚਾਹੀਦਾ ਹੈ। ਇਸ ਲਈ, ਆਉਣ ਵਾਲੇ 10 ਸਾਲਾਂ ਵਿੱਚ ਯਾਨੀ 35 ਤੱਕ, ਮੈਂ ਰਾਸ਼ਟਰੀ ਸੁਰੱਖਿਆ ਕਵਰ ਦਾ ਵਿਸਥਾਰ ਕਰਨਾ ਚਾਹੁੰਦਾ ਹਾਂ। ਮੈਂ ਇਸਨੂੰ ਮਜ਼ਬੂਤ ਕਰਨਾ ਚਾਹੁੰਦਾ ਹਾਂ। ਭਗਵਾਨ ਕ੍ਰਿਸ਼ਨ ਤੋਂ ਪ੍ਰੇਰਨਾ ਲੈ ਕੇ, ਮੈਂ ਉਸ ਸੁਦਰਸ਼ਨ ਚੱਕਰ ਦਾ ਰਸਤਾ ਚੁਣਿਆ ਹੈ।

Aug 15, 2025 09:19 AM

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਫਿਰੋਜ਼ਪੁਰ 'ਚ ਲਹਿਰਾਇਆ ਕੌਮੀ ਝੰਡਾ

ਆਜ਼ਾਦੀ ਦਿਹਾੜੇ ਦੇ ਮੌਕੇ ਤੇ ਫਿਰੋਜ਼ਪੁਰ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਕੇਂਟ ਬੋਰਡ ਸਟੇਡੀਅਮ ਫਿਰੋਜ਼ਪੁਰ ਛਾਵਨੀ ਵਿਖੇ  ਕੌਮੀ ਝੰਡਾ ਫਰਾਉਣ ਦੀ ਰਸਮ ਅਦਾ ਕੀਤੀ ਗਈ ਉਸ ਤੋਂ ਪਹਿਲਾਂ ਸਪੀਕਰ ਸਾਹਿਬ ਵੱਲੋਂ ਹੁਸੈਨੀ ਵਾਲਾ ਸ਼ਹੀਦੀ ਸਮਾਰਕ ਤੇ ਪਹੁੰਚ ਕੇ ਸ਼ਹੀਦਾਂ ਨੂੰ ਨਤਮਸਤਕ ਹੋਏ ਅਤੇ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਇਸ ਮੌਕੇ ਸਪੀਕਰ ਸਾਹਿਬ ਨੇ ਦੱਸਿਆ ਕਿ ਨੌਜਵਾਨਾਂ ਨੂੰ ਸ਼ਹੀਦਾ ਦੇ ਦਰਸਾਏ ਰਸਤੇ ਤੇ ਚਲਣਾ ਚਾਹੀਦਾ ਸਾਡੀ ਸਰਕਾਰ ਸ਼ਹੀਦਾਂ ਦੇ ਸਮਾਰਕਾਂ  ਨੂੰ ਵਧੀਆ ਬਣਾਏ ਰੱਖਣ ਲਈ ਹਰ ਵਧੀਆ ਯਤਨ ਕਰ ਰਹੀ  ਹੈ ਗਰਾਂਟਾਂ ਵੀ ਦੇ ਰਹੀ ਤਾਂ ਉਹਨਾਂ ਦੀ ਯਾਦਾਂ ਦੇ ਨਾਲ ਅੱਜ ਦੀ ਨੌਜਵਾਨ ਪੀੜੀ ਨੂੰ ਜੋੜਿਆ ਜਾ ਸਕੇ। 

Aug 15, 2025 09:18 AM

PTC News Exclusive on Independence Day : ਅਜੇ ਵੀ ਚੇਤਿਆਂ 'ਚ ਰਹਿੰਦਾ ਹੈ ਪਾਕਿਸਤਾਨ ਵਾਲਾ ਘਰ...

ਅਜੇ ਵੀ ਚੇਤਿਆਂ 'ਚ ਰਹਿੰਦਾ ਹੈ ਪਾਕਿਸਤਾਨ ਵਾਲਾ ਘਰ , 1 ਮਹੀਨੇ ਤੋਂ ਪੈਦਲ ਚੱਲ ਕੇ ਪਹੁੰਚੇ ਸੀ ਚੜ੍ਹਦੇ ਪੰਜਾਬ , ਰਸਤੇ 'ਚ ਦਿੱਤਾ ਧੀ ਨੂੰ ਜਨਮ, ਬੀਬੀ ਤੋਂ ਸੁਣੋ ਵੰਡ ਦੇ ਦਰਦ

Aug 15, 2025 09:17 AM

PM ਮੋਦੀ ਨੇ 'ਵਿਕਸਤ ਭਾਰਤ ਰੁਜ਼ਗਾਰ ਯੋਜਨਾ' ਦੀ ਕੀਤੀ ਸ਼ੁਰੂਆਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, 'ਅੱਜ ਮੇਰੇ ਦੇਸ਼ ਦੇ ਨੌਜਵਾਨਾਂ ਲਈ 15 ਅਗਸਤ ਹੈ ਅਤੇ ਇਸ ਦਿਨ ਅਸੀਂ ਆਪਣੇ ਦੇਸ਼ ਦੇ ਨੌਜਵਾਨਾਂ ਲਈ 1 ਲੱਖ ਕਰੋੜ ਰੁਪਏ ਦੀ ਯੋਜਨਾ ਸ਼ੁਰੂ ਕਰ ਰਹੇ ਹਾਂ। ਪ੍ਰਧਾਨ ਮੰਤਰੀ ਵਿਕਾਸਸ਼ੀਲ ਭਾਰਤ ਰੁਜ਼ਗਾਰ ਯੋਜਨਾ ਅੱਜ ਤੋਂ ਲਾਗੂ ਕੀਤੀ ਜਾ ਰਹੀ ਹੈ। ਇਸ ਯੋਜਨਾ ਦੇ ਤਹਿਤ, ਨਿੱਜੀ ਖੇਤਰ ਵਿੱਚ ਆਪਣੀ ਪਹਿਲੀ ਨੌਕਰੀ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਨੂੰ ਸਰਕਾਰ ਵੱਲੋਂ 15,000 ਰੁਪਏ ਮਿਲਣਗੇ। ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨ ਵਾਲੀਆਂ ਕੰਪਨੀਆਂ ਨੂੰ ਵੀ ਪ੍ਰੋਤਸਾਹਨ ਦਿੱਤੇ ਜਾਣਗੇ। ਪ੍ਰਧਾਨ ਮੰਤਰੀ ਵਿਕਾਸਸ਼ੀਲ ਭਾਰਤ ਰੁਜ਼ਗਾਰ ਯੋਜਨਾ ਨੌਜਵਾਨਾਂ ਲਈ ਲਗਭਗ 3.5 ਕਰੋੜ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਕਰੇਗੀ।'

Aug 15, 2025 09:14 AM

ਰੋਪੜ ਦੇ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਲਹਿਰਾਇਆ ਕੋਮੀ ਝੰਡਾ

ਰੋਪੜ ਦੇ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਲਹਿਰਾਇਆ ਕੋਮੀ ਝੰਡਾ

Aug 15, 2025 09:04 AM

ਕਿਸਾਨਾਂ, ਡੇਅਰੀ ਕਿਸਾਨਾਂ, ਮਛੇਰਿਆਂ ਲਈ ਪ੍ਰਧਾਨ ਮੰਤਰੀ ਮੋਦੀ ਦਾ ਵਿਸ਼ੇਸ਼ ਸੰਦੇਸ਼

PM ModI Live Bhashan : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਤੋਂ ਕਿਹਾ, 'ਕਿਸਾਨਾਂ, ਡੇਅਰੀ ਕਿਸਾਨਾਂ, ਮਛੇਰਿਆਂ ਨਾਲ ਸਬੰਧਤ ਕਿਸੇ ਵੀ ਪ੍ਰਤੀਕੂਲ ਮਾਮਲੇ ਦੇ ਵਿਰੁੱਧ ਮੋਦੀ ਕੰਧ ਵਾਂਗ ਖੜ੍ਹੇ ਹਨ। ਭਾਰਤ ਕਿਸੇ ਵੀ ਨੀਤੀ ਨੂੰ ਸਵੀਕਾਰ ਨਹੀਂ ਕਰੇਗਾ ਜੋ ਸਾਡੇ ਕਿਸਾਨਾਂ, ਮਛੇਰਿਆਂ ਅਤੇ ਡੇਅਰੀ ਕਿਸਾਨਾਂ ਦੇ ਵਿਰੁੱਧ ਹੋਵੇ। ਮੈਂ ਉਨ੍ਹਾਂ ਲੋਕਾਂ ਦੇ ਵਿਰੁੱਧ ਕੰਧ ਵਾਂਗ ਖੜ੍ਹਾ ਹਾਂ ਜੋ ਅਜਿਹੀ ਕੋਈ ਨੀਤੀ ਥੋਪਣ ਦੀ ਕੋਸ਼ਿਸ਼ ਕਰਨਗੇ।'

Aug 15, 2025 08:58 AM

79ਵੇਂ ਆਜ਼ਾਦੀ ਦਿਹਾੜੇ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਇੰਦਰਾ ਗਾਂਧੀ ਨੂੰ ਪਛਾੜਿਆ

79ਵੇਂ ਆਜ਼ਾਦੀ ਦਿਹਾੜੇ 'ਤੇ PM ਮੋਦੀ ਨੇ ਹਾਸਲ ਕੀਤੀ ਨਵੀਂ ਉਪਲਬੱਧੀ

ਲਾਲ ਕਿਲ੍ਹੇ ਤੋਂ ਲਗਾਤਾਰ 12ਵੀਂ ਵਾਰ ਭਾਸ਼ਣ ਦੇ ਕੇ ਇੰਦਰਾ ਗਾਂਧੀ ਦੇ 11 ਭਾਸ਼ਣਾਂ ਨੂੰ ਪਛਾੜਿਆ

ਭਾਰਤ ਦੇ ਪਹਿਲੇ PM ਜਵਾਹਰ ਲਾਲ ਨਹਿਰੂ ਦੇ ਨਾਂਅ ਹੈ ਸਭ ਤੋਂ ਵੱਧ 17 ਵਾਰ ਭਾਸ਼ਣਾਂ ਦਾ ਰਿਕਾਰਡ

Aug 15, 2025 08:45 AM

ਦੀਵਾਲੀ 'ਤੇ ਲੋਕਾਂ ਨੂੰ ਮਿਲੇਗਾ ਦੋਹਰਾ ਲਾਭ, ਪੜ੍ਹੋ ਪੀਐਮ ਮੋਦੀ ਦਾ ਐਲਾਨ

PM Modi Live Speech : ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਕਰੋੜਾਂ ਲੋਕਾਂ ਨੂੰ ਵੱਡੀ ਰਾਹਤ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ, 'ਇਸ ਦੀਵਾਲੀ ਮੈਂ ਦੋਹਰਾ ਦੀਵਾਲੀ ਕੰਮ ਕਰਨ ਜਾ ਰਿਹਾ ਹਾਂ। ਇਸ ਦੀਵਾਲੀ 'ਤੇ ਅਸੀਂ ਇੱਕ ਵੱਡਾ ਸੁਧਾਰ ਕਰਨ ਜਾ ਰਹੇ ਹਾਂ। ਪਿਛਲੇ ਅੱਠ ਸਾਲਾਂ ਵਿੱਚ ਅਸੀਂ ਜੀਐਸਟੀ ਨਾਲ ਟੈਕਸ ਪ੍ਰਣਾਲੀ ਨੂੰ ਸਰਲ ਬਣਾਇਆ ਹੈ। ਅੱਠ ਸਾਲਾਂ ਬਾਅਦ, ਸਮੇਂ ਦੀ ਲੋੜ ਇਹ ਹੈ ਕਿ ਅਸੀਂ ਇਸਦੀ ਸਮੀਖਿਆ ਕਰੀਏ। ਅਸੀਂ ਇਸਦੀ ਸਮੀਖਿਆ ਕੀਤੀ ਹੈ। ਰਾਜਾਂ ਨਾਲ ਗੱਲ ਕੀਤੀ ਹੈ। ਅਸੀਂ ਅਗਲੀ ਪੀੜ੍ਹੀ ਦੇ ਜੀਐਸਟੀ ਸੁਧਾਰ ਲਿਆ ਰਹੇ ਹਾਂ। ਇੱਕ ਬਹੁਤ ਵੱਡੀ ਸਹੂਲਤ ਬਣਾਈ ਜਾਵੇਗੀ। ਸਾਡੇ ਉਦਯੋਗਾਂ ਨੂੰ ਵੱਡਾ ਲਾਭ ਮਿਲੇਗਾ। ਰੋਜ਼ਾਨਾ ਦੀਆਂ ਚੀਜ਼ਾਂ ਸਸਤੀਆਂ ਹੋ ਜਾਣਗੀਆਂ, ਜਿਸ ਨਾਲ ਅਰਥਵਿਵਸਥਾ ਨੂੰ ਵੱਡਾ ਹੁਲਾਰਾ ਮਿਲੇਗਾ।'

Aug 15, 2025 08:43 AM

ਪ੍ਰਧਾਨ ਮੰਤਰੀ ਨੇ 'ਵਿਕਸਤ ਭਾਰਤ ਰੁਜ਼ਗਾਰ ਯੋਜਨਾ' ਦਾ ਕੀਤਾ ਐਲਾਨ

79th Independence Day LIVE : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਨੌਜਵਾਨਾਂ ਲਈ ਇੱਕ ਵੱਡੀ ਪਹਿਲਕਦਮੀ ਦਾ ਐਲਾਨ ਕੀਤਾ। ਉਨ੍ਹਾਂ ਕਿਹਾ, "ਇਸ 15 ਅਗਸਤ ਨੂੰ, ਅਸੀਂ ਨੌਜਵਾਨ ਭਾਰਤੀਆਂ ਲਈ 1 ਲੱਖ ਕਰੋੜ ਰੁਪਏ ਦੀ ਯੋਜਨਾ ਸ਼ੁਰੂ ਕਰ ਰਹੇ ਹਾਂ। ਅੱਜ ਤੋਂ, ਪ੍ਰਧਾਨ ਮੰਤਰੀ ਦੀਵਿਕਸਤ ਭਾਰਤ ਰੁਜ਼ਗਾਰ ਯੋਜਨਾ ਲਾਗੂ ਕੀਤੀ ਜਾਵੇਗੀ। ਨਿੱਜੀ ਖੇਤਰ ਵਿੱਚ ਆਪਣੀ ਪਹਿਲੀ ਨੌਕਰੀ ਪ੍ਰਾਪਤ ਕਰਨ ਵਾਲੇ ਮੁੰਡਿਆਂ ਅਤੇ ਕੁੜੀਆਂ ਨੂੰ ਸਰਕਾਰ ਵੱਲੋਂ 15,000 ਰੁਪਏ ਮਿਲਣਗੇ। ਇਹ ਯੋਜਨਾ 3.5 ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਪ੍ਰਦਾਨ ਕਰੇਗੀ।"

Aug 15, 2025 08:28 AM

ਔਰਤਾਂ ਨੇ ਭਾਰਤ ਨੂੰ ਖਿਡੌਣਿਆਂ ਦਾ ਨਿਰਯਾਤਕ ਬਣਾਇਆ : ਪੀਐਮ ਮੋਦੀ

ਪ੍ਰਧਾਨ ਮੰਤਰੀ ਨੇ ਕਿਹਾ, 'ਮਹਿਲਾ ਸਵੈ-ਸਹਾਇਤਾ ਸਮੂਹਾਂ ਨੇ ਚਮਤਕਾਰ ਕੀਤੇ ਹਨ। ਉਨ੍ਹਾਂ ਦੇ ਉਤਪਾਦਾਂ ਨੂੰ ਦੁਨੀਆ ਵਿੱਚ ਜਾਣਿਆ ਜਾਣ ਲੱਗਾ ਹੈ। ਮੈਂ ਮਨ ਕੀ ਬਾਤ ਵਿੱਚ ਖਿਡੌਣਿਆਂ ਬਾਰੇ ਗੱਲ ਕੀਤੀ ਸੀ। ਅੱਜ ਮੇਰੇ ਦੇਸ਼ ਨੇ ਖਿਡੌਣਿਆਂ ਦਾ ਨਿਰਯਾਤ ਕਰਨਾ ਸ਼ੁਰੂ ਕਰ ਦਿੱਤਾ ਹੈ। ਜੇਕਰ ਦੇਸ਼ ਦੇ ਲੋਕਾਂ ਨੂੰ ਸਾਰੀਆਂ ਰੁਕਾਵਟਾਂ ਤੋਂ ਆਜ਼ਾਦੀ ਮਿਲਦੀ ਹੈ, ਤਾਂ ਲੋਕ ਇਹ ਕਰ ਸਕਦੇ ਹਨ। ਦੋਸਤੋ, ਆਪਣੇ ਵਿਚਾਰਾਂ ਨੂੰ ਮਰਨ ਨਾ ਦਿਓ। ਇਹ ਆਉਣ ਵਾਲੀ ਪੀੜ੍ਹੀ ਨੂੰ ਰਸਤਾ ਦਿਖਾਏਗਾ।

ਆਓ, ਪਹਿਲ ਕਰੋ। ਜੇਕਰ ਸਰਕਾਰ ਦੇ ਨਿਯਮਾਂ ਨੂੰ ਬਦਲਣ ਦੀ ਲੋੜ ਹੈ, ਤਾਂ ਮੈਨੂੰ ਦੱਸੋ। 2047 ਦੂਰ ਨਹੀਂ ਹੈ, ਅਸੀਂ ਇੱਕ ਪਲ ਵੀ ਗੁਆਉਣਾ ਨਹੀਂ ਚਾਹੁੰਦੇ। ਇਹ ਅੱਗੇ ਵਧਣ ਦਾ ਮੌਕਾ ਹੈ। ਸਰਕਾਰ ਅਤੇ ਮੈਂ ਤੁਹਾਡੇ ਨਾਲ ਹਾਂ। ਅਸੀਂ ਨਵਾਂ ਇਤਿਹਾਸ ਰਚ ਸਕਦੇ ਹਾਂ।'

Aug 15, 2025 08:19 AM

ਦੇਸ਼ ਭਰ ਵਿੱਚ ਆਜ਼ਾਦੀ ਦਾ ਜਸ਼ਨ : PM Modi Live Speech

ਦੇਸ਼ ਭਰ ਵਿੱਚ ਆਜ਼ਾਦੀ ਦਾ ਜਸ਼ਨ : PM Modi Live Speech 

Aug 15, 2025 08:18 AM

''ਮੇਡ ਇਨ ਇੰਡੀਆ ਸੈਮੀਕੰਡਕਟਰ...''

PM Modi Live Speech : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਹਨ, "...ਅਸੀਂ ਮਿਸ਼ਨ ਮੋਡ 'ਤੇ ਸੈਮੀਕੰਡਕਟਰਾਂ 'ਤੇ ਕੰਮ ਕਰ ਰਹੇ ਹਾਂ... ਇਸ ਸਾਲ ਦੇ ਅੰਤ ਤੱਕ, ਭਾਰਤ ਦੇ ਲੋਕਾਂ ਵੱਲੋਂ ਬਣਾਏ ਗਏ ਮੇਡ ਇਨ ਇੰਡੀਆ ਸੈਮੀਕੰਡਕਟਰ ਚਿਪਸ ਬਾਜ਼ਾਰ ਵਿੱਚ ਆ ਜਾਣਗੇ।"

Aug 15, 2025 08:17 AM

ਤਕਨੀਕ 'ਚ ਭਾਰਤ ਦਾ ਕੋਈ ਸਾਨੀ ਨਹੀਂ, ਅੱਜ ਅਸੀਂ ਆਪਣਾ ਸਪੇਸ ਸਟੇਸ਼ਨ ਬਣਾਉਣ 'ਤੇ ਕੰਮ ਕਰ ਰਹੇ ਹਾਂ : ਪੀਐਮ ਮੋਦੀ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਸੀਂ ਪੁਲਾੜ ਵਿੱਚ ਆਪਣੇ ਆਪ ਆਤਮਨਿਰਭਰ ਭਾਰਤ, ਗਗਨਯਾਨ ਦੀ ਤਿਆਰੀ ਕਰ ਰਹੇ ਹਾਂ। ਅਸੀਂ ਆਪਣਾ ਸਪੇਸ ਸਟੇਸ਼ਨ ਬਣਾਉਣ 'ਤੇ ਕੰਮ ਕਰ ਰਹੇ ਹਾਂ। 300 ਸਟਾਰਟਅੱਪ ਪੁਲਾੜ ਖੇਤਰ 'ਤੇ ਕੰਮ ਕਰ ਰਹੇ ਹਨ। ਇਹ ਮੇਰੇ ਦੇਸ਼ ਦੇ ਨੌਜਵਾਨਾਂ ਦੀ ਤਾਕਤ ਹੈ। ਇਹ ਸਾਡੇ ਦੇਸ਼ ਦੇ ਨੌਜਵਾਨਾਂ ਵਿੱਚ ਸਾਡਾ ਵਿਸ਼ਵਾਸ ਹੈ। 140 ਕਰੋੜ ਭਾਰਤੀ 2047 ਤੱਕ ਵਿਕਸਤ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਲਈ ਕੰਮ ਕਰ ਰਹੇ ਹਨ। ਇਸ ਨੂੰ ਪੂਰਾ ਕਰਨ ਲਈ, ਅਸੀਂ ਹਰ ਖੇਤਰ ਵਿੱਚ ਇੱਕ ਆਧੁਨਿਕ ਈਕੋ-ਸਿਸਟਮ ਬਣਾਉਣ 'ਤੇ ਕੰਮ ਕਰ ਰਹੇ ਹਾਂ।

Aug 15, 2025 08:15 AM

ਪ੍ਰਧਾਨ ਮੰਤਰੀ ਮੋਦੀ ਨੇ ਆਪਰੇਸ਼ਨ ਸਿੰਦੂਰ ਦੇ ਬਹਾਦਰ ਸੈਨਿਕਾਂ ਨੂੰ ਸਲਾਮ ਕੀਤਾ

PM Modi Speech Live : ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਮੈਨੂੰ ਲਾਲ ਕਿਲ੍ਹੇ ਦੀ ਪ੍ਰਾਚੀਨ ਤੋਂ ਆਪਰੇਸ਼ਨ ਸਿੰਦੂਰ ਦੇ ਬਹਾਦਰ ਸੈਨਿਕਾਂ ਨੂੰ ਸਲਾਮ ਕਰਨ ਦਾ ਮੌਕਾ ਮਿਲਿਆ ਹੈ। ਸਾਡੇ ਸੈਨਿਕਾਂ ਨੇ ਦੁਸ਼ਮਣਾਂ ਨੂੰ ਉਨ੍ਹਾਂ ਦੀ ਕਲਪਨਾ ਤੋਂ ਪਰੇ ਸਜ਼ਾ ਦਿੱਤੀ ਹੈ। 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਸਰਹੱਦ ਪਾਰ ਤੋਂ ਅੱਤਵਾਦੀਆਂ ਨੇ ਜਿਸ ਤਰ੍ਹਾਂ ਦਾ ਕਤਲੇਆਮ ਕੀਤਾ ਸੀ। ਲੋਕਾਂ ਨੂੰ ਉਨ੍ਹਾਂ ਦਾ ਧਰਮ ਪੁੱਛਣ 'ਤੇ ਮਾਰ ਦਿੱਤਾ ਗਿਆ ਸੀ। ਪੂਰਾ ਭਾਰਤ ਗੁੱਸੇ ਨਾਲ ਭਰ ਗਿਆ ਸੀ। ਇਸ ਕਤਲੇਆਮ ਤੋਂ ਪੂਰੀ ਦੁਨੀਆ ਹੈਰਾਨ ਸੀ। ਆਪਰੇਸ਼ਨ ਸਿੰਦੂਰ ਉਸ ਗੁੱਸੇ ਦਾ ਪ੍ਰਗਟਾਵਾ ਹੈ। ਅਸੀਂ ਫੌਜ ਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ ਹੈ। ਸਾਡੀ ਫੌਜ ਨੇ ਕੁਝ ਅਜਿਹਾ ਕੀਤਾ ਜਿਸਨੂੰ ਕਈ ਦਹਾਕਿਆਂ ਤੱਕ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਨੇ ਦੁਸ਼ਮਣ ਦੇ ਇਲਾਕੇ ਵਿੱਚ ਸੈਂਕੜੇ ਕਿਲੋਮੀਟਰ ਦਾਖਲ ਹੋ ਕੇ ਅੱਤਵਾਦੀਆਂ ਨੂੰ ਤਬਾਹ ਕਰ ਦਿੱਤਾ। ਪਾਕਿਸਤਾਨ ਹੁਣੇ ਹੀ ਆਪਣੀ ਨੀਂਦ ਤੋਂ ਜਾਗਿਆ ਹੈ। ਪਾਕਿਸਤਾਨ ਵਿੱਚ ਤਬਾਹੀ ਇੰਨੀ ਵੱਡੀ ਹੈ ਕਿ ਹਰ ਰੋਜ਼ ਨਵੇਂ ਖੁਲਾਸੇ ਹੋ ਰਹੇ ਹਨ।

Aug 15, 2025 08:13 AM

ਦੇਸ਼ ਦੇ ਬਹਾਦਰ ਸੈਨਿਕਾਂ ਨੇ ਦੁਸ਼ਮਣਾਂ ਨੂੰ ਕਲਪਨਾ ਤੋਂ ਪਰੇ ਸਜ਼ਾ ਦਿੱਤੀ : PM

79th Independence Day Live : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਦੀ ਪ੍ਰਾਚੀਰ ਤੋਂ ਪਹਿਲਗਾਮ ਹਮਲੇ ਅਤੇ ਆਪ੍ਰੇਸ਼ਨ ਸਿੰਦੂਰ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੇਸ਼ ਦੇ ਬਹਾਦਰ ਸੈਨਿਕਾਂ ਨੇ ਦੁਸ਼ਮਣਾਂ ਨੂੰ ਕਲਪਨਾ ਤੋਂ ਪਰੇ ਸਜ਼ਾ ਦਿੱਤੀ ਹੈ। ਉਨ੍ਹਾਂ ਨੇ ਪਾਕਿਸਤਾਨ ਦੇ ਫੌਜ ਮੁਖੀ ਫੀਲਡ ਮਾਰਸ਼ਲ ਅਸੀਮ ਮੁਨੀਰ ਦੁਆਰਾ ਕੀਤੇ ਗਏ ਪ੍ਰਮਾਣੂ ਹਮਲੇ ਦਾ ਢੁਕਵਾਂ ਜਵਾਬ ਵੀ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਪ੍ਰਮਾਣੂ ਹਮਲੇ ਦੇ ਬਲੈਕਮੇਲ ਤੋਂ ਡਰਨ ਵਾਲਾ ਨਹੀਂ ਹੈ।


Aug 15, 2025 08:09 AM

ਆਜ਼ਾਦੀ ਦਿਹਾੜੇ ਤੋਂ ਪਹਿਲਾਂ ਪੰਜਾਬ 'ਚ ਵੱਖ ਵੱਖ ਥਾਂਵਾਂ 'ਤੇ ਅਧਿਆਪਕਾਂ ਦੀ ਫੜੋ-ਫੜੀ

79th Independence Day LIVE : ਐਸੋਸੀਏਟ ਅਧਿਆਪਕ ਯੂਨੀਅਨ ਪੰਜਾਬ ਦੇ ਵੱਖ ਵੱਖ ਥਾਵਾਂ ਤੋਂ ਵਰਕਰਾਂ ਨੂੰ ਕੀਤਾ ਜਾ ਰਿਹਾ ਡਿਟੇਨ 

ਡਿਟੇਲ ਕੀਤੇ ਗੁਰਿੰਦਰ ਸਿੰਘ ਸੋਹੀ ਨੇ ਦੱਸਿਆ ਕਿ ਅਸੀਂ ਮੋਗਾ ਅਤੇ ਫਰੀਦਕੋਟ ਵਿਖੇ ਸਿੱਖਿਆ ਮੰਤਰੀ ਨਾਲ ਆਪਣੀਆਂ ਮੰਗਾਂ ਨੂੰ ਲੈ ਕੇ ਗੱਲਬਾਤ ਕਰਨ ਲਈ ਪਹੁੰਚਣਾ ਸੀ 

ਗੁਰਿੰਦਰ ਸਿੰਘ ਸੋਹੀ ਨੇ ਬੜੇ ਦੁਖੀ ਮਨ ਨਾਲ ਇੱਕ ਵੀਡੀਓ ਵਾਇਰਲ ਕਰਦਿਆਂ ਕਿਹਾ ਕਿ ਇੱਕ ਪਾਸੇ ਝੰਡੇ ਲਹਿਰਾ ਕੇ ਪੂਰਾ ਭਾਰਤ ਆਜ਼ਾਦੀ ਮਨਾ ਰਿਹਾ ਦੂਜੇ ਪਾਸੇ ਆਪਣੀਆਂ ਮੰਗਾਂ ਮੰਗ ਰਹੇ ਅਧਿਆਪਕਾਂ ਨੂੰ ਘਰਾਂ ਦੇ ਵਿੱਚੋਂ ਫੜ ਕੇ ਥਾਣਿਆਂ ਵਿੱਚ ਲਜਾ ਕੇ ਡਿਟੇਨ ਕੀਤਾ ਜਾ ਰਿਹਾ ਇਹ ਕਿਹੋ ਜਿਹੀ ਆਜ਼ਾਦੀ ਮਨਾ ਰਹੀ ਹੈ ਪੰਜਾਬ ਸਰਕਾਰ ?

ਪੰਜਾਬ ਦੇ ਲੋਕਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਕੀਤੇ ਵਾਅਦਿਆਂ ਤੋਂ ਭੱਜਦੀ ਨਜ਼ਰ ਆ ਰਹੀ ਹੈ ਪੰਜਾਬ ਸਰਕਾਰ

ਸਰਕਾਰ ਆਉਣ ਤੋਂ ਪਹਿਲਾਂ ਜਿਹੜੇ ਰੈਲੀਆਂ ਵਿੱਚ ਕਿਹਾ ਕਰਦੇ ਸੀ ਕਿ ਤੁਸੀਂ ਸਵਾਲ ਕਰਿਆ ਕਰੋ ਪੰਜਾਬ ਦੇ ਲੀਡਰਾਂ ਨੂੰ ਅੱਜ ਉਹੀ ਲੀਡਰ ਸਵਾਲਾਂ ਤੋਂ ਭੱਜਦੇ ਨਜ਼ਰ ਆ ਰਹੇ ਹਨ 

ਅਸੀਂ ਸਾਡੇ ਨਾਲ ਕੀਤੇ ਵਾਅਦਿਆਂ ਦੀ ਯਾਦ ਦਵਾਉਣ ਲਈ ਪਹੁੰਚਣਾ ਸੀ ਪਰ ਸਾਨੂੰ ਸਾਡੇ ਘਰ ਆ ਘਰਾਂ ਤੋਂ ਪੁਲਿਸ ਨੇ ਦੇਰ ਰਾਤ ਚੁੱਕ ਕੇ ਥਾਣਿਆਂ ਵਿੱਚ ਡਿਟੇਨ ਕਰ ਲਿਆ ਹੈ 

ਕੀ ਅਸੀਂ ਆਜ਼ਾਦੀ ਮਾਣ ਰਹੇ ਹਾਂ ਜਾਂ,........?

Aug 15, 2025 08:05 AM

ਸਰਕਾਰ ਨੇ ਮੁਲਤਵੀ ਕੀਤਾ ਰੋਡਵੇਜ਼ ਕਾਮਿਆਂ ਦਾ ਮੁੱਖ ਮੰਤਰੀ ਦਾ ਘਿਰਾਓ

79th Independence Day LIVE : ਪੰਜਾਬ ਰੋਡਵੇਜ਼ ਪਨਬਸ ਤੇ prtc ਮੁਲਾਜਮਾਂ ਦੀ ਮੁੱਖ ਸਕੱਤਰ ਪੰਜਾਬ ਨਾਲ ਹੋਵੇਗੀ ਮੀਟਿੰਗ

ਅੱਜ ਸ਼ਾਮ 5 : 30 ਵਜੇ ਹੋਵੇਗੀ ਪੰਜਾਬ ਭਵਨ ਚੰਡੀਗੜ੍ਹ ਚ ਮੀਟਿੰਗ 

ਅੱਜ ਮੁੱਖ ਮੰਤਰੀ ਅਤੇ ਟਰਾਂਸਪੋਰਟ ਮੰਤਰੀ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਕੀਤਾ ਗਿਆ ਮੁਲਤਵੀ

ਬੁੱਧਵਾਰ ਰਾਤ ਤੋਂ ਕੱਚੇ ਮੁਲਾਜ਼ਮ ਗਏ ਹੋਏ ਹਨ ਪੱਕੇ ਤੌਰ ਤੇ ਅਣਮਿੱਥੇ ਸਮੇਂ ਲਏ ਹੜਤਾਲ ਤੇ 

ਕੱਲ ਟਰਾਂਸਪੋਰਟ ਸੈਕਟਰੀ ਨਾਲ ਕੀਤੀ ਗਈ ਮੀਟਿੰਗ ਰਹੀ ਸੀ ਬੇਸਿੱਟਾ

Aug 15, 2025 08:03 AM

ਪ੍ਰਧਾਨ ਮੰਤਰੀ ਮੋਦੀ ਨੇ ਲਾਲ ਕਿਲ੍ਹੇ 'ਤੇ ਲਹਿਰਾਇਆ ਤਿਰੰਗਾ ਝੰਡਾ

79th Independence Day LIVE : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਇਤਿਹਾਸਕ ਲਾਲ ਕਿਲ੍ਹੇ 'ਤੇ ਤਿਰੰਗਾ ਲਹਿਰਾਇਆ। ਇਸ ਦੌਰਾਨ ਹੈਲੀਕਾਪਟਰ ਤੋਂ ਫੁੱਲਾਂ ਦੀ ਵਰਖਾ ਵੀ ਕੀਤੀ ਗਈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੀਐਮ ਮੋਦੀ ਰਾਜਘਾਟ ਗਏ ਸਨ ਅਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ ਸੀ।

79th Independence Day LIVE : ਦੇਸ਼ ਅੱਜ ਆਪਣਾ 79ਵਾਂ ਆਜ਼ਾਦੀ ਦਿਵਸ ਮਨਾ ਰਿਹਾ ਹੈ। ਕਸ਼ਮੀਰ ਤੋਂ ਕੰਨਿਆਕੁਮਾਰੀ ਅਤੇ ਮੁੰਬਈ-ਅਹਿਮਦਾਬਾਦ ਤੋਂ ਗੁਹਾਟੀ ਅਤੇ ਸ਼ਿਲਾਂਗ ਤੱਕ, ਲੋਕ ਆਜ਼ਾਦੀ ਦੇ ਜਸ਼ਨ ਵਿੱਚ ਡੁੱਬੇ ਹੋਏ ਹਨ। ਹਰ ਪਾਸੇ ਰਾਸ਼ਟਰੀ ਝੰਡਾ ਤਿਰੰਗਾ ਮਾਣ ਨਾਲ ਲਹਿਰਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਇਤਿਹਾਸਕ ਲਾਲ ਕਿਲ੍ਹੇ 'ਤੇ ਤਿਰੰਗਾ ਲਹਿਰਾਇਆ। ਪ੍ਰਧਾਨ ਮੰਤਰੀ ਮੋਦੀ ਨੇ ਦੁਨੀਆ ਨੂੰ ਸਿੱਧਾ ਸੰਦੇਸ਼ ਦਿੱਤਾ ਅਤੇ ਆਪ੍ਰੇਸ਼ਨ ਸਿੰਦੂਰ ਦਾ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ 79ਵੇਂ ਆਜ਼ਾਦੀ ਦਿਵਸ ਦੇ ਮੌਕੇ 'ਤੇ ਲਾਲ ਕਿਲ੍ਹੇ ਦੀ ਫਸੀਲ ਤੋਂ ਦੇਸ਼ ਨੂੰ ਸੰਬੋਧਨ ਕਰ ਰਹੇ ਹਨ। ਇਹ ਲਗਾਤਾਰ 12ਵਾਂ ਸਾਲ ਹੈ ਜਦੋਂ ਪ੍ਰਧਾਨ ਮੰਤਰੀ ਮੋਦੀ ਲਾਲ ਕਿਲ੍ਹੇ ਤੋਂ ਦੇਸ਼ ਨੂੰ ਸੰਬੋਧਨ ਕਰਨ ਜਾ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਦਾ ਅੱਜ ਦਾ ਭਾਸ਼ਣ ਕਈ ਤਰੀਕਿਆਂ ਨਾਲ ਖਾਸ ਹੋਣ ਵਾਲਾ ਹੈ।

ਖਬਰ ਅਪਡੇਟ ਜਾਰੀ...

Related Post