Abusive Language Survey News : ਗਾਲ੍ਹਾਂ ਕੱਢਣ ’ਚ ਦਿੱਲੀ ਦੇ ਲੋਕ ਸਭ ਤੋਂ ਮੋਹਰੀ; ਜਾਣੋ ਪੰਜਾਬ ਦੇ ਲੋਕਾਂ

ਹਾਲੀਆ ਸਰਵੇਖਣ ਵਿੱਚ ਦਿਲਵਾਲੋਂ ਕੀ ਦਿੱਲੀ ਨੂੰ ਇੱਕ ਨਵਾਂ ਤਗਮਾ ਮਿਲਿਆ ਹੈ। ਇਹ ਤਗਮਾ ਦੇਸ਼ ਦੇ ਉਨ੍ਹਾਂ ਰਾਜਾਂ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਦਾ ਹੈ ਜਿੱਥੇ ਲੋਕ ਸਭ ਤੋਂ ਵੱਧ ਗਾਲ੍ਹਾਂ ਕੱਢਦੇ ਹਨ। ਜੀ ਹਾਂ ਆਉਣ ਜਾਣਦੇ ਹਾਂ ਪੰਜਾਬ ਕਿਹੜੇ ਨੰਬਰ ’ਤੇ ਹੈ।

By  Aarti July 23rd 2025 09:07 PM

Abusive Language Survey News : ਦਿੱਲੀ ਦੇ ਲੋਕ ਸਭ ਤੋਂ ਵੱਧ ਗਾਲ੍ਹਾਂ ਕੱਢਦੇ ਹਨ ਅਜਿਹਾ ਅਸੀਂ ਨਹੀਂ ਸਗੋਂ ਇੱਕ ਸਰਵੇਖਣ ਮਗਰੋਂ ਇਹ ਗੱਲ੍ਹ ਸਾਹਮਣੇ ਆਈ ਹੈ। ਦੱਸ ਦਈਏ ਕਿ ਮਾਂ, ਭੈਣ ਅਤੇ ਧੀ ਦੀਆਂ ਗਾਲ੍ਹਾਂ ਦਿੱਲੀ ਵਿੱਚ ਸਭ ਤੋਂ ਵੱਧ ਵਰਤੀਆਂ ਜਾਂਦੀਆਂ ਹਨ, ਇਹ ਸਰਵੇਖਣ ਰਿਪੋਰਟ ’ਚ ਖੁਲਾਸਾ ਹੋਇਆ। ਸਭ ਤੋਂ ਹੈਰਾਨੀ ਦੀ ਗੱਲ੍ਹ ਇਹ ਹੈ ਕਿ ਗਾਲ੍ਹਾਂ ਕੱਢਣ ਵਾਲੇ ਰਾਜਾਂ ਵਿੱਚ ਨਾ ਸਿਰਫ਼ ਦਿੱਲੀ, ਸਗੋਂ ਪੰਜਾਬ, ਹਰਿਆਣਾ ਅਤੇ ਕਈ ਹੋਰ ਰਾਜ ਵੀ ਸ਼ਾਮਲ ਹਨ। ਸਰਵੇਖਣ ਵਿੱਚ ਖੁਲਾਸਾ ਹੋਇਆ ਹੈ ਕਿ ਗਾਲ੍ਹਾਂ ਦਿੱਲੀ ਦੇ ਲੋਕਾਂ ਲਈ ਇੱਕ ਆਦਤ ਬਣ ਗਈ ਹੈ, ਜੋ ਹਰ ਛੋਟੀ ਜਿਹੀ ਗੱਲ 'ਤੇ ਗਾਲ੍ਹਾਂ ਕੱਢਦੇ ਹਨ। 

ਸਿਰਫ਼ ਮਰਦ ਹੀ ਨਹੀਂ ਸਗੋਂ ਔਰਤਾਂ ਅਤੇ ਕੁੜੀਆਂ ਖੁਦ ਵੀ ਮਾਂ, ਭੈਣ ਅਤੇ ਧੀ ਲਈ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਦੀਆਂ ਹਨ। ਇੱਕ ਸਰਵੇਖਣ ਅਨੁਸਾਰ, 30 ਫੀਸਦ ਔਰਤਾਂ ਅਤੇ ਕੁੜੀਆਂ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਦੀਆਂ ਹਨ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਕੁੜੀਆਂ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਵੀ ਅਪਮਾਨਜਨਕ ਭਾਸ਼ਾ ਦੀ ਵਰਤੋਂ ਆਮ ਹੈ।
 
ਮਿਲੀ ਜਾਣਕਾਰੀ ਮੁਤਾਬਿਕ ਸੈਲਫੀ ਵਿਦ ਡੌਟਰ ਫਾਊਂਡੇਸ਼ਨ ਦੇ ਸੰਸਥਾਪਕ ਅਤੇ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ ਦੇ ਪ੍ਰੈਕਟਿਸ ਦੇ ਪ੍ਰੋਫੈਸਰ ਡਾ. ਸੁਨੀਲ ਜਗਲਾਨ ਨੇ ਗਾਲੀ ਬੰਦ ਘਰ ਮੁਹਿੰਮ ਸ਼ੁਰੂ ਕੀਤੀ ਅਤੇ ਇਸਦੇ ਤਹਿਤ ਇੱਕ ਸਰਵੇਖਣ ਕੀਤਾ। 11 ਸਾਲਾਂ ਵਿੱਚ ਇਸ ਸਰਵੇਖਣ ਵਿੱਚ ਲਗਭਗ 70 ਹਜ਼ਾਰ ਲੋਕਾਂ ਨੂੰ ਸ਼ਾਮਲ ਕੀਤਾ ਗਿਆ। ਇਨ੍ਹਾਂ ਲੋਕਾਂ ਵਿੱਚ ਨੌਜਵਾਨ, ਮਾਪੇ, ਅਧਿਆਪਕ, ਡਾਕਟਰ, ਆਟੋ ਡਰਾਈਵਰ, ਸਕੂਲ ਅਤੇ ਕਾਲਜ ਦੇ ਵਿਦਿਆਰਥੀ, ਪੁਲਿਸ ਕਰਮਚਾਰੀ, ਵਕੀਲ, ਕਾਰੋਬਾਰੀ, ਸਫਾਈ ਕਰਮਚਾਰੀ, ਪ੍ਰੋਫੈਸਰ, ਪੰਚਾਇਤ ਮੈਂਬਰ ਸ਼ਾਮਲ ਸਨ। 

ਜਾਣੋ ਕਿਹੜਾ ਸੂਬਾ ਹੈ ਸਭ ਤੋਂ ਅੱਗੇ 

    1. ਦਿੱਲੀ-80% 
    2. ਪੰਜਾਬ- 78%
    3. ਉੱਤਰ ਪ੍ਰਦੇਸ਼- 74%
    4. ਬਿਹਾਰ- 74%
    5. ਰਾਜਸਥਾਨ-68%
    6. ਹਰਿਆਣਾ- 62%
    7. ਮਹਾਰਾਸ਼ਟਰ-58%
    8. ਗੁਜਰਾਤ-55%
    9. ਮੱਧ ਪ੍ਰਦੇਸ਼-48%
    10. ਉੱਤਰਾਖੰਡ- 45%
    11. ਕਸ਼ਮੀਰ- 15%

      ਇਹ ਵੀ ਪੜ੍ਹੋ  : Myntra ਖਿਲਾਫ਼ ED ਦਾ ਵੱਡਾ ਐਕਸ਼ਨ, 1654 ਕਰੋੜ ਰੁਪਏ ਦੇ ਵਿਦੇਸ਼ੀ ਨਿਵੇਸ਼ ਘਪਲੇ 'ਚ ਕੇਸ ਦਰਜ, ਪੜ੍ਹੋ ਪੂਰਾ ਮਮਲਾ

      Related Post