Abohar ਦੇ ਪਿੰਡ ਬਜੀਦਪੁਰ ਭੋਮਾ ’ਚ ਰਜਬਾਹੇ ਵਿੱਚ ਕਰੀਬ 50 ਫੁੱਟ ਦਾ ਪਿਆ ਪਾੜ, ਕਿਸਾਨ ਹੋਏ ਪਰੇਸ਼ਾਨ

ਮਿਲੀ ਜਾਣਕਾਰੀ ਮੁਤਾਬਿਕ ਲੰਬੀ ਰਜਵਾਹੇ ਵਿੱਚ ਅੱਜ ਸਵੇਰੇ ਕਰੀਬ 5 ਵਜੇ ਪਾੜ ਪੈਣ ਦੀ ਸੂਚਨਾ ਮਿਲਣ ਤੋਂ ਬਾਅਦ ਕਿਸਾਨਾਂ ਨੇ ਇਸਦੀ ਸੂਚਨਾ ਸੰਬੰਧਿਤ ਮਹਿਕਮਾ ਨਹਿਰੀ ਨੂੰ ਦਿੱਤੀ ਜਿਸ ਤੋਂ ਬਾਅਦ ਬੇਸ਼ੱਕ ਮਹਿਕਮਾ ਨਹਿਰੀ ਵੱਲੋਂ ਪਾਣੀ ਤਾਂ ਬੰਦ ਕਰਵਾ ਦਿੱਤਾ ਗਿਆ ਹੈ ਪਰ ਪਾਣੀ ਨੇ ਕਈ ਸੈਂਕੜੇ ਏਕੜ ਰਕਬੇ ਵਿੱਚ ਮਾਰ ਕੀਤੀ ਹੈ।

By  Aarti May 3rd 2025 02:31 PM

Abohar News : ਅਬੋਹਰ ਦੇ ਪਿੰਡ ਬਜੀਦਪੁਰ ਭੋਮਾ ਦੇ ਰਕਬੇ ਵਿਚੋਂ ਲੰਘਦੀ ਲੰਬੀ ਰਜਬਾਹੇ ਵਿਚ ਕਰੀਬ 50 ਫੁੱਟ ਦਾ ਪਾੜ ਪੈਣ ਦੀ ਜਾਣਕਾਰੀ ਹਾਸਿਲ ਹੋਈ ਹੈ। ਮਿਲੀ ਜਾਣਕਾਰੀ ਮੁਤਾਬਿਕ ਰਜਬਾਹੇ ਵਿੱਚ 100 ਏਕੜ ਤੋਂ ਵੱਧ ਰਕਬੇ ਵਿਚ ਪਾਣੀ ਨੇ ਕਾਫੀ ਨੁਕਸਾਨ ਕੀਤਾ ਹੈ। ਜਿਸ ਕਾਰਨ ਕਿਸਾਨਾਂ ਨੇ ਮੁਆਵਜ਼ੇ ਦੀ ਮੰਗ ਕੀਤੀ ਹੈ। 

ਮਿਲੀ ਜਾਣਕਾਰੀ ਮੁਤਾਬਿਕ ਲੰਬੀ ਰਜਵਾਹੇ ਵਿੱਚ ਅੱਜ ਸਵੇਰੇ ਕਰੀਬ 5 ਵਜੇ ਪਾੜ ਪੈਣ ਦੀ ਸੂਚਨਾ ਮਿਲਣ ਤੋਂ ਬਾਅਦ ਕਿਸਾਨਾਂ ਨੇ ਇਸਦੀ ਸੂਚਨਾ ਸੰਬੰਧਿਤ ਮਹਿਕਮਾ ਨਹਿਰੀ ਨੂੰ ਦਿੱਤੀ ਜਿਸ ਤੋਂ ਬਾਅਦ ਬੇਸ਼ੱਕ ਮਹਿਕਮਾ ਨਹਿਰੀ ਵੱਲੋਂ ਪਾਣੀ ਤਾਂ ਬੰਦ ਕਰਵਾ ਦਿੱਤਾ ਗਿਆ ਹੈ ਪਰ ਪਾਣੀ ਨੇ ਕਈ ਸੈਂਕੜੇ ਏਕੜ ਰਕਬੇ ਵਿੱਚ ਮਾਰ ਕੀਤੀ ਹੈ। 

ਕਿਸਾਨਾਂ ਨੇ ਕਿਹਾ ਕਿ ਪਾਣੀ ਦੀ ਮਾਰ ਕਾਰਨ ਵੱਡਾ ਨੁਕਸਾਨ ਹੋਇਆ ਹੈ। ਕਿਸਾਨਾਂ ਨੂੰ ਤੁੜੀ ਬਣਾਉਣੀ ਹਾਲੇ ਬਾਕੀ ਸੀ ਜਿਸਦਾ ਨੁਕਸਾਨ ਹੋਇਆ ਹੈ ਉਸ ਦੇ ਨਾਲ ਹੀ ਖੇਤਾਂ ਦੇ ਵਿੱਚ ਮੋਟਰਾਂ , ਹਰਾ ਚਾਰਾ ਆਦਿ ਪਾਣੀ ਵਿੱਚ ਡੁੱਬ ਗਿਆ ਹੈ ਅਤੇ ਨਾਲ ਲੱਗਦੀਆਂ  ਢਾਣੀਆਂ ਨੂੰ ਵੀ ਪਾਣੀ ਦੀ ਮਾਰ ਦਾ ਖਤਰਾ ਬਣਿਆ ਹੋਇਆ ਹੈ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਉਹਨਾਂ ਦੇ ਨੁਕਸਾਨ ਲਈ ਸਰਕਾਰ ਮੁਆਵਜ਼ਾ ਦੇਵੇ।

ਇਹ ਵੀ ਪੜ੍ਹੋ : Ludhiana ’ਚ ਗੋਪੀ ਲਾਹੌਰੀਆ ਗੈਂਗ ਦੇ ਮੈਂਬਰ ਦਾ ਐਨਕਾਊਂਟਰ; ਫਾਇਰਿੰਗ ’ਚ ਪੁਲਿਸ ਮੁਲਾਜ਼ਮ ਦੀ ਮਸਾਂ ਬਚੀ ਜਾਨ

Related Post