Mohali ’ਚ ਵਾਪਰਿਆ ਦਰਦਨਾਕ ਹਾਦਸਾ; ਗੱਡੀ ਹੇਠਾਂ ਆਉਣ ਕਾਰਨ 4 ਸਾਲਾਂ ਬੱਚੀ ਦੀ ਮੌਤ
ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਬੱਚੀ ਦੀ ਪਛਾਣ ਅਨੁਸ਼ਕਾ ਵਜੋਂ ਹੋਈ ਹੈ ਜੋ ਕਿ ਆਪਣੀ ਮਾਂ ਦੇ ਨਾਲ ਬਾਜ਼ਾਰ ਜਾ ਰਹੀ ਸੀ। ਅਚਾਨਕ ਹੀ ਉਸਦਾ ਹੱਥ ਛੁਟ ਜਾਂਦਾ ਹੈ ਅਤੇ ਉਹ ਡਿੱਗ ਪੈਂਦੀ ਹੈ।
Aarti
April 14th 2026 11:34 AM --
Updated:
April 14th 2026 11:57 AM
Mohali Accident News ਮੁਹਾਲੀ ਦੇ ਫੇਜ਼-1 ’ਚ ਉਸ ਸਮੇਂ ਦਰਦਨਾਕ ਹਾਦਸਾ ਵਾਪਰਿਆ ਜਦੋਂ ਇੱਕ ਕਾਰ ਦੇ ਹੇਠਾਂ ਆਉਣ ਕਾਰਨ 4 ਸਾਲਾਂ ਬੱਚੀ ਦੀ ਮੌਤ ਹੋ ਗਈ। ਹਾਦਸੇ ਦੀਆਂ ਤਸਵੀਰਾਂ ਉੱਥੇ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈਆਂ ਹਨ।
ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਬੱਚੀ ਦੀ ਪਛਾਣ ਅਨੁਸ਼ਕਾ ਵਜੋਂ ਹੋਈ ਹੈ ਜੋ ਕਿ ਆਪਣੀ ਮਾਂ ਦੇ ਨਾਲ ਬਾਜ਼ਾਰ ਜਾ ਰਹੀ ਸੀ। ਅਚਾਨਕ ਹੀ ਉਸਦਾ ਹੱਥ ਛੁਟ ਜਾਂਦਾ ਹੈ ਅਤੇ ਉਹ ਡਿੱਗ ਪੈਂਦੀ ਹੈ। ਇਸ ਦੌਰਾਨ ਪਿੱਛੇ ਤੋਂ ਆਉਂਦੀ ਇੱਕ ਕਾਰ ਉਸ ’ਤੇ ਚੜ੍ਹ ਜਾਂਦੀ ਹੈ। ਇਸ ਮਾਮਲੇ ਮਗਰੋਂ ਤੁਰੰਤ ਬੱਚੀ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਪਰ ਉਸ ਸਮੇਂ ਤੱਕ ਉਸਦੀ ਮੌਤ ਹੋ ਗਈ। ਇਸ ਹਾਦਸੇ ਮਗਰੋਂ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।