Fri, Apr 17, 2026
Whatsapp

Kapurthala : ਪੰਜਾਬ 'ਚ ਨਸ਼ੇ ਦਾ ਕਹਿਰ ਜਾਰੀ, ਪਿੰਡ ਰਾਏਪੁਰ ਅਰਾਈਆਂ 'ਚ ਹਫ਼ਤੇ ਦੌਰਾਨ ਤੀਜੇ ਨੌਜਵਾਨ ਮੌਤ

Drug Overdose Death : ਪਿੰਡ ਦੇ ਇੱਕ ਨਸ਼ੇ ਕਰਨ ਦੇ ਆਦੀ, ਜੋ ਕੇ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ, ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਹੈ, ਜਿਸ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

Reported by:  PTC News Desk  Edited by:  KRISHAN KUMAR SHARMA -- April 17th 2026 09:22 PM -- Updated: April 17th 2026 09:25 PM
Kapurthala : ਪੰਜਾਬ 'ਚ ਨਸ਼ੇ ਦਾ ਕਹਿਰ ਜਾਰੀ, ਪਿੰਡ ਰਾਏਪੁਰ ਅਰਾਈਆਂ 'ਚ ਹਫ਼ਤੇ ਦੌਰਾਨ ਤੀਜੇ ਨੌਜਵਾਨ ਮੌਤ

Kapurthala : ਪੰਜਾਬ 'ਚ ਨਸ਼ੇ ਦਾ ਕਹਿਰ ਜਾਰੀ, ਪਿੰਡ ਰਾਏਪੁਰ ਅਰਾਈਆਂ 'ਚ ਹਫ਼ਤੇ ਦੌਰਾਨ ਤੀਜੇ ਨੌਜਵਾਨ ਮੌਤ

Drug Overdose Death : ਪੰਜਾਬ 'ਚ ਨਸ਼ੇ ਦੇ ਕਹਿਰ ਨੂੰ ਨਸ਼ੇ ਖਿਲਾਫ਼ ਮੁਹਿੰਮ ਵੀ ਠੱਲ੍ਹ ਨਹੀਂ ਪਾ ਰਹੀ ਹੈ। ਹੁਣ ਇੱਕ ਹੋਰ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕਪੂਰਥਲਾ (Kapurthala) ਜ਼ਿਲ੍ਹੇ ਦੇ ਥਾਣਾ ਢਿਲਵਾਂ ਦੇ ਪਿੰਡ ਰਾਏਪੁਰ ਅਰਾਈਆਂ (Village Raipur Araian) ਵਿੱਚ ਕਿ ਨਸ਼ੇ ਦੀ ਲਤ ਕਾਰਨ ਇੱਕ ਹੋਰ ਘਰ ਨੂੰ ਉਜਾੜ ਦਿੱਤਾ ਹੈ। ਅਜੇ ਇੱਕ ਹਫਤਾ ਪਹਿਲਾਂ ਨਸ਼ੇ ਨਾਲ ਦੋ ਨੌਜਵਾਨਾਂ ਦੇ ਸਿਵੇ ਠੰਡੇ ਨਹੀਂ ਹੋਏ ਸਨ।

ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਸੈਮੂਅਲ


ਜਾਣਕਾਰੀ ਅਨੁਸਾਰ, ਪਿੰਡ ਦੇ ਇੱਕ ਨਸ਼ੇ ਕਰਨ ਦੇ ਆਦੀ, ਜੋ ਕੇ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ, ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਹੈ, ਜਿਸ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਸੈਮੂਅਲ ਉਰਫ ਸੰਨੀ (32) ਪੁੱਤਰ ਅਬਦੁਲ ਵਾਸੀ ਪਿੰਡ ਰਾਏਪੁਰ ਰਾਈਆਂ ਵਜੋਂ ਹੋਈ ਹੈ।

ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਕਾਫੀ ਸਮੇਂ ਤੋਂ ਨਸ਼ੇ ਦਾ ਆਦੀ ਸੀ ਗੱਲਬਾਤ ਕਰਦਿਆਂ ਪਿੰਡ ਦੇ ਸਰਪੰਚ ਵਰਿੰਦਰ ਕੁਮਾਰ ਪਰਾਸ਼ਰ, ਸਟੀਫਨ ਕਾਲਾ ਅਤੇ ਹੋਰ ਮੋਹਤਬਰਾਂ ਨੇ ਦੱਸਿਆ ਕਿ ਬੀਤੀ 9 ਅਪ੍ਰੈਲ ਨੂੰ, ਜਦੋਂ ਪਿੰਡ ਦੇ ਦੋ ਨੌਜਵਾਨਾਂ ਦੀ ਇੱਕੋ ਦਿਨ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਈ ਸੀ ਤਾਂ ਪੁਲਿਸ ਨੇ ਕਾਰਵਾਈ ਕਰਦਿਆਂ ਉਕਤ ਮ੍ਰਿਤਕ ਨੌਜਵਾਨ ਸੰਨੀ ਨੂੰ ਵੀ ਗਿਰਫਤਾਰ ਕੀਤਾ ਸੀ ਅਤੇ ਉਸਨੂੰ ਕਿਹਾ ਗਿਆ ਕਿਹਾ ਕਿ ਜੇਕਰ ਤੂੰ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਤੈਨੂੰ ਨਸ਼ਾ ਛਡਾਓ ਕੇਂਦਰ 'ਚ ਭਰਤੀ ਕਰਵਾ ਦਿੰਦੇ ਹਾਂ ਅਤੇ ਉਸ ਨੂੰ ਛੱਡ ਦਿੱਤਾ। ਹਾਲਾਂਕਿ, ਉਕਤ ਨੌਜਵਾਨ ਡਰਦਾ ਘਰੋਂ ਭੱਜ ਗਿਆ ਅਤੇ ਆਪਣੀ ਭੈਣ ਕੋਲ ਪਿੰਡ ਬਾਗੜੀਆਂ ਚਲਿਆ ਗਿਆ। ਜਿੱਥੇ ਕਿ ਅੱਜ ਉਸ ਦੀ ਨਸ਼ੇ ਦੀ ਓਵਰਡੋਜ ਨਾਲ ਮੌਤ ਦੀ ਖਬਰ ਮਿਲੀ, ਜਿਸ ਦੀ ਪੁਸ਼ਟੀ ਉਸ ਦੇ ਪਰਿਵਾਰਕ ਮੈਂਬਰਾਂ ਨੇ ਕੀਤੀ।

- PTC NEWS

Top News view more...

Latest News view more...

PTC NETWORK
PTC NETWORK