Sat, Apr 18, 2026
Whatsapp

Jalalabad ਦੇ ਪਿੰਡ ਸੁਖੇਰਾ ਬੋਦਲਾ ਦੇ ਸਰਪੰਚ ’ਤੇ ਲੱਗੇ ਜਬਰ ਜਨਾਹ ਦੀ ਕੋਸ਼ਿਸ਼ ਦੇ ਇਲਜ਼ਾਮ, ਪੀੜਤਾ ਵੱਲੋਂ ਇਨਸਾਫ ਦੀ ਗੁਹਾਰ

ਪੀੜਤ ਦੀ ਮਾਤਾ ਨੇ ਆਖਿਆ ਕਿ ਸਰਪੰਚ ਨੇ ਫੋਨ ਕਰਕੇ ਮੇਰੇ ਕੋਲੋ ਪੁੱਛਿਆ ਕਿ ਤੁਸੀ ਕਿੱਥੇ ਹੋ ਤਾਂ ਮੇਰੇ ਵੱਲੋਂ ਦੱਸਿਆ ਗਿਆ ਕਿ ਉਹ ਮਾਂ ਪੁੱਤਰ ਭੋਗ ਦੇ ਸਮਾਗਮ ’ਚ ਗਏ ਹਨ ਤਾਂ ਸਰਪੰਚ ਦੇ ਵੱਲੋਂ ਘਰ ’ਚ ਇੱਕਲੀ ਲੜਕੀ ਵੇਖ ਕੇ ਉਸ ਦੇ ਵੱਲੋਂ ਘਿਨੌਣੀ ਕਰਤੂਤ ਕੀਤੀ ਗਈ ਹੈ।

Reported by:  PTC News Desk  Edited by:  Aarti -- April 18th 2026 02:13 PM
Jalalabad ਦੇ ਪਿੰਡ ਸੁਖੇਰਾ ਬੋਦਲਾ ਦੇ ਸਰਪੰਚ ’ਤੇ ਲੱਗੇ ਜਬਰ ਜਨਾਹ ਦੀ ਕੋਸ਼ਿਸ਼ ਦੇ ਇਲਜ਼ਾਮ, ਪੀੜਤਾ ਵੱਲੋਂ ਇਨਸਾਫ ਦੀ ਗੁਹਾਰ

Jalalabad ਦੇ ਪਿੰਡ ਸੁਖੇਰਾ ਬੋਦਲਾ ਦੇ ਸਰਪੰਚ ’ਤੇ ਲੱਗੇ ਜਬਰ ਜਨਾਹ ਦੀ ਕੋਸ਼ਿਸ਼ ਦੇ ਇਲਜ਼ਾਮ, ਪੀੜਤਾ ਵੱਲੋਂ ਇਨਸਾਫ ਦੀ ਗੁਹਾਰ

ਜਲਾਲਾਬਾਦ ਦੇ ਪਿੰਡ ਸੁਖੇਰਾ ਬੋਦਲਾ ਦੇ ਸਰਪੰਚ ’ਤੇ ਇੱਕ ਮਹਿਲਾ ਵੱਲੋਂ ਜ਼ਬਰ ਜਨਾਹ ਕੋਸ਼ਿਸ਼ ਕਰਨ ਅਤੇ ਪਰਿਵਾਰ ਦੇ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਗਏ ਹਨ। ਪੀੜਤ ਮਹਿਲਾ ਦਾ ਕਹਿਣਾ ਹੈ ਕਿ ਘਰ ’ਚ ਇੱਕਲੀ ਦੇਖ ਕੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਹਾਲਾਂਕਿ ਇੰਨ੍ਹਾਂ ਇਲਜ਼ਾਮਾਂ ਨੂੰ ਸਰਪੰਚ ਵੱਲੋਂ ਪੂਰੀ ਤਰ੍ਹਾਂ ਨਕਾਰਿਆ ਗਿਆ ਹੈ।

ਪੀੜਤਾ ਮੁਤਾਬਕ 15 ਅਪ੍ਰੈਲ ਨੂੰ ਜਦੋਂ ਉਸਦੀ ਮਾਤਾ ਅਤੇ ਭਰਾ ਇੱਕ ਭੋਗ ਸਮਾਗਮ ਵਿੱਚ ਗਏ ਹੋਏ ਸਨ ਤਾਂ ਸਰਪੰਚ ਨੇ ਘਰ ਵਿੱਚ ਇਕੱਲੀ ਦੇਖ ਕੇ ਆਧਾਰ ਕਾਰਡ ਮੰਗਣ ਦੇ ਬਹਾਨੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਪੀੜਤਾ ਨੇ ਦੱਸਿਆ ਕਿ ਜਦੋਂ ਉਸਦੇ ਪਰਿਵਾਰਕ ਮੈਂਬਰ ਵਾਪਸ ਆਏ ਅਤੇ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਸਰਪੰਚ ਨੇ ਆਪਣੇ ਹੋਰ ਸਾਥੀਆਂ ਨੂੰ ਬੁਲਾ ਕੇ ਪੂਰੇ ਪਰਿਵਾਰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਦੱਸ ਦਈਏ ਕਿ ਹੁਣ ਪੀੜਤਾ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾ ਰਹੀ ਹੈ ਅਤੇ ਸਰਪੰਚ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੀ ਹੈ।

ਪੀੜਤ ਦੀ ਮਾਤਾ ਨੇ ਆਖਿਆ ਕਿ ਸਰਪੰਚ ਨੇ ਫੋਨ ਕਰਕੇ ਮੇਰੇ ਕੋਲੋ ਪੁੱਛਿਆ ਕਿ ਤੁਸੀ ਕਿੱਥੇ ਹੋ ਤਾਂ ਮੇਰੇ ਵੱਲੋਂ ਦੱਸਿਆ ਗਿਆ ਕਿ ਉਹ ਮਾਂ ਪੁੱਤਰ ਭੋਗ ਦੇ ਸਮਾਗਮ ’ਚ ਗਏ ਹਨ ਤਾਂ ਸਰਪੰਚ ਦੇ ਵੱਲੋਂ ਘਰ ’ਚ ਇੱਕਲੀ ਲੜਕੀ ਵੇਖ ਕੇ ਉਸ ਦੇ ਵੱਲੋਂ ਘਿਨੌਣੀ ਕਰਤੂਤ ਕੀਤੀ ਗਈ ਹੈ। 

ਦੂਜੇ ਪਾਸੇ ਥਾਣਾ ਅਧਿਕਾਰੀ ਸ਼ਿਮਲਾ ਰਾਣੀ ਦਾ ਕਹਿਣਾ ਹੈ ਕਿ ਅਸੀਂ ਹਸਪਤਾਲ ਪਹੁੰਚ ਕੇ ਪੀੜਤਾ ਦੇ ਬਿਆਨ ਦਰਜ ਕਰ ਲਏ ਹਨ। ਮਾਮਲਾ ਜਾਂਚ ਅਧੀਨ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਮੁਤਾਬਕ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 

ਉਧਰ ਪਿੰਡ ਦੇ ਸਰਪੰਚ ਜਸਵਿੰਦਰ ਸਿੰਘ ਨੇ ਕਿਹਾ ਕਿ ਜੋ ਵੀ ਇਲਜ਼ਾਮ ਉਸ ਉਪਰ ਲਾਏ ਜਾ ਰਹੇ ਹਨ ਉਹ ਬੇਬੁਨਿਆਦ ਹਨ । ਸਰਪੰਚ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਹੋਵੇ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇ। 

ਇਹ ਵੀ ਪੜ੍ਹੋ  : CBSE 10th Result 2026 : 10ਵੀਂ ਜਮਾਤ ’ਚ ਸੰਗਰੂਰ ਦੀ ਧੀ ਕਸ਼ਿਸ਼ ਅਗਰਵਾਲ ਨੇ ਕੀਤਾ ਟਾਪ, 99.8% ਅੰਕ ਕੀਤੇ ਹਾਸਿਲ

- PTC NEWS

Top News view more...

Latest News view more...

PTC NETWORK
PTC NETWORK