Shiromani Akali Dal : ਪਠਾਨਕੋਟ ਚ ਆਪ ਨੂੰ ਵੱਡਾ ਝਟਕਾ, ਪ੍ਰਭਾਰੀ ਸੰਜੀਵ ਕੁਮਾਰ ਸਾਥੀਆਂ ਸਮੇਤ ਅਕਾਲੀ ਦਲ ਚ ਸ਼ਾਮਲ

Shiromani Akali Dal Pathankot News : ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਪਠਾਨਕੋਟ 'ਚ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ, ਜਦੋਂ ਆਮ ਆਦਮੀ ਪਾਰਟੀ ਪੰਜਾਬ ਨੂੰ ਛੱਡ ਕੇ ਪਠਾਨਕੋਟ 'ਚ ਪ੍ਰਭਾਰੀ ਸੰਜੀਵ ਕੁਮਾਰ ਆਪਣੇ ਸਾਥੀਆਂ ਸਮੇਤ ਪਾਰਟੀ ਵਿੱਚ ਸ਼ਾਮਲ ਹੋ ਗਏ।

By  KRISHAN KUMAR SHARMA March 3rd 2026 06:22 PM -- Updated: March 3rd 2026 06:26 PM

Shiromani Akali Dal Pathankot News : ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਪਠਾਨਕੋਟ 'ਚ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ, ਜਦੋਂ ਆਮ ਆਦਮੀ ਪਾਰਟੀ ਪੰਜਾਬ ਨੂੰ ਛੱਡ ਕੇ ਪਠਾਨਕੋਟ 'ਚ ਪ੍ਰਭਾਰੀ ਸੰਜੀਵ ਕੁਮਾਰ ਆਪਣੇ ਸਾਥੀਆਂ ਸਮੇਤ ਪਾਰਟੀ ਵਿੱਚ ਸ਼ਾਮਲ ਹੋ ਗਏ। ਇਨ੍ਹਾਂ ਸਾਰੇ ਆਗੂਆਂ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 'ਜੀ ਆਇਆਂ' ਕਿਹਾ ਅਤੇ ਸਿਰੋਪਾਓ ਪਾ ਕੇ ਸਨਮਾਨਤ ਕੀਤਾ।

ਅਕਾਲੀ ਦਲ ਦੇ ਪ੍ਰਧਾਨ ਨੇ ਸਾਰੇ ਆਗੂਆਂ ਨੂੰ ਪਾਰਟੀ ਵਿੱਚ ਬਣਦਾ ਮਾਣ-ਸਤਿਕਾਰ ਦੇਣ ਦਾ ਭਰੋਸਾ ਦਿੰਦਿਆਂ 2027 ਵਿਧਾਨ ਸਭਾ ਚੋਣਾਂ ਲਈ ਹੁਣ ਤੋਂ ਹੀ ਕਮਰ-ਕੱਸਣ ਲਈ ਵੀ ਕਿਹਾ।


ਇਸ ਮੌਕੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲਆਂ ਵਿੱਚ ਜ਼ਿਲ੍ਹਾ ਪਠਾਨਕੋਟ ਤੋਂ ਆਮ ਆਦਮੀ ਪਾਰਟੀ ਦੇ ਪ੍ਰਭਾਰੀ ਸੰਜੀਵ ਕੁਮਾਰ ਆਪਣੇ ਸਾਥੀਆਂ  ਕੁਲਦੀਪ ਸਿੰਘ ਸਾਬਕਾ ਸਰਪੰਚ, ਭਾਗ ਸਿੰਘ ਸਾਬਕਾ ਸਰਪੰਚ, ਰਮਨ ਕੁਮਾਰ ਸਾਬਕਾ ਸਰਪੰਚ, ਜਗੀਰ ਸਿੰਘ, ਨਰਿੰਦਰ ਸਿੰਘ, ਭੁਪਿੰਦਰ ਸਿੰਘ, ਰਾਜੇਸ਼ ਥਾਪਾ, ਸੁਭਾਸ਼ ਪਠਾਣੀਆ, ਸੁਲਿੰਦਰ ਸਿੰਘ ਸੈਣੀ, ਜੋਗਿੰਦਰ ਪਾਲ, ਤੇਜਿੰਦਰ ਕੁਮਾਰ ਸੈਣੀ, ਸ਼ਕਤੀ ਸਿੰਘ, ਪਰਮੋਦ ਸਿੰਘ, ਕੰਵਰ ਸਿੰਘ ਪਠਾਣੀਆ ਵਾਈਸ ਪ੍ਰਧਾਨ, ਸੁਰਿੰਦਰ ਸਿੰਘ ਪਠਾਣੀਆ, ਨਰੇਸ਼ ਕੁਮਾਰ, ਯੁਵਰਾਜ ਸਿੰਘ, ਸਾਹਿਲ ਸੈਣੀ, ਮਹੇਸ਼ ਕੁਮਾਰ, ਰਾਹੁਲ ਚੌਧਰੀ, ਰਜੇਸ਼ ਕੁਮਾਰ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਸਨ।

ਇਸ ਤੋਂ ਇਲਾਵਾ ਸ਼੍ਰੀਮਤੀ ਰੀਤਿਕਾ MC ਪਠਾਨਕੋਟ ਤੇ ਸ਼੍ਰੀਮਤੀ ਦਾਨੀਆ ਦੇਵੀ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਨੇ ਵੀ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਘਰ ਵਾਪਸੀ ਕੀਤੀ।

Related Post