MLA Jeevanjot Kaur PA : ਆਪ ਵਿਧਾਇਕਾ ਜੀਵਨਜੋਤ ਕੌਰ ਦੇ ਪੀਏ ਖਿਲਾਫ਼ ਧਾਰਾ 307 ਦਾ ਪਰਚਾ, ਪੁਲਿਸ ਨੇ ਸਾਥੀਆਂ ਸਮੇਤ ਕੀਤਾ ਗ੍ਰਿਫ਼ਤਾਰ
MLA Jeevanjot Kaur PA Arrest : ਅੰਮ੍ਰਿਤਸਰ ਪੁਲਿਸ ਨੇ ਆਮ ਆਦਮੀ ਪਾਰਟੀ ਦੀ ਵਿਧਾਇਕਾ ਜੀਵਨਜੋਤ ਕੌਰ ਦੇ ਪੀਏ ਨੂੰ ਉਸ ਦੇ ਕੁੱਝ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਪੀਏ ਮਨਿੰਦਰ ਸਿੰਘ ਖਿਲਾਫ਼ ਧਾਰਾ 307 ਦਾ ਪਰਚਾ ਦਰਜ ਕੀਤਾ ਹੈ।
MLA Jeevanjot Kaur PA Arrest : ਅੰਮ੍ਰਿਤਸਰ ਪੁਲਿਸ (Amritsar News) ਨੇ ਆਮ ਆਦਮੀ ਪਾਰਟੀ (AAP) ਦੀ ਵਿਧਾਇਕਾ ਜੀਵਨਜੋਤ ਕੌਰ ਦੇ ਪੀਏ ਨੂੰ ਉਸ ਦੇ ਕੁੱਝ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਪੀਏ ਮਨਿੰਦਰ ਸਿੰਘ ਖਿਲਾਫ਼ ਧਾਰਾ 307 ਦਾ ਪਰਚਾ ਦਰਜ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਪੀਏ ਨੇ ਆਪਣੇ ਰਿਸ਼ਤੇਦਾਰ ਨਾਲ ਮਿਲ ਕੇ ਇੱਕ ਵਿਅਕਤੀ 'ਤੇ ਜਾਨਲੇਵਾ ਹਮਲਾ ਕੀਤਾ ਸੀ।
ਜਾਣਕਾਰੀ ਅਨੁਸਾਰ, ਘਟਨਾ 17 ਅਕਤੂਬਰ ਦੀ ਦੱਸੀ ਜਾ ਰਹੀ ਹੈ। ਜਦੋਂ ਕੱਥੂ ਨੰਗਲ ਲੇੜਲੇ ਪਿੰਡ ਪਾਖਰਪੁਰਾ ਵਾਸੀ ਅਸ਼ਵਨੀ ਕੁਮਾਰ ਰਾਮਬਾਗ ਵਿਖੇ ਸਥਿਤ ਚਰਚ ਦੇ ਨੇੜਲੀ ਮਾਰਕੀਟ 'ਚ ਖਰੀਦਦਾਰੀ ਕਰ ਰਿਹਾ ਸੀ। ਇਸ ਦੌਰਾਨ ਮਨਿੰਦਰ ਸਿੰਘ ਦੇ ਰਿਸ਼ਤੇਦਾਰ ਸੁੱਚਾ ਸਿੰਘ ਨਾਮਕ ਵਿਅਕਤੀ ਨੇ ਆਪਣੇ ਜਵਾਈ ਮਨਿੰਦਰ ਸਿੰਘ ਅਤੇ ਹੋਰਨਾਂ ਸਾਥੀਆਂ ਨਾਲ ਅਸ਼ਵਨੀ ਕੁਮਾਰ 'ਤੇ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਦੌਰਾਨ ਉਹ ਗੰਭੀਰ ਜ਼ਖ਼ਮੀ ਹੋ ਗਿਆ।
ਇਹ ਵੀ ਪੜ੍ਹੋ... ਦੀਵਾਲੀ ਤੋਂ ਪਹਿਲਾਂ ਚੰਡੀਗੜ੍ਹ ਪ੍ਰਸ਼ਾਸਨ ਦਾ ਤੋਹਫ਼ਾ, ਮੁਲਾਜ਼ਮਾਂ ਲਈ 30 ਦਿਨਾਂ ਦੇ ਬੋਨਸ ਦਾ ਐਲਾਨ
ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਇਹ ਝਗੜਾ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਚੱਲ ਰਿਹਾ ਸੀ। ਅਸ਼ਵਨੀ ਕੁਮਾਰ ਅਨੁਸਾਰ ਸੁੱਚਾ ਸਿੰਘ ਵੱਲੋਂ ਕਾਫੀ ਸਮਾਂ ਪਹਿਲਾਂ ਉਧਾਰ ਲਏ ਗਏ ਸਾਢੇ ਚਾਰ ਲੱਖ ਰੁਪਏ ਲਏ ਸਨ। ਹੁਣ ਜਦੋਂ ਉਸ ਨੇ ਆਪਣੇ ਪੈਸਿਆਂ ਦੀ ਵਾਪਸੀ ਮੰਗੀ ਤਾਂ ਉਹ ਲਗਾਤਾਰ ਟਾਲ-ਮਟੋਲ ਕਰ ਰਿਹਾ ਸੀ, ਜਿਸ ਕਾਰਨ ਉਸ ਨੂੰ ਨਿਸ਼ਾਨਾ ਬਣਾਇਆ ਗਿਆ।
ਉਧਰ, ਪੁਲਿਸ ਜਾਣਕਾਰੀ ਅਨੁਸਾਰ, ਹਮਲਾ ਕਰਨ ਵਾਲੇ ਸੁੱਚਾ ਸਿੰਘ ਅਤੇ ਮਨਿੰਦਰ ਸਿੰਘ ਸਮੇਤ 5 ਲੋਕਾਂ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ...Punjab Food Safety Bill : ਮਿਲਾਵਟਖੋਰਾਂ 'ਤੇ ਕੱਸੇਗਾ ਸ਼ਿਕੰਜਾ ! 1 ਕਰੋੜ ਰੁਪਏ ਜੁਰਮਾਨੇ ਤੇ 7 ਸਾਲ ਦੀ ਜੇਲ੍ਹ ਸਮੇਤ ਜਾਇਦਾਦ ਜ਼ਬਤੀ ਦਾ ਪ੍ਰਸਤਾਵ