ਪਾਕਿਸਤਾਨ ਚ ਗੁਰਦੁਆਰਾ ਸਾਹਿਬ ’ਚ ਸੇਵਾਦਾਰ ਦੇ ਕਤਲ ਮਾਮਲੇ ਵਿਚ ਮੁਲਜ਼ਮ ਗ੍ਰਿਫ਼ਤਾਰ

Punjab News: ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਦੇ ਮਰਦਾਨ ਸ਼ਹਿਰ ਦੇ ਪੰਚਾਇਤੀ ਗੁਰਦੁਆਰਾ ਸਿੰਘ ਸਭਾ ਵਿਚ ਹੋਏ ਦੋਹਰੇ ਕਤਲ ਮਾਮਲੇ ਦੇ ਦੋਸ਼ੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।

By  Amritpal Singh June 19th 2026 08:54 AM -- Updated: June 19th 2026 09:59 AM

Punjab News: ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਦੇ ਮਰਦਾਨ ਸ਼ਹਿਰ ਦੇ ਪੰਚਾਇਤੀ ਗੁਰਦੁਆਰਾ ਸਿੰਘ ਸਭਾ ਵਿਚ ਹੋਏ ਦੋਹਰੇ ਕਤਲ ਮਾਮਲੇ ਦੇ ਦੋਸ਼ੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਡੀ. ਪੀ. ਓ. ਮਰਦਾਨ ਮਸੂਦ ਅਹਿਮਦ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੱਤੀ ਕਿ ਪੁਲਿਸ ਨੇ ਆਧੁਨਿਕ ਵਿਗਿਆਨਕ ਆਧਾਰਾਂ, ਤਕਨੀਕੀ ਸਬੂਤਾਂ ਅਤੇ ਪੇਸ਼ੇਵਰ ਜਾਂਚ ਰਣਨੀਤੀ ਰਾਹੀਂ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁਦਈ ਅਮਰਜੀਤ ਲਾਲ ਪੁੱਤਰ ਜੀਵਨ ਲਾਲ, ਵਾਸੀ ਗੱਜੂਖਾਨ ਸ਼ਾਹੀਨ ਕਲੋਨੀ ਨੰਬਰ 2 ਦੀ ਸ਼ਿਕਾਇਤ 'ਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ, ਜਦੋਂ ਕਿ ਮ੍ਰਿਤਕਾਂ ਵਿਚ ਜਗਨਨਾਥ ਪੁੱਤਰ ਹਰੀ ਰਾਮ ਅਤੇ ਉਨ੍ਹਾਂ ਦੀ ਪਤਨੀ ਆਸ਼ਾਵੰਤੀ, ਵਾਸੀ ਬਾਬੂ ਮੁਹੱਲਾ, ਮਰਦਾਨ ਸ਼ਾਮਿਲ ਹਨ।


ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਸ਼ੇਰ ਸ਼ਾਹ ਪੁੱਤਰ ਨਾਦਰ ਸ਼ਾਹ, ਵਾਸੀ ਅਮਾਜ਼ੂ ਗੜ੍ਹੀ, ਹੁਣ ਇਰਾਨਾਬਾਦ ਵਜੋਂ ਹੋਈ ਹੈ। ਡੀ. ਪੀ. ਓ. ਮਰਦਾਨ ਨੇ ਕਿਹਾ ਕਿ ਸੀ. ਟੀ. ਡੀ. (ਅੱਤਵਾਦ ਵਿਰੋਧੀ ਵਿਭਾਗ) ਸਮੇਤ ਉੱਚ-ਦਰਜੇ ਦੇ ਅਧਿਕਾਰੀਆਂ ਦੀ ਸਾਂਝੀ ਜਾਂਚ ਕਮੇਟੀ ਵਲੋਂ ਕੀਤੀ ਗਈ ਸ਼ੁਰੂਆਤੀ ਪੁਛਗਿੱਛ ਅਤੇ ਹੁਣ ਤੱਕ ਦੀ ਜਾਂਚ ਦੇ ਅਨੁਸਾਰ ਮੁਲਜ਼ਮ ਦੇ ਕਿਸੇ ਵੀ ਪਾਬੰਦੀਸ਼ੁਦਾ ਸੰਗਠਨ, ਅੱਤਵਾਦੀ ਸਮੂਹ ਜਾਂ ਸੰਗਠਿਤ ਨੈੱਟਵਰਕ ਨਾਲ ਸੰਬੰਧ ਹੋਣ ਦਾ ਕੋਈ ਸਬੂਤ ਸਾਹਮਣੇ ਨਹੀਂ ਆਇਆ ਹੈ। ਮੁੱਢਲੀ ਪੁਛਗਿੱਛ ਦੌਰਾਨ ਦੋਸ਼ੀ ਨੇ ਘਟਨਾ ਬਾਰੇ ਆਪਣਾ ਨਿੱਜੀ ਪੱਖ ਪ੍ਰਗਟ ਕੀਤਾ ਹੈ, ਜਿਸ ਦੀ ਪੁਲਿਸ ਵਲੋਂ ਹਰ ਪਹਿਲੂ ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

Related Post