ਸਮਰਾਲਾ ’ਚ ਵਾਪਰਿਆ ਦਰਦਨਾਕ ਸੜਕ ਹਾਦਸਾ; ACP ਤੇ ਉਨ੍ਹਾਂ ਦੇ ਗੰਨਮੈਨ ਦੀ ਹੋਈ ਮੌਤ, ਡਰਾਈਵਰ ਗੰਭੀਰ ਜ਼ਖਮੀ

By  Aarti April 6th 2024 10:50 AM

Samrala Accident: ਸਮਰਾਲਾ ਦੇ ਕੋਲ ਪੈਂਦੇ ਪਿੰਡ ਦਿਆਲਪੁਰਾ ਤੇ ਕੋਲ ਬਣੇ ਫਲਾਈਓਵਰ ਤੇ ਇੱਕ ਦਰਦਨਾਕ ਹਾਦਸਾ ਹੋਇਆ।ਜਿਸ ਵਿੱਚ ਲੁਧਿਆਣਾ ਈਸਟ ਦੇ ਏਸੀਪੀ ਅਤੇ ਉਹਨਾਂ ਦੇ ਗੰਨਮੈਨ ਦੀ ਮੌਤ ਹੋ ਗਈ ਅਤੇ ਡਰਾਈਵਰ ਬੁਰੀ ਤਰ੍ਹਾਂ ਜਖਮੀ ਹੋ ਗਿਆ।

ਮਿਲੀ ਜਾਣਕਾਰੀ ਮੁਤਾਬਿਕ ਇਹ ਹਾਦਸਾ ਦੇਰ ਰਾਤ ਇੱਕ ਵਜੇ ਵਾਪਰਿਆ। ਇਸ ਹਾਦਸੇ ’ਚ ਜਖਮੀ ਹੋਏ ਡਰਾਈਵਰ ਨੂੰ ਜਿਸਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਮ੍ਰਿਤਕਾਂ ਦੀ ਪਛਾਣ ਏਸੀਪੀ ਸੰਦੀਪ ਸਿੰਘ ਅਤੇ ਮ੍ਰਿਤਕ ਗੰਨਮੈਨ ਪਰਮਜੋਤ ਸਿੰਘ ਹੋਈ। 

ਜਾਣਕਾਰੀ ਮੁਤਾਬਿਕ ਫੋਰਚੂਨਰ ਗੱਡੀ ਦੇ ਵਿੱਚ ਸਵਾਰ ਹੋ ਕੇ ਲੁਧਿਆਣਾ ਈਸਟ ਦੇ ਏਸੀਪੀ ਸੰਦੀਪ ਸਿੰਘ ਆਪਣੇ ਗੰਨਮੈਨ ਅਤੇ ਡਰਾਈਵਰ ਨਾਲ ਚੰਡੀਗੜ੍ਹ ਤੋਂ ਆ ਰਹੇ ਸੀ ਕਿ ਸਮਰਾਲਾ ਦੇ ਕੋਲ ਦਿਆਲਪੁਰਾ ਪਿੰਡ ਦੇ ਨੇੜੇ ਬਣੇ ਫਲਾਈ ਓਵਰ ਤੇ ਇੱਕ ਓਵਰਟੇਕ ਕਰ ਰਹੀ ਸਕੋਰਪੀਓ ਗੱਡੀ ਨਾਲ ਭਿਆਨਕ ਟੱਕਰ ਹੋ ਗਈ।

ਦੱਸ ਦਈਏ ਕਿ ਇਹ ਟੱਕਰ ਇੰਨੀ ਭਿਆਨਕ ਸੀ ਕਿ ਫਰਚੂਨਰ ਗੱਡੀ ਨੂੰ ਮੌਕੇ ’ਤੇ ਅੱਗ ਲੱਗ ਗਈ ਅਤੇ ਮਿੰਟਾਂ ਦੇ ਵਿੱਚ ਗੱਡੀ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਈ। ਜਿਸ ਸਮੇਂ ਗੱਡੀ ਨੂੰ ਅੱਗ ਲੱਗੀ ਮ੍ਰਿਤਕ ਏਸੀਪੀ,ਗੰਨਮੈਨ ਡਰਾਈਵਰ ਗੱਡੀ ਦੇ ਵਿੱਚ ਹੀ ਸੀ ਅਤੇ ਘਟਨਾ ਦੇ ਕੋਲ ਨਜ਼ਦੀਕ ਖੜੇ ਲੋਕਾਂ ਨੇ ਤਿੰਨਾਂ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢਿਆ। 

ਇਹ ਵੀ ਪੜ੍ਹੋ: ਤਰਨਤਾਰਨ ’ਚ ਔਰਤ ਨੂੰ ਬਿਨਾਂ ਕੱਪੜਿਆਂ ਤੋਂ ਘੁਮਾਉਣ ਦਾ ਮਾਮਲਾ; ਪੰਜਾਬ ਮਹਿਲਾ ਕਮਿਸ਼ਨ ਹੋਈ ਸਖ਼ਤ

Related Post