ਤਰਨਤਾਰਨ ’ਚ ਔਰਤ ਨੂੰ ਬਿਨਾਂ ਕੱਪੜਿਆਂ ਤੋਂ ਘੁਮਾਉਣ ਦਾ ਮਾਮਲਾ; ਪੁਲਿਸ ਨੇ 3 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ
TarnTaran News: ਕਸਬਾ ਵਲਟੋਹਾ 'ਚ ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਵਾਪਰੀ ਜਿੱਥੇ ਇੱਕ ਔਰਤ ਨੂੰ ਉਸ ਦੇ ਗੁਆਂਢੀਆਂ ਵੱਲੋਂ ਕੁੱਟਮਾਰ ਕਰਕੇ ਬਿਨਾਂ ਕਪੜਿਆਂ ਤੋਂ ਗਲੀ ’ਚ ਘੁਮਾਇਆ ਗਿਆ ਅਤੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਗਈ। ਮਾਮਲੇ ਸਬੰਧੀ ਪੁਲਿਸ ਹੁਣ ਹਰਕਤ ’ਚ ਆ ਗਈ ਹੈ।
ਮਿਲੀ ਜਾਣਕਾਰੀ ਮੁਤਾਬਿਕ ਤਰਨਤਾਰਨ ’ਚ ਔਰਤ ਦੇ ਕਪੜੇ ਪਾੜ ਕੇ ਬੇਇੱਜ਼ਤ ਕਰਨ ਦੇ ਮਾਮਲੇ ’ਚ ਪੁਲਿਸ ਨੇ ਐਫਆਈਆਰ ਦਰਜ ਕਰ ਲਈ ਹੈ। ਉੱਥੇ ਹੀ ਹੁਣ ਪੁਲਿਸ ਨੇ ਮਾਮਲੇ ਸਬੰਧੀ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਸ ਤੋਂ ਇਲਾਵਾ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਐਸਐਸਪੀ ਤਰਨਤਾਰਨ ਤੋਂ ਰਿਪੋਰਟ ਮੰਗੀ ਹੈ। ਨਾਲ ਹੀ ਪੁਲਿਸ ਨੇ ਇੱਕ ਦੋ ਦਿਨ ਦੇ ਅੰਦਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ ਹੈ।
ਮਾਮਲੇ ਸਬੰਧੀ ਪੀੜਤ ਔਰਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਮਲਾ ਉਸ ਦੇ ਮੁੰਡੇ ਵੱਲੋਂ ਪ੍ਰੇਮ ਵਿਆਹ ਕਰਵਾਉਣ ਦਾ ਹੈ। ਉਸ ਨੇ ਦੱਸਿਆ ਕਿ ਉਸ ਦੇ ਮੁੰਡੇ ਨੇ ਗੁਆਂਢੀਆਂ ਦੀ ਕੁੜੀ ਨਾਲ ਪ੍ਰੇਮ ਕਰਵਾਇਆ ਸੀ, ਜਿਸ ਦੀ ਰੰਜਿਸ਼ ਕਾਰਨ ਗੁਆਂਢੀਆਂ ਨੇ ਉਨ੍ਹਾਂ ਦੇ ਘਰ 'ਚ ਵੜ ਕੇ ਹਮਲਾ ਕਰ ਦਿੱਤਾ।
ਔਰਤ ਨੇ ਦੱਸਿਆ ਕਿ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਪਹਿਲਾਂ ਘਰ 'ਚ ਵੜ ਕੇ ਉਸ ਦੀ ਭਾਰੀ ਕੁੱਟਮਾਰ ਕੀਤੀ। ਫਿਰ ਕੱਪੜੇ ਪਾੜ ਦਿੱਤੇ ਅਤੇ ਗਲੀ ਵਿੱਚ ਨੰਗਾ ਕਰਕੇ ਘੁਮਾਇਆ। ਉਸ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਨੇ ਉਸ ਦੀ ਇੱਕ ਵੀਡੀਓ ਵੀ ਬਣਾ ਲਈ ਅਤੇ ਵਾਇਰਲ ਕਰ ਦਿੱਤੀ। ਔਰਤ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: 60 ਸਾਲ ਤੋਂ ਬਾਅਦ ਵੀ ਸੌਖਾ ਮਿਲੇਗਾ ਲੋਨ, ਬਸ ਇਨ੍ਹਾਂ ਕੁੱਝ ਗੱਲਾਂ ਦਾ ਰੱਖੋ ਧਿਆਨ
-