ਨਹੀਂ ਰਹੇ ਸਾਊਥ ਸੁਪਰਸਟਾਰ ਤੇ ਡੀਐਮਡੀਕੇ ਆਗੂ ਵਿਜੇਕਾਂਤ, ਜਾਣੋ ਮੌਤ ਦਾ ਕਾਰਨ

By  Aarti December 28th 2023 09:38 AM

Vijayakanth Passes Away: ਸਾਊਥ ਸੁਪਰਸਟਾਰ ਅਤੇ ਦੇਸੀਆ ਮੁਰਪੋਕੁ ਦ੍ਰਵਿੜ ਕੜਗਮ (ਡੀਐਮਡੀਕੇ) ਦੇ ਆਗੂ ਵਿਜੇਕਾਂਤ ਦਾ ਦੇਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਸੀ। ਉਨ੍ਹਾਂ ਨੇ ਚੇਨਈ ਦੇ ਮਿਰਾਟ ਹਸਪਤਾਲ 'ਚ ਆਖਰੀ ਸਾਹ ਲਿਆ।

ਦੱਸ ਦਈਏ ਕਿ ਹਸਪਤਾਲ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ ਪਰ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਐਂਬੂਲੈਂਸ ਰਾਹੀਂ ਘਰ ਲਿਜਾਇਆ ਗਿਆ।

ਡੀਐਮਡੀਕੇ ਪਾਰਟੀ ਨੇ ਇਸ ਮਾਮਲੇ 'ਚ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਕੋਰੋਨਾ ਤੋਂ ਪੀੜਤ ਸੀ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਵੈਂਟੀਲੇਟਰ ਸਪੋਰਟ 'ਤੇ ਰੱਖਿਆ ਗਿਆ ਸੀ।

ਇਹ ਵੀ ਪੜ੍ਹੋ: Accident in MP: ਮੱਧ ਪ੍ਰਦੇਸ਼ ’ਚ ਵਾਪਰਿਆ ਭਿਆਨਕ ਬੱਸ ਹਾਦਸਾ, 13 ਲੋਕ ਜਿੰਦਾ ਸੜੇ

Related Post