ਜਲਦ ਵਿਆਹ ਦੇ ਬੰਧਨ ’ਚ ਬੱਝੇਗੀ ਅਦਾਕਾਰਾ ਮੈਂਡੀ ਤੱਖਰ, ਦੇਖੋ ਹਲਦੀ ਸੈਰੇਮਨੀ ਦੀਆਂ ਤਸਵੀਰਾਂ
Mandy Takhar Marriage: ਪੰਜਾਬੀ ਅਦਾਕਾਰਾ ਮੈਂਡੀ ਤੱਖਰ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ। ਵਿਆਹ ਤੋਂ ਪਹਿਲਾਂ ਦੀਆਂ ਰਸਮਾਂ ਦੀਆਂ ਕੁਝ ਵੀਡੀਓਜ਼ ਅਤੇ ਤਸਵੀਰਾਂ ਸਾਹਮਣੇ ਆਈਆਂ ਹਨ। ਜੋ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈਆਂ ਹਨ।
/ptc-news/media/media_files/Mandy Takhar Marriage (1).jpeg)
ਉਨ੍ਹਾਂ ਦੀ ਹਲਦੀ ਸੈਰੇਮਨੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਨੇ ਪੀਲੇ ਰੰਗ ਦਾ ਸੂਟ ਪਾਇਆ ਹੋਇਆ ਹੈ ਤੇ ਹਲਕੇ ਰੰਗ ਦਾ ਮੇਕਅੱਪ ਕੀਤਾ ਹੋਇਆ ਹੈ।
/ptc-news/media/media_files/Mandy Takhar Marriage (4).jpeg)
ਸ਼ਾਨਦਾਰ ਅਦਾਕਾਰੀ ਲਈ ਮਿਲੀ ਹੈ ਪ੍ਰਸ਼ੰਸਾ
ਮੈਂਡੀ ਤੱਖਰ ਪੰਜਾਬੀ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਹੈ। ਮੈਂਡੀ ਤੱਖਰ ਨੂੰ ਆਪਣੀ ਸ਼ਾਨਦਾਰ ਅਦਾਕਾਰੀ ਲਈ ਪ੍ਰਸ਼ੰਸਾ ਮਿਲੀ ਹੈ। ਮੈਂਡੀ ਨੇ ਇਸ਼ਕ ਗਰਾਰੀ (2013), ਤੂੰ ਮੇਰੀ ਬਾਈ ਮੈਂ ਤੇਰੀ ਬਾਈ (2012), ਸ਼ਾਦੀ ਬਖਰੀ ਹੈ ਸ਼ਾਨ (2012) ਅਤੇ ਮਿਰਜ਼ਾ ਦਿ ਅਨਟੋਲਡ ਸਟੋਰੀ (2012) ਵਰਗੀਆਂ ਕਈ ਸ਼ਾਨਦਾਰ ਪੰਜਾਬੀ ਫਿਲਮਾਂ ਵਿੱਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ।
/ptc-news/media/media_files/Mandy Takhar Marriage (3).jpeg)
ਮੈਂਡੀ ਤੱਖਰ ਦਾ ਵਰਕ ਫਰੰਟ
ਮੈਂਡੀ ਤੱਖਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਕੀਤੀ ਸੀ । ਉਹ ਯੂ ਕੇ ਮੂਲ ਦੀ ਰਹਿਣ ਵਾਲੀ ਹੈ, ਪਰ ਉਸ ਦਾ ਜੱਦੀ ਪਿੰਡ ਜਲੰਧਰ ਦੇ ਕੋਲ ਮਲਿਆਨਾ ਪਿੰਡ ਹੈ । ਮੈਂਡੀ ਤੋਂ ਇਲਾਵਾ ਉਸ ਦੀਆਂ ਦੋ ਭੈਣਾਂ ਵੀ ਹਨ । ਮੈਂਡੀ ਪੜ੍ਹਾਈ ਤੋਂ ਬਾਅਦ ਅਦਾਕਾਰੀ ਦੇ ਖੇਤਰ ‘ਚ ਆਪਣੀ ਕਿਸਮਤ ਅਜ਼ਮਾਉਣ ਦੇ ਲਈ ਮੁੰਬਈ ਆ ਗਈ ਅਤੇ ਇੱਥੇ ਹੀ ਉਸ ਨੇ ਕਈ ਪ੍ਰੋਡਕਟਸ ਦੇ ਲਈ ਮਾਡਲਿੰਗ ਕੀਤੀ ਸੀ।ਇਸ ਦੇ ਨਾਲ ਹੀ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਨਜ਼ਰ ਆਈ ਸੀ।
ਇਹ ਵੀ ਪੜ੍ਹੋ: ਦੱਖਣ ਦੇ ਇਸ ਸੁਪਰ ਸਟਾਰ ਨੇ ਰਾਜਨੀਤੀ 'ਚ ਰੱਖਿਆ ਕਦਮ, ਇੱਕ ਫ਼ਿਲਮ ਲਈ ਲੈਂਦਾ ਹੈ 200 ਕਰੋੜ ਫ਼ੀਸ