Patiala ’ਚ ਕਿਸਾਨ ਜਥੇਬੰਦੀਆਂ ਦਾ ਡੀਸੀ ਦਫਤਰ ਬਾਹਰ ਹੱਲਾ ਬੋਲ. ਲਗਾਇਆ ਗਿਆ ਧਰਨਾ
Patiala News : ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਡੀਸੀ ਦਫ਼ਤਰਾਂ ਦਾ ਘਿਰਾਓ ਕੀਤਾ ਗਿਆ। ਉੱਥੇ ਹੀ ਪਟਿਆਲਾ ਡੀਸੀ ਦਫ਼ਤਰ ਦੇ ਬਾਹਰ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ’ਤੇ ਧਰਨਾ ਪ੍ਰਦਰਸ਼ਨ ਕਰ ਰਹੀਆਂ ਹਨ।
ਦੱਸ ਦਈਏ ਕਿ ਕਿਸਾਨ ਜਥੇਬੰਦੀਆਂ ਵੱਲੋਂ ਡੀਸੀ ਦਫ਼ਤਰ ਦਾ ਘਿਰਾਓ ਕੀਤਾ ਗਿਆ। ਵੱਡੀ ਗਿਣਤੀ ਵਿੱਚ ਕਿਸਾਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਨਜ਼ਰ ਆਏ।
ਪੂਰੇ ਮਾਮਲੇ ਸਬੰਧੀ ਕਿਸਾਨ ਆਗੂਆਂ ਨੇ ਦੱਸਿਆ ਕਿ ਬਿਜਲੀ ਸੋਧ ਬਿੱਲ ਦੇ ਖ਼ਿਲਾਫ਼ ਅਸੀਂ 18 ਅਤੇ 19 ਤਰੀਕ ਨੂੰ ਡੀਸੀ ਦਫ਼ਤਰਾਂ ਦੇ ਬਾਹਰ ਪੱਕਾ ਧਰਨਾ ਲਗਾਵਾਂਗੇ। ਜੇਕਰ ਇਨ੍ਹਾਂ ਦੋਨਾਂ ਦਿਨਾਂ ਦੌਰਾਨ ਪੰਜਾਬ ਸਰਕਾਰ ਸਾਡੇ ਨਾਲ ਮਸਲਿਆਂ ਦੇ ਹੱਲ ਲਈ ਕੋਈ ਗੱਲ ਕਰ ਲੈਂਦੀ ਹੈ ਤਾਂ ਅਸੀਂ ਇਹ ਧਰਨਾ ਖਤਮ ਕਰ ਦੇਵਾਂਗੇ। ਪਰ ਜੇਕਰ ਕਿਸੇ ਵੀ ਮਸਲੇ ਦਾ ਹੱਲ ਨਹੀਂ ਨਿਕਲਦਾ ਤਾਂ ਆਉਣ ਵਾਲੀਆਂ ਤਾਰੀਖ਼ਾਂ ਵਿੱਚ ਅਸੀਂ ਰੇਲ ਰੋਕੋ ਅੰਦੋਲਨ ਦੀ ਸ਼ੁਰੂਆਤ ਕਰਾਂਗੇ।
ਉੱਥੇ ਹੀ ਸਾਡੀਆਂ ਮੰਗਾਂ ਵਿੱਚ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ਦੌਰਾਨ ਬਕਾਇਆ ਪੰਜਾਬ ਸਰਕਾਰ ਦੀਆਂ ਮੰਗਾਂ ਨੂੰ ਲੈ ਕੇ ਵੀ ਇਹ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : Dense Fog Alert News : ਅਗਲੇ ਪੰਜ ਦਿਨਾਂ ਲਈ ਸੰਘਣੀ ਧੁੰਦ ਦਾ ਅਲਰਟ; ਦਿੱਲੀ, ਯੂਪੀ ਤੋਂ ਲੈ ਕੇ ਪੰਜਾਬ ਵੀ ਚਿੱਟੀ ਚਾਦਰ ’ਚ ਲਿਪਟਿਆ
- PTC NEWS