Preity Zinta row : ਕੇਰਲਾ ਕਾਂਗਰਸ ਦੀ ਸੋਸ਼ਲ ਮੀਡੀਆ ਪੋਸਟ ਤੇ ਭੜਕੀ ਅਦਾਕਾਰਾ ਪ੍ਰੀਤੀ ਜ਼ਿੰਟਾ, ਕਿਹਾ- ਸ਼ਰਮ ਕਰੋ...

Preity Zinta row : ਕੇਰਲਾ ਕਾਂਗਰਸ ਨੇ ਐਕਸ ਟਵਿੱਟਰ 'ਤੇ ਇੱਕ ਪੋਸਟ ਸ਼ੇਅਰ ਕੀਤੀ ਜਿਸ ਵਿੱਚ ਲਿਖਿਆ ਹੈ, "ਉਸ (ਪ੍ਰੀਟੀ ਜ਼ਿੰਟਾ) ਨੇ ਆਪਣੇ ਸੋਸ਼ਲ ਮੀਡੀਆ ਖਾਤੇ ਭਾਜਪਾ ਨੂੰ ਦਿੱਤੇ ਅਤੇ 18 ਕਰੋੜ ਰੁਪਏ ਮੁਆਫ਼ ਕਰਵਾ ਲਏ। ਪਿਛਲੇ ਹਫ਼ਤੇ ਬੈਂਕ ਨੂੰ ਨੁਕਸਾਨ ਹੋਇਆ ਸੀ ਅਤੇ ਹੁਣ ਜਮ੍ਹਾਂਕਰਤਾ ਆਪਣੇ ਪੈਸੇ ਲਈ ਸੜਕਾਂ 'ਤੇ ਆ ਗਏ ਹਨ।

By  KRISHAN KUMAR SHARMA February 25th 2025 03:39 PM -- Updated: February 25th 2025 03:51 PM

Preity Zinta : ਅਭਿਨੇਤਰੀ ਪ੍ਰੀਤੀ ਜ਼ਿੰਟਾ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ, ਜਿਸ 'ਚ ਉਹ 10 ਸਾਲ ਪਹਿਲਾਂ ਲਏ ਗਏ ਕਰਜ਼ੇ ਦਾ ਜ਼ਿਕਰ ਕਰਦੇ ਹੋਏ ਕੇਰਲਾ ਕਾਂਗਰਸ (Kerala Congress) 'ਤੇ ਗੁੱਸੇ 'ਚ ਨਜ਼ਰ ਆ ਰਹੀ ਸੀ ਅਤੇ ਇਸ 'ਤੇ ਫਰਜ਼ੀ ਖਬਰਾਂ ਫੈਲਾਉਣ ਦਾ ਇਲਜ਼ਾਮ ਲਗਾਇਆ ਸੀ। ਉਨ੍ਹਾਂ ਪਾਰਟੀ ਨੂੰ ਕਿਹਾ ਕਿ ਉਨ੍ਹਾਂ ਨੂੰ ਇਸ ਹਰਕਤ 'ਤੇ ਸ਼ਰਮ ਆਉਣੀ ਚਾਹੀਦੀ ਹੈ। ਕੇਰਲਾ ਕਾਂਗਰਸ ਨੇ ਐਕਸ ਟਵਿੱਟਰ 'ਤੇ ਇੱਕ ਪੋਸਟ ਸ਼ੇਅਰ ਕੀਤੀ, ਜਿਸ ਵਿੱਚ ਲਿਖਿਆ ਹੈ, "ਉਸ (ਪ੍ਰੀਟੀ ਜ਼ਿੰਟਾ) ਨੇ ਆਪਣੇ ਸੋਸ਼ਲ ਮੀਡੀਆ ਖਾਤੇ ਭਾਜਪਾ (BJP) ਨੂੰ ਦਿੱਤੇ ਅਤੇ 18 ਕਰੋੜ ਰੁਪਏ ਮੁਆਫ਼ ਕਰਵਾ ਲਏ। ਪਿਛਲੇ ਹਫ਼ਤੇ ਬੈਂਕ ਨੂੰ ਨੁਕਸਾਨ ਹੋਇਆ ਸੀ ਅਤੇ ਹੁਣ ਜਮ੍ਹਾਂਕਰਤਾ ਆਪਣੇ ਪੈਸੇ ਲਈ ਸੜਕਾਂ 'ਤੇ ਆ ਗਏ ਹਨ।"

ਅਦਾਕਾਰਾ ਨੇ ਦਿੱਤਾ ਕੇਰਲਾ ਕਾਂਗਰਸ ਨੂੰ ਜਵਾਬ 

ਕੇਰਲਾ ਕਾਂਗਰਸ ਦੀ ਪੋਸਟ ਨੂੰ ਰੀਟਵੀਟ ਕਰਦੇ ਹੋਏ ਪ੍ਰੀਤੀ ਜ਼ਿੰਟਾ ਨੇ ਜੰਮ ਕੇ ਨਿਸ਼ਾਨਾ ਸਾਧਿਆ। ਉਸ ਨੇ ਲਿਖਿਆ, "ਨਹੀਂ, ਮੈਂ ਆਪਣਾ ਸੋਸ਼ਲ ਮੀਡੀਆ ਅਕਾਊਂਟ ਖੁਦ ਚਲਾਉਂਦੀ ਹਾਂ ਅਤੇ ਤੁਹਾਨੂੰ ਫਰਜ਼ੀ ਖਬਰਾਂ ਦਾ ਪ੍ਰਚਾਰ ਕਰਦੇ ਹੋਏ ਸ਼ਰਮ ਆਉਣੀ ਚਾਹੀਦੀ ਹੈ। ਕਿਸੇ ਨੇ ਮੇਰੇ ਲਈ ਕੁਝ ਨਹੀਂ ਲਿਖਿਆ ਅਤੇ ਨਾ ਹੀ ਕੋਈ ਕਰਜ਼ਾ ਲਿਆ।"

ਅਭਿਨੇਤਰੀ ਨੇ ਜਾਅਲੀ ਖ਼ਬਰਾਂ ਦਾ ਪ੍ਰਚਾਰ ਕਰਨ ਵਾਲੀ ਕਿਸੇ ਵੀ ਪਾਰਟੀ 'ਤੇ ਹੈਰਾਨੀ ਪ੍ਰਗਟ ਕੀਤੀ। ਉਨ੍ਹਾਂ ਨੇ ਅੱਗੇ ਲਿਖਿਆ, "ਮੈਂ ਹੈਰਾਨ ਹਾਂ ਕਿ ਕੋਈ ਵੀ ਸਿਆਸੀ ਪਾਰਟੀ ਜਾਂ ਉਨ੍ਹਾਂ ਦਾ ਪ੍ਰਤੀਨਿਧੀ ਮੇਰੇ ਨਾਮ ਅਤੇ ਫੋਟੋਆਂ ਦੀ ਵਰਤੋਂ ਫਰਜ਼ੀ ਖ਼ਬਰਾਂ ਨੂੰ ਉਤਸ਼ਾਹਿਤ ਕਰਨ ਅਤੇ ਬੇਬੁਨਿਆਦ ਗੱਪਾਂ ਅਤੇ ਕਲਿੱਕਬਾਕੀ ਵਿੱਚ ਸ਼ਾਮਲ ਕਰਨ ਲਈ ਕਰ ਰਿਹਾ ਹੈ।"

ਕਿਉਂ ਆਇਆ ਪ੍ਰਿਟੀ ਜ਼ਿੰਟਾ ਨੂੰ ਗੁੱਸਾ ?

ਮਾਮਲੇ ਨੂੰ ਸਪੱਸ਼ਟ ਕਰਦੇ ਹੋਏ, ਅਦਾਕਾਰਾ ਨੇ ਅੱਗੇ ਲਿਖਿਆ, "ਰਿਕਾਰਡ ਲਈ, ਇੱਕ ਕਰਜ਼ਾ ਲਿਆ ਗਿਆ ਸੀ ਜੋ ਪੂਰੀ ਤਰ੍ਹਾਂ ਚੁਕਾਇਆ ਗਿਆ ਸੀ ਅਤੇ ਇਸਨੂੰ 10 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਉਮੀਦ ਹੈ ਕਿ ਇਹ ਸਪੱਸ਼ਟ ਕਰੇਗਾ ਅਤੇ ਮਦਦ ਕਰੇਗਾ ਤਾਂ ਜੋ ਭਵਿੱਖ ਵਿੱਚ ਕੋਈ ਗਲਤਫਹਿਮੀ ਨਾ ਹੋਵੇ।" ਦੱਸ ਦੇਈਏ ਕਿ ਹਾਲ ਹੀ 'ਚ ਪ੍ਰੀਟੀ ਜ਼ਿੰਟਾ ਬਾਰੇ ਖਬਰ ਆਈ ਸੀ ਕਿ ਨਿਊ ਇੰਡੀਆ ਕੋਆਪਰੇਟਿਵ ਬੈਂਕ ਨੇ ਉਨ੍ਹਾਂ ਦੇ 18 ਕਰੋੜ ਰੁਪਏ ਮਾਫ ਕਰ ਦਿੱਤੇ ਹਨ।

ਦਰਅਸਲ, ਨਿਊ ਇੰਡੀਆ ਕੋਆਪਰੇਟਿਵ ਬੈਂਕ ਨੂੰ ਕੁਝ ਸਮਾਂ ਪਹਿਲਾਂ ਬੇਨਿਯਮੀਆਂ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਕਾਰਨ ਗਾਹਕਾਂ ਨੂੰ ਆਪਣੇ ਪੈਸੇ ਲੈਣ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪਿਆ ਸੀ। ਉਸ ਸਮੇਂ ਅਜਿਹੀਆਂ ਖਬਰਾਂ ਆਈਆਂ ਸਨ ਕਿ ਬੈਂਕ ਨੇ ਨਿਯਮਾਂ ਦੀ ਪਾਲਣਾ ਕੀਤੇ ਬਿਨਾਂ ਕੁਝ ਲੋਕਾਂ ਨੂੰ ਵੱਡੇ ਕਰਜ਼ੇ ਦਿੱਤੇ ਹਨ ਅਤੇ ਉਨ੍ਹਾਂ ਦੇ ਕਰਜ਼ੇ ਵੀ ਮੁਆਫ ਕਰ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਲਿਸਟ 'ਚ ਅਭਿਨੇਤਰੀ ਪ੍ਰਿਟੀ ਜ਼ਿੰਟਾ ਦਾ ਨਾਂ ਵੀ ਸੀ।

Related Post