Afghanistan Earthquake: ਭੂਚਾਲ ਦੇ ਤੇਜ਼ ਝਟਕਿਆ ਨਾਲ ਮੁੜ ਕੰਬਿਆ ਅਫਗਾਨਿਸਤਾਨ, ਰਿਕਟਰ ਪੈਮਾਨੇ 'ਤੇ 6.1 ਮਾਪੀ ਗਈ ਤੀਬਰਤਾ

ਅੱਜ ਸਵੇਰੇ ਇੱਕ ਵਾਰ ਫਿਰ ਅਫਗਾਨਿਸਤਾਨ ਭੂਚਾਲ ਦੇ ਤੇਜ਼ ਝਟਕਿਆ ਨਾਲ ਹਿੱਲ ਗਿਆ। ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.1 ਮਾਪੀ ਗਈ ਹੈ।

By  Aarti October 11th 2023 09:09 AM

Afghanistan Earthquake: ਅਫਗਾਨਿਸਤਾਨ ਪਿਛਲੇ ਸ਼ਨੀਵਾਰ ਨੂੰ ਆਏ ਭੂਚਾਲ ਤੋਂ ਅਜੇ ਤੱਕ ਉਭਰ ਨਹੀਂ ਸਕਿਆ ਸੀ। ਇਸ ਭੂਚਾਲ ਵਿੱਚ ਚਾਰ ਹਜ਼ਾਰ ਤੋਂ ਵੱਧ ਅਫਗਾਨ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਹਜ਼ਾਰਾਂ ਘਰ ਢਹਿ-ਢੇਰੀ ਹੋ ਗਏ ਹਨ। ਉੱਥੇ ਰਾਹਤ ਅਤੇ ਬਚਾਅ ਕੰਮ ਅਜੇ ਵੀ ਜਾਰੀ ਹੈ।


ਪਰ ਇਸ ਦੇ ਵਿਚਾਲੇ ਅੱਜ ਸਵੇਰੇ ਇੱਕ ਵਾਰ ਫਿਰ ਅਫਗਾਨਿਸਤਾਨ ਭੂਚਾਲ ਨਾਲ ਹਿੱਲ ਗਿਆ। ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.1 ਮਾਪੀ ਗਈ ਹੈ।

ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਅਫਗਾਨਿਸਤਾਨ ਤੋਂ ਇਲਾਵਾ ਤੁਰਕਮੇਨਿਸਤਾਨ ਅਤੇ ਈਰਾਨ ਦੀਆਂ ਸਰਹੱਦਾਂ 'ਤੇ ਵੀ ਭੂਚਾਲ ਦੇ ਝਟਕੇ ਆਏ ਹਨ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 6.1 ਮਾਪੀ ਗਈ ਹੈ। ਇਹ ਭੂਚਾਲ ਬੁੱਧਵਾਰ ਸਵੇਰੇ 6:11:56 'ਤੇ ਆਇਆ। ਇਸ ਦਾ ਕੇਂਦਰ ਜ਼ਮੀਨ ਦੇ ਹੇਠਾਂ 10 ਕਿਲੋਮੀਟਰ ਡੂੰਘਾ ਸੀ।

ਕਾਬਿਲੇਗੌਰ ਹੈ ਕਿ ਅਫਗਾਨਿਸਤਾਨ 'ਚ ਬੀਤੇ ਸ਼ਨੀਵਾਰ ਨੂੰ ਆਏ ਭੂਚਾਲ ਨੇ ਭਾਰੀ ਤਬਾਹੀ ਮਚਾਈ। ਤਾਲਿਬਾਨ ਵੱਲੋਂ ਦੱਸਿਆ ਗਿਆ ਕਿ ਪੱਛਮੀ ਖੇਤਰ ਵਿੱਚ ਇਸ ਭੂਚਾਲ ਵਿੱਚ ਦੋ ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਇਸ 'ਚ 9 ਹਜ਼ਾਰ ਤੋਂ ਜ਼ਿਆਦਾ ਲੋਕ ਜ਼ਖਮੀ ਵੀ ਹੋਏ ਹਨ। ਇਸ ਤੋਂ ਇਲਾਵਾ 1300 ਤੋਂ ਵੱਧ ਘਰ ਤਬਾਹ ਹੋ ਕੇ ਮਲਬੇ ਵਿੱਚ ਬਦਲ ਗਏ। ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.3 ਮਾਪੀ ਗਈ ਹੈ। ਇਸ ਦੇ ਨਾਲ ਹੀ ਸੈਂਕੜੇ ਇਮਾਰਤਾਂ ਢਹਿ-ਢੇਰੀ ਹੋ ਗਈਆਂ।

ਇਹ ਵੀ ਪੜ੍ਹੋ: Punjab Weather: ਮੁੜ ਬਦਲ ਸਕਦਾ ਹੈ ਪੰਜਾਬ ’ਚ ਮੌਸਮ ਦਾ ਮਿਜ਼ਾਜ, ਇੱਥੇ ਜਾਣੋ ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ

Related Post