ਸ਼ੋਏਬ ਦੇ ਤੀਜੇ ਵਿਆਹ ਤੋਂ ਬਾਅਦ ਸਾਨੀਆ ਮਿਰਜ਼ਾ ਨੇ ਤੋੜੀ ਚੁੱਪੀ, ਕੀਤਾ ਇਹ ਖ਼ੁਲਾਸਾ
Sania Mirza & Shoaib Malik divorce: ਪਾਕਿਸਤਾਨ ਦੇ ਸਾਬਕਾ ਕ੍ਰਿਕਟ ਕਪਤਾਨ ਸ਼ੋਏਬ ਮਲਿਕ ਨੇ ਤੀਜਾ ਵਿਆਹ ਕਰ ਲਿਆ ਹੈ। ਸ਼ਨਿੱਚਰਵਾਰ ਨੂੰ ਉਨ੍ਹਾਂ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ। ਉਦੋਂ ਤੋਂ ਸਾਨੀਆ ਮਿਰਜ਼ਾ ਦੀ ਨਿੱਜੀ ਜ਼ਿੰਦਗੀ ਸੋਸ਼ਲ ਮੀਡੀਆ 'ਤੇ ਟ੍ਰੈਂਡਿੰਗ ਵਿਸ਼ਾ ਬਣ ਗਈ ਹੈ।
ਸ਼ੋਏਬ ਤੋਂ ਸਾਨੀਆ ਦੇ ਤਲਾਕ ਦੀਆਂ ਅਫਵਾਹਾਂ ਦੇ ਵਿਚਕਾਰ ਪਾਕਿਸਤਾਨੀ ਕ੍ਰਿਕਟਰ ਨੇ ਸਨਾ ਜਾਵੇਦ ਨਾਲ ਆਪਣੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ। ਉਦੋਂ ਤੋਂ ਲੋਕ ਇਹ ਜਾਣਨ ਲਈ ਉਤਸੁਕ ਸਨ ਕਿ ਕੀ ਸ਼ੋਏਬ ਅਤੇ ਸਾਨੀਆ ਵਿਚਕਾਰ ਤਲਾਕ ਹੋਇਆ ਹੈ ਜਾਂ ਸ਼ੋਏਬ ਨੇ ਬਿਨਾਂ ਤਲਾਕ ਦੇ ਦੁਬਾਰਾ ਵਿਆਹ ਕੀਤਾ ਹੈ। ਹੁਣ ਸਾਨੀਆ ਅਤੇ ਉਸ ਦੇ ਪਰਿਵਾਰ ਨੇ ਇਸ ਮਾਮਲੇ 'ਤੇ ਆਪਣੀ ਚੁੱਪੀ ਤੋੜ ਦਿੱਤੀ ਹੈ।
ਇਹ ਵੀ ਪੜ੍ਹੋ: 1000 ਸਾਲ ਤੋਂ ਵੱਧ ਸਮੇਂ ਤੱਕ ਸੁਰੱਖਿਅਤ ਰਹੇਗਾ ਰਾਮ ਮੰਦਿਰ, ਇਨ੍ਹੀ ਤੀਬਰਤਾ ਦੇ ਭੂਚਾਲ ਨੂੰ ਆਸਾਨੀ ਨਾਲ ਸਕਦਾ ਸਹਿ
ਬਿਆਨ 'ਚ ਕੀ ਲਿਖਿਆ ਹੈ?
ਇਕ ਬਿਆਨ 'ਚ ਸਾਨੀਆ ਦੀ ਟੀਮ ਅਤੇ ਉਨ੍ਹਾਂ ਦੇ ਪਰਿਵਾਰ ਨੇ ਲਿਖਿਆ ਕਿ ਸਾਨੀਆ ਨੇ ਹਮੇਸ਼ਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੋਕਾਂ ਦੀ ਨਜ਼ਰ ਤੋਂ ਦੂਰ ਰੱਖਿਆ ਹੈ। ਉਂਜ ਅੱਜ ਲੋੜ ਉਸ ਨੂੰ ਸਾਂਝੀ ਕਰਨ ਦੀ ਹੋ ਗਈ ਹੈ ਕਿ ਸ਼ੋਏਬ ਅਤੇ ਉਸ ਦਾ ਕੁਝ ਮਹੀਨੇ ਪਹਿਲਾਂ ਤਲਾਕ ਹੋ ਚੁੱਕਿਆ ਹੈ। ਉਨ੍ਹਾਂ ਸ਼ੋਏਬ ਨੂੰ ਉਨ੍ਹਾਂ ਦੇ ਨਵੇਂ ਸਫ਼ਰ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ ਹਨ।
ਉਨ੍ਹਾਂ ਬਿਆਨ ਵਿੱਚ ਅੱਗੇ ਲਿਖਿਆ, "ਸਾਨੀਆ ਦੇ ਜੀਵਨ ਦੇ ਇਸ ਸੰਵੇਦਨਸ਼ੀਲ ਸਮੇਂ 'ਤੇ ਅਸੀਂ ਸਾਰੇ ਪ੍ਰਸ਼ੰਸਕਾਂ ਅਤੇ ਸ਼ੁਭਚਿੰਤਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਟਕਲਾਂ ਵਿੱਚ ਸ਼ਾਮਲ ਹੋਣ ਤੋਂ ਬਚਣ ਅਤੇ ਗੋਪਨੀਯਤਾ ਦੀ ਉਸ ਦੀ ਜ਼ਰੂਰਤ ਦਾ ਸਨਮਾਨ ਕਰਨ ਦੀ ਬੇਨਤੀ ਕਰਨਾ ਚਾਹੁੰਦੇ ਹਾਂ।"
ਇਹ ਵੀ ਪੜ੍ਹੋ: ਜੇਲ੍ਹ 'ਚੋਂ ਮੁੜ ਬਾਹਰ ਆਇਆ ਡੇਰਾ ਮੁਖੀ, 50 ਦਿਨਾਂ ਦੀ ਮਿਲੀ ਪੈਰੋਲ
ਇਸ ਤੋਂ ਪਹਿਲਾਂ ਸਾਨੀਆ ਦੇ ਪਿਤਾ ਇਮਰਾਨ ਮਿਰਜ਼ਾ ਨੇ ਕਿਹਾ ਸੀ ਕਿ ਇਹ ਇਕ 'ਖੁਲਾ' ਤਲਾਕ ਸੀ, ਜੋ ਇਕ ਮੁਸਲਿਮ ਔਰਤ ਦੇ ਆਪਣੇ ਪਤੀ ਨੂੰ ਇਕਤਰਫਾ ਤਲਾਕ ਦੇਣ ਦੇ ਅਧਿਕਾਰ ਨਾਲ ਸਬੰਧਿਤ ਹੈ।
/ptc-news/media/media_files/tF4mCudg8YP2GDh69VNk.webp)
ਸਾਨੀਆ ਸ਼ੋਏਬ ਦੀ ਦੂਜੀ ਪਤਨੀ
ਸਾਨੀਆ ਸ਼ੋਏਬ ਮਲਿਕ ਦੀ ਦੂਜੀ ਪਤਨੀ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਭਾਰਤ ਦੀ ਆਇਸ਼ਾ ਸਿੱਦੀਕੀ ਨਾਲ ਵਿਆਹ ਕੀਤਾ ਸੀ। 2010 ਵਿੱਚ ਉਨ੍ਹਾਂ ਨੇ ਭਾਰਤੀ ਟੈਨਿਸ ਸਟਾਰ ਸਾਨੀਆ ਨਾਲ ਵਿਆਹ ਕੀਤਾ। ਅੱਠ ਸਾਲ ਬਾਅਦ ਦੋਵੇਂ ਮਾਤਾ-ਪਿਤਾ ਬਣ ਗਏ। ਦੋਵਾਂ ਦਾ ਇਕ ਬੇਟਾ ਵੀ ਹੈ, ਜਿਸ ਦਾ ਨਾਂ ਇਜ਼ਹਾਨ ਮਿਰਜ਼ਾ ਮਲਿਕ ਹੈ। ਹੁਣ ਦੋਵੇਂ ਵਿਆਹ ਦੇ 13 ਸਾਲ ਬਾਅਦ ਵੱਖ ਹੋ ਗਏ ਹਨ।
ਇਹ ਵੀ ਪੜ੍ਹੋ: ਹੁਣ ਕੋਚਿੰਗ ਸੈਂਟਰਾਂ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ No Entry, ਪੜ੍ਹੋ 10 ਜ਼ਰੂਰੀ ਪੁਆਇੰਟ
ਸਾਲ 2022 ਤੋਂ ਵਧੀਆਂ ਦੂਰੀਆਂ
ਸਾਲ 2022 'ਚ ਪਹਿਲੀ ਵਾਰ ਸ਼ੋਏਬ ਅਤੇ ਸਾਨੀਆ ਵਿਚਾਲੇ ਦੂਰੀਆਂ ਵਧਣ ਦੀ ਖ਼ਬਰ ਸਾਹਮਣੇ ਆਈ ਸੀ। ਪਾਕਿਸਤਾਨੀ ਮੀਡੀਆ ਰਿਪੋਰਟਾਂ 'ਚ ਕਿਹਾ ਜਾ ਰਿਹਾ ਸੀ ਕਿ ਸ਼ੋਏਬ ਨੇ ਸਾਨੀਆ ਨੂੰ ਧੋਖਾ ਦਿੱਤਾ ਹੈ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਸ਼ੋਏਬ ਪਾਕਿਸਤਾਨੀ ਅਦਾਕਾਰਾ ਆਇਸ਼ਾ ਉਮਰ ਨਾਲ ਰਿਲੇਸ਼ਨਸ਼ਿਪ ਵਿੱਚ ਸੀ।
ਸ਼ੋਏਬ ਅਤੇ ਆਇਸ਼ਾ ਦੀਆਂ ਰੋਮਾਂਟਿਕ ਤਸਵੀਰਾਂ ਵੀ ਸਾਹਮਣੇ ਆਈਆਂ ਸਨ। ਹਾਲਾਂਕਿ ਬਾਅਦ 'ਚ ਸ਼ੋਏਬ ਅਤੇ ਆਇਸ਼ਾ ਦੋਹਾਂ ਨੇ ਇਸ ਨੂੰ ਸਿਰਫ ਅਫਵਾਹ ਦੱਸਿਆ। ਇਸ ਤੋਂ ਪਹਿਲਾਂ ਸ਼ੋਏਬ ਨੇ ਆਪਣੇ ਇੰਸਟਾਗ੍ਰਾਮ ਬਾਇਓ 'ਚ ਲਿਖਿਆ ਸੀ - ਐਥਲੀਟ ਅਤੇ ਸੁਪਰ ਵੂਮੈਨ ਸਾਨੀਆ ਮਿਰਜ਼ਾ ਦਾ ਪਤੀ। ਫਿਰ ਸ਼ੋਏਬ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇਹ ਜਾਣਕਾਰੀ ਹਟਾ ਦਿੱਤੀ।
ਇਹ ਵੀ ਪੜ੍ਹੋ: ਪੰਜਾਬ 'ਚ ਵੱਧ ਰਹੇ ਨਸ਼ੇ 'ਤੇ ਹਾਈਕੋਰਟ ਨੇ ਚੁੱਕੇ ਸਵਾਲ, ਕੇਂਦਰ ਤੋਂ ਵੀ ਮੰਗੀ ਜਾਣਕਾਰੀ
ਸਾਨੀਆ ਨੇ ਬੁੱਧਵਾਰ ਨੂੰ ਸੰਕੇਤ ਦਿੱਤੇ ਸਨ
ਬੁੱਧਵਾਰ ਨੂੰ ਸਾਨੀਆ ਨੇ ਇੱਕ ਪੋਸਟ ਕੀਤੀ ਸੀ, ਜਿਸ ਨੇ ਉਨ੍ਹਾਂ ਅਤੇ ਮਲਿਕ ਦੇ ਵਿੱਚ ਤਲਾਕ ਦੀ ਖਬਰ ਨੂੰ ਜਨਮ ਦਿੱਤਾ ਸੀ।
ਸਾਨੀਆ ਨੇ ਲਿਖਿਆ - "ਵਿਆਹ ਅਤੇ ਤਲਾਕ ਦੋਵੇਂ ਮੁਸ਼ਕਲ ਹਨ, ਹਰ ਕਿਸੇ ਨੂੰ ਸਮਝਦਾਰੀ ਨਾਲ ਚੋਣ ਕਰਨੀ ਚਾਹੀਦੀ ਹੈ। ਜ਼ਿੰਦਗੀ ਆਸਾਨ ਨਹੀਂ ਹੋਵੇਗੀ, ਹਮੇਸ਼ਾ ਮੁਸ਼ਕਲ ਰਹੇਗੀ। ਪਰ ਅਸੀਂ ਆਪਣੀ ਮੁਸ਼ਕਲ ਚੁਣ ਸਕਦੇ ਹਾਂ। ਸਮਝਦਾਰੀ ਨਾਲ ਚੁਣੋ।"