Faridkot Murder Case : ਗੁਰਵਿੰਦਰ ਹੱਤਿਆ ਕਾਂਡ ਮਾਮਲੇ 'ਚ ਆਰੋਪੀ ਪਤਨੀ ਰੁਪਿੰਦਰ ਕੌਰ ਦੀ ਸਹੇਲੀ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
Faridkot Murder Case : 28 ਅਤੇ 29 ਨਵੰਬਰ ਦੀ ਦਰਮਿਆਨੀ ਰਾਤ ਨੂੰ ਫਰੀਦਕੋਟ ਦੇ ਪਿੰਡ ਸੁੱਖਣਵਾਲਾ ਵਿਖੇ ਇੱਕ ਲੜਕੀ ਵੱਲੋਂ ਆਪਣੇ ਆਸ਼ਿਕ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਕਤਲ ਕਰ ਦਿੱਤਾ ਗਿਆ ਸੀ। ਜਿਸ ਮਾਮਲੇ ਦੀ ਜਾਂਚ ਦੇ ਦੌਰਾਨ ਪੁਲਿਸ ਵੱਲੋਂ ਆਰੋਪੀ ਪਤਨੀ ਰੁਪਿੰਦਰ ਕੌਰ ਉਸਦੇ ਆਸ਼ਿਕ ਹਰਕਵਲ ਪ੍ਰੀਤ ਅਤੇ ਉਸਦੇ ਇੱਕ ਹੋਰ ਸਾਥੀ ਵਿਸ਼ਵਜੀਤ ਸਿੰਘ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਹੁਣ ਇਸ ਮਾਮਲੇ ਵਿੱਚ ਇੱਕ ਹੋਰ ਗ੍ਰਿਫਤਾਰੀ ਹੋਈ ਹੈ।
ਜਿਸ ਤਹਿਤ ਅਰੋਪੀ ਪਤਨੀ ਰੁਪਿੰਦਰ ਕੌਰ ਦੀ ਸਹੇਲੀ ਵੀਰ ਇੰਦਰ ਕੌਰ ਜੋ ਫਰੀਦਕੋਟ ਦੀ ਰਹਿਣ ਵਾਲੀ ਹੈ , ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ। ਜਾਂਚ ਦੌਰਾਨ ਤੱਥ ਸਾਹਮਣੇ ਆਏ ਹਨ ਕਿ ਵੀਰ ਇੰਦਰ ਕੌਰ ਜੋ ਕਿ ਰੁਪਿੰਦਰ ਕੌਰ ਦੀ ਸਕੂਲ ਸਮੇਂ ਦੀ ਸਹਿਪਾਠੀ ਸੀ ਅਤੇ ਹੁਣ ਉਹ ਮੋਗਾ ਜ਼ਿਲੇ ਚ OT ਕੋਰਸ ਕਰ ਰਹੀ ਹੈ। ਕੈਨੇਡਾ ਤੋਂ ਵਾਪਸ ਆਉਣ ਤੋਂ ਬਾਅਦ ਮੁੜ ਇਹਨਾਂ ਵਿੱਚ ਦੁਬਾਰਾ ਮੇਲ ਜੋਲ ਵੱਧ ਗਿਆ ਸੀ ਅਤੇ ਦੋਵੇਂ ਆਪਸ ਵਿੱਚ ਕਾਫੀ ਨਜ਼ਦੀਕੀ ਸਹੇਲੀਆਂ ਬਣ ਗਈਆਂ ਸਨ।
ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਰੂਪਿੰਦਰ ਕੌਰ ਅਤੇ ਵੀਰ ਇੰਦਰ ਕੌਰ ਵਿੱਚ ਸਾਰੀਆਂ ਗੱਲਾਂ ਆਪਸ ਵਿੱਚ ਸਾਂਝੀਆਂ ਹੁੰਦੀਆਂ ਸਨ ਅਤੇ ਗੁਰਵਿੰਦਰ ਸਿੰਘ ਦੀ ਹੱਤਿਆ ਦੀ ਸਾਜਿਸ਼ ਰਚਣ ਦੀ ਸਾਰੀ ਜਾਣਕਾਰੀ ਰੁਪਿੰਦਰ ਕੌਰ ਨੇ ਆਪਣੀ ਸਹੇਲੀ ਵੀਰ ਇੰਦਰ ਕੌਰ ਨੂੰ ਦਿੱਤੀ ਹੋਈ ਸੀ।ਉਨ੍ਹਾਂ ਕਿਹਾ ਕਿ ਇਸ ਸਬੰਧੀ ਜੇਕਰ ਵੀਰ ਇੰਦਰ ਕੌਰ ਪਹਿਲਾ ਤੋਂ ਹੀ ਸੂਚਨਾ ਦੇ ਦਿੰਦੀ ਤਾਂ ਸ਼ਾਇਦ ਗੁਰਵਿੰਦਰ ਸਿੰਘ ਦੀ ਜਾਨ ਬਚ ਸਕਦੀ ਸੀ।
ਅੱਜ ਪੁਲਿਸ ਵੱਲੋਂ ਵੀਰ ਇੰਦਰ ਕੌਰ ਨੂੰ ਸਿਵਲ ਜੱਜ ਜੁਗਰਾਜ ਸਿੰਘ ਦੀ ਅਦਾਲਤ ਪੇਸ਼ ਕੀਤਾ ਗਿਆ ,ਜਿੱਥੇ ਉਸ ਨੂੰ ਮਾਣਯੋਗ ਅਦਾਲਤ ਵੱਲੋਂ ਤਿੰਨ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ,ਜਿਸ ਨੂੰ 22 ਦਿਸੰਬਰ ਨੂੰ ਮੁੜ ਅਦਾਲਤ ਪੇਸ਼ ਕੀਤਾ ਜਾਵੇਗਾ। ਗੌਰਤਲਬ ਹੈ ਕਿ ਪਹਿਲਾਂ ਤੋਂ ਹੀ ਗ੍ਰਿਫਤਾਰ ਤਿੰਨੋਂ ਦੋਸ਼ੀ ਨਿਆਇਕ ਹਿਰਾਸਤ 'ਚ ਫ਼ਰੀਦਕੋਟ ਦੀ ਜੇਲ੍ਹ 'ਚ ਬੰਦ ਹਨ। ਹੁਣ ਚਾਰਾ ਆਰੋਪੀਆਂ ਨੂੰ 22 ਦਸੰਬਰ ਨੂੰ ਅਦਾਲਤ ਪੇਸ਼ ਕੀਤਾ ਜਾਵੇਗਾ।
- PTC NEWS