Ajnala News : ਸਾਢੇ 4 ਮਹੀਨੇ ਦੀ ਖੱਜਲ ਖੁਆਰੀ ਤੋਂ ਬਾਅਦ ਮਾਂ ਨੂੰ ਮਿਲਿਆ ਉਸਦਾ ਪੁੱਤ, ਸੁਤੇਲੇ ਪਿਤਾ ਨੇ ਕੀਤਾ ਸੀ ਅਗਵਾ
Ajnala News : ਲਗਭਗ 15 ਦਿਨ ਪਹਿਲਾਂ ਪੀਟੀਸੀ ਨਿਊਜ਼ ਵੱਲੋਂ ਇੱਕ ਖ਼ਬਰ ਨਸ਼ਰ ਕੀਤੀ ਗਈ ਸੀ ,ਜਿਸ ਵਿੱਚ ਸੋਤੇਲੇ ਪਿਤਾ ਵੱਲੋਂ ਆਪਣੇ ਸੋਤੇਲੇ ਪੁੱਤਰ ਨੂੰ ਇਸ ਲਈ ਕੁੱਟਿਆ ਮਾਰਿਆ ਜਾ ਰਿਹਾ ਸੀ ਕਿ ਉਹ ਉਸਦੀ ਮਾਂ ਕੋਲੋਂ ਬਦਲਾ ਲੈਣਾ ਚਾਹੁੰਦਾ ਸੀ। ਬਦਲੇ ਵਿੱਚ 4 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਬੱਚੇ ਨੂੰ ਕੁੱਟਦੇ ਮਾਰਦਿਆਂ ਦੇ ਵੀਡੀਓ ਅਤੇ ਨਸ਼ਾ ਕਰਾਉਂਦੇ ਦੀ ਵੀਡੀਓ ਮਾਂ ਨੂੰ ਭੇਜੀਆਂ ਰਹੀਆਂ ਸੀ
Ajnala News : ਲਗਭਗ 15 ਦਿਨ ਪਹਿਲਾਂ ਪੀਟੀਸੀ ਨਿਊਜ਼ ਵੱਲੋਂ ਇੱਕ ਖ਼ਬਰ ਨਸ਼ਰ ਕੀਤੀ ਗਈ ਸੀ ,ਜਿਸ ਵਿੱਚ ਸੋਤੇਲੇ ਪਿਤਾ ਵੱਲੋਂ ਆਪਣੇ ਸੋਤੇਲੇ ਪੁੱਤਰ ਨੂੰ ਇਸ ਲਈ ਕੁੱਟਿਆ ਮਾਰਿਆ ਜਾ ਰਿਹਾ ਸੀ ਕਿ ਉਹ ਉਸਦੀ ਮਾਂ ਕੋਲੋਂ ਬਦਲਾ ਲੈਣਾ ਚਾਹੁੰਦਾ ਸੀ। ਬਦਲੇ ਵਿੱਚ 4 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਬੱਚੇ ਨੂੰ ਕੁੱਟਦੇ ਮਾਰਦਿਆਂ ਦੇ ਵੀਡੀਓ ਅਤੇ ਨਸ਼ਾ ਕਰਾਉਂਦੇ ਦੀ ਵੀਡੀਓ ਮਾਂ ਨੂੰ ਭੇਜੀਆਂ ਰਹੀਆਂ ਸੀ ਅਤੇ ਧਮਕੀਆਂ ਦਿਤੀਆਂ ਜਾ ਰਹੀਆ ਸੀ ਕਿ ਜੇਕਰ ਬੱਚੇ ਨੂੰ ਜਿੰਦਾ ਵੇਖਣਾ ਚਾਹੁੰਦੀ ਹੈ ਤੇ 4 ਲੱਖ ਰੁਪਏ ਦੇਣੇ ਹੋਣਗੇ।
ਜਦੋਂ ਇਹ ਮਸਲਾ ਪੀਟੀਸੀ ਨਿਊਜ਼ ਦੇ ਧਿਆਨ ਵਿੱਚ ਆਇਆਂ ਤਾਂ ਉਸ ਨੇ ਇਸ ਖ਼ਬਰ ਨੂੰ ਪ੍ਰਮੁੱਖਤਾ ਨਾਲ ਦਿਖਾਇਆ। ਜਿਸ ਤੋਂ ਬਾਅਦ ਪ੍ਰਸ਼ਾਸਨ ਦੀਆਂ ਅੱਖਾਂ ਖੁੱਲੀਆਂ ਅਤੇ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆਇਆ ਅਤੇ 15 ਦਿਨਾਂ ਦੇ ਵਿੱਚ ਵਿੱਚ ਹੀ ਪੁਲਿਸ ਨੇ ਬੱਚਾ ਬਰਾਮਦ ਕਰਕੇ ਮਾਂ ਦੇ ਹਵਾਲੇ ਕਰ ਦਿੱਤਾ। ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਐਸਐਚ ਓ ਅਜਨਾਲਾ ਨੇ ਦੱਸਿਆ ਕਿ ਪੀਟੀਸੀ ਨਿਊਜ਼ ਵੱਲੋਂ ਇੱਕ ਖ਼ਬਰ ਨਸ਼ਰ ਕੀਤੀ ਗਈ ਸੀ। ਜਿਸ ਤੋਂ ਬਾਅਦ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਆਇਆ। ਉਹਨਾਂ ਦੱਸਿਆ ਕਿ ਬੱਚੇ ਨੂੰ ਛੋਲਾ ਮਹਾਰਾਸ਼ਟਰ ਤੋਂ ਬਰਾਮਦ ਕਰਕੇ ਅੱਜ ਉਹਨਾਂ ਦੀ ਮਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਦਾ ਆਉਣ ਜਾਣ ਦਾ ਸਾਰਾ ਖਰਚਾ ਪੁਲਿਸ ਵਿਭਾਗ ਯਾਨੀ ਕਿ ਉਹਨਾਂ ਦੀ ਆਪਣੀ ਜੇਬ ਵਿੱਚੋਂ ਕੀਤਾ ਗਿਆ ਹੈ।
ਇਸ ਮੌਕੇ ਮਾਂ ਪੁੱਤਾਂ ਦੇ ਚਿਹਰੇ ਦੀ ਖੁਸ਼ੀ ਬਿਆਨ ਕਰ ਰਹੀ ਸੀ ਕਿ ਮਾਂ ਪੁੱਤ ਆਪਸ ਵਿੱਚ ਮਿਲ ਕੇ ਬਹੁਤ ਖੁਸ਼ ਹਨ। ਇਸ ਮੌਕੇ ਲੜਕੇ ਦੀ ਮਾਂ ਦਾ ਕਹਿਣਾ ਸੀ ਕਿ ਉਸਨੇ ਤਾਂ ਆਸ ਉਮੀਦ ਛੱਡ ਦਿੱਤੀ ਸੀ ਪਰ ਪੀਟੀਸੀ ਨਿਊਜ਼ ਵੱਲੋਂ ਖਬਰ ਲਾਉਣ ਤੋਂ ਬਾਅਦ ਉਹਦੀ ਆਸ ਉਮੀਦ ਜਾਗੀ ਕਿਉਂਕਿ ਉਹਨੂੰ ਦੱਸਿਆ ਗਿਆ ਸੀ ਕਿ ਜੇਕਰ ਪੀਟੀਸੀ 'ਤੇ ਖ਼ਬਰ ਲੱਗੀ ਤਾਂ ਉਸ ਦਾ ਜਰੂਰ ਕੋਈ ਨਾ ਕੋਈ ਹੱਲ ਹੋਵੇਗਾ। ਅੱਜ ਪੀਟੀਸੀ ਨਿਊਜ਼ 'ਤੇ ਖ਼ਬਰ ਲੱਗਣ ਤੋਂ ਬਾਅਦ ਉਸ ਦਾ ਬੱਚਾ ਉਸ ਨੂੰ ਮਿਲ ਗਿਆ ਹੈ। ਜਿਸ ਲਈ ਉਹ ਪੀਟੀਸੀ ਨਿਊਜ਼ ਦਾ ਧੰਨਵਾਦ ਕਰਦੀ ਹੈ।