ਅਕਾਲੀ ਦਲ ਨੇ ਕੇਂਦਰ ਸਰਕਾਰ ਨੂੰ ਚੀਨ ਵੱਲੋਂ ਪੂਰਬੀ ਭਾਰਤ ਵਿਚੋਂ ਸਿੱਖ ਇਤਿਹਾਸ ਖ਼ਤਮ ਕਰਨ ਦੇ ਯਤਨਾਂ ਪ੍ਰਤੀ ਕੀਤਾ ਚੌਕਸ

By  Jasmeet Singh June 25th 2023 08:21 PM

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਗੁਰਜੀਤ ਸਿੰਘ ਤਲਵੰਡੀ ਨੇ ਅੱਜ ਗੁਰੂ ਨਾਨਕ ਦੇਵ ਜੀ ਦੀ ਉੱਤਰ ਪੂਰਬੀ ਇਲਾਕੇ ਵਿਚ ਉਦਾਸੀ ਦੇ ਠੋਸ ਇਤਿਹਾਸ ਸਬੂਤ ਪੇਸ਼ ਕਰਦਿਆਂ ਸਿੱਕਮ ਵਿਚ ਗੁਰਦੁਆਰਾ ਡਾਂਗਮਾਰ ਸਾਹਿਬ ਦੇ ਮਾਮਲੇ ਵਿਚ ਸਿੱਖ ਕੌਮ ਲਈ ਨਿਆਂ ਦੀ ਮੰਗ ਕੀਤੀ। ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਇਹ ਮਾਮਲਾ ਸਿੱਕਮ ਹਾਈ ਕੋਰਟ ਵਿਚ ਸੁਣਵਾਈ ਅਧੀਨ ਹੈ ਤੇ ਅਦਾਲਤ ਨੇ ਪੀੜਤ ਪਾਰਟੀਆਂ ਨੂੰ 18.08.2023 ਨੂੰ ਕੋਈ ਸੁਹਿਰਦ ਹੱਲ ਲੈ ਕੇ ਆਉਣ ਵਾਸਤੇ ਕਿਹਾ ਹੈ।

ਉਹਨਾਂ ਕਿਹਾ ਕਿ ਹਾਈ ਕੋਰਟ ਵਿਚ ਮਾਮਲਾ ਸੁਣਵਾਈ ਅਧੀਨ ਹੋਣ ਦੇ ਬਾਵਜੂਦ ਤੇਤਨ ਤਾਸ਼ੀ ਭੂਟੀਆ (ਮੈਂਬਰ ਘੱਟ ਗਿਣਤੀ ਭਾਰਤ ਸਰਕਾਰ) ਨੇ ਕੁਝ ਦਿਨ ਪਹਿਲਾਂ ਸਿੱਕਮ ਦੇ ਰਾਜਪਾਲ ਨੂੰ ਮੰਗ ਪੱਤਰ ਸੌਂਪ ਕੇ ਉਸ ਥਾਂ ’ਤੇ ਬੁੱਧ ਮੰਦਿਰ ਦੀ ਉਸਾਰੀ ਕਰਨ ਦੀ ਮੰਗ ਕੀਤੀ ਹੈ ਅਤੇ ਅਜਿਹਾ ਕਰਦਿਆਂ ਸਿੱਖਾਂ ਦੀਆਂ ਚਿੰਤਾਵਾਂ ਤੇ ਮੰਗਾਂ ਨੂੰ ਪੂਰੀ ਤਰ੍ਹਾਂ ਅਣਡਿੱਠ ਕੀਤਾ ਹੈ।

ਗੁਰਜੀਤ ਸਿੰਘ ਤਲਵੰਡੀ ਨੇ ਕਿਹਾ ਕਿ ਚੀਨ ਇਸ ਖਿੱਤੇ ਵਿਚੋਂ ਸਿੱਖ ਇਤਿਹਾਸ ਅਤੇ ਉੱਤਰ ਪੂਰਬ ਦੇ ਦੇਸ਼ ਦੇ ਹੋਰ ਭਾਗਾਂ ਨਾਲ ਧਾਰਮਿਕ ਸੰਬੰਧਾਂ ਦੇ ਸਾਰੇ ਹਵਾਲੇ ਹਟਾ ਕੇ ਖਿੱਤੇ ਨੂੰ ਸਭਿਆਚਾਰ ਤੌਰ ’ਤੇ ਅਲੱਗ ਥਲੱਗ ਕਰਨਾ ਚਾਹੁੰਦਾ ਹੈ। ਉਹਨਾਂ ਡਕੋਲਾਮ ਵਿਚ ਹੋਏ ਟਕਰਾਅ ਦੀ ਰੋਸ਼ਨੀ ਵਿਚ ਖਿੱਤੇ ਦੀ ਸੰਵੇਦਨਸ਼ੀਲਤਾ ਦਾ ਹਵਾਲਾ ਦਿੱਤਾ ਤੇ ਕਿਹਾ ਕਿ ਖਿੱਤੇ ਵਿਚੋਂ ਸਿੱਖ ਇਤਿਹਾਸਕ ਗੁਰਦੁਆਰਾ ਸਾਹਿਬ ਨੂੰ ਹਟਾਉਣ ਨਾਲ ਚੀਨ ਦਾ ਪ੍ਰਾਪੇਗੰਡਾ ਸਥਾਈ ਰੂਪ ਹਾਸਲ ਕਰ ਲਵੇਗਾ ਤੇ ਇਹ ਖਿੱਤੇ ਵਿਚੋਂ ਸਿੱਖ ਜਾਂ ਹਿੰਦੂ ਧਾਰਮਿਕ ਸੰਬੰਧਾਂ ਨੂੰ ਖ਼ਤਮ ਕਰਨ ਦੀ ਮਾਓਵਾਦੀ ਸਾਜ਼ਿਸ਼ ਦਾ ਹਿੱਸਾ ਹੈ।

ਤਲਵੰਡੀ ਨੇ ਹੋਰ ਕਿਹਾ ਕਿ ਭਾਜਪਾ ਦੀ ਇਸ ਮਾਮਲੇ ’ਤੇ ਚੁੱਪੀ ਹੈਰਾਨੀਜਨਕ ਹੈ ਤੇ ਇਸਨੇ ਕੁਝ ਅਪਰਾਧਿਕ ਤੱਤਾਂ ਜੋ ਪੀ.ਐਲ.ਏ ਦੇ ਪ੍ਰਾਪੇਗੰਡੇ ਨੂੰ ਅਗਾਂਹ ਤੋਰਨ ਵਾਸਤੇ ਕੰਮ ਕਰਦੇ ਹਨ, ਵੱਲੋਂ ਗੁਰਦੁਆਰਾ ਡਾਂਗਮਾਰ ਸਾਹਿਬ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗਲਤ ਤਰੀਕੇ ਨਾਲ, ਗੈਰ ਕਾਨੂੰਨੀ ਤੌਰ ’ਤੇ ਅਪਮਾਨਜਨਕ ਤੌਰ ’ਤੇ ਹਟਾਉਣ ਕਾਰਨ ਸਿੱਖਾਂ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਮਾਰੀਹੈ। 

ਸ਼੍ਰੋਮਣੀ ਅਕਾਲੀ ਦਲ ਆਗੂ ਗੁਰਜੀਤ ਸਿੰਘ ਤਲਵੰਡੀ ਵੱਲੋਂ ਪ੍ਰੈਸ ਕਾਨਫਰੰਸ


ਉਹਨਾਂ ਇਹ ਵੀ ਦੱਸਿਆ ਕਿ ਭਾਜਪਾ ਜਾਣ ਬੁੱਝ ਕੇ ਜਾਂ ਅਣਜਾਣੇ ਵਿਚ ਇਸ ਚੀਨ ਦੇ ਵਿਛਾਏ ਜਾਲ ਵਿਚ ਫਸ ਰਹੀ ਹੈ ਤੇ ਕੇਂਦਰੀ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਨੇ ਇਸ ਮਾਮਲੇ ’ਤੇ ਆਪਣੇ ਸੋਸ਼ਲ ਮੀਡੀਆ ’ਤੇ ਇਕਪਾਸੜ ਹੋ ਕੇ ਹਮਾਇਤ ਕੀਤੀ ਹੈ ਜਦੋਂ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ’ਤੇ ਇਤਰਾਜ਼ ਚੁੱਕਣ ਤੇ ਮਾਮਲੇ ਸੁਣਵਾਈ ਅਧੀਨ ਹੋਣ ਦੀ ਗੱਲ ਕਹਿਣ ਮਗਰੋਂ ਇਹ ਪੋਸਟਾਂ ਸੋਸ਼ਲ ਮੀਡੀਆ ਤੋਂ ਹਟਾ ਦਿੱਤੀਆਂ ਗਈਆਂ ਹਨ। 

ਇਹ ਵੀ ਪੜ੍ਹੋ:
ਮਾਨਸੂਨ ਤੋਂ ਪਹਿਲਾਂ ਪੰਜਾਬ, ਦਿੱਲੀ-NCR ਤੇ ਮੁੰਬਈ 'ਚ ਯੈਲੋ ਅਲਰਟ ਜਾਰੀ, ਜਾਣੋ ਅਗਲੇ 6 ਦਿਨਾਂ ਤੱਕ ਮੌਸਮ ਕਿਵੇਂ ਰਹੇਗਾ
ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਰਾਘਵ ਚੱਢਾ ਦਾ ਰਾਜਨਾਥ ਸਿੰਘ 'ਤੇ ਪਲਟਵਾਰ
ਕੈਨੇਡਾ 'ਚ ਹੁਣ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਨਹੀਂ ਮਿਲੇਗੀ ਕੋਈ ਵੀ ਖਬਰ, ਜਾਣੋ ਕਾਰਨ
ਪੰਜਾਬੀ ਕਹਾਣੀਕਾਰ ਗੁਰਮੀਤ ਕੜਿਆਲਵੀ ਨੂੰ 'ਸੱਚੀ ਦੀ ਕਹਾਣੀ' ਲਈ ਸਾਹਿਤ ਅਕਾਦਮੀ ਬਾਲ ਪੁਰਸਕਾਰ
ਕਮਲਾ ਹੈਰਿਸ ਅਤੇ PM ਮੋਦੀ ਦੇ ਸਟੇਟ ਲੰਚ 'ਚ ਪੰਜਾਬੀ ਗਾਇਕ 'ਦਿਲਜੀਤ' ਦਾ ਜ਼ਿਕਰ, ਕਿਹਾ 'ਅਸੀਂ ਅਮਰੀਕਾ ਵਿੱਚ ਦਿਲਜੀਤ ਦੋਸਾਂਝ ਦੇ ਗੀਤਾਂ 'ਤੇ ਡਾਂਸ ਕਰਦੇ ਹਾਂ ਅਤੇ...'


Related Post