Thu, Feb 12, 2026
Whatsapp

''ਸ੍ਰੀ ਦਰਬਾਰ 'ਚੋਂ ਨੌਜਵਾਨਾਂ ਨੂੰ ਚੁੱਕਣਾ ਗਲਤ ਸੀ'', ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜ ਕੇ SSP ਫ਼ਾਜ਼ਿਲਕਾ ਨੇ ਦਿੱਤਾ ਸਪੱਸ਼ਟੀਕਰਨ

SSP Fazilka : ਸਪੱਸ਼ਟੀਕਰਨ ਮੌਕੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੀ ਨਾਲ ਮੌਜੂਦ ਰਹੇ। ਇਸ ਦੌਰਾਨ ਮਾਮਲੇ ਦੀ ਮੀਡੀਆ ਕਵਰੇਜ ‘ਤੇ ਪੂਰੀ ਪਾਬੰਦੀ ਲਾਈ ਗਈ।

Reported by:  PTC News Desk  Edited by:  KRISHAN KUMAR SHARMA -- February 12th 2026 05:39 PM -- Updated: February 12th 2026 05:54 PM
''ਸ੍ਰੀ ਦਰਬਾਰ 'ਚੋਂ ਨੌਜਵਾਨਾਂ ਨੂੰ ਚੁੱਕਣਾ ਗਲਤ ਸੀ'', ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜ ਕੇ SSP ਫ਼ਾਜ਼ਿਲਕਾ ਨੇ ਦਿੱਤਾ ਸਪੱਸ਼ਟੀਕਰਨ

''ਸ੍ਰੀ ਦਰਬਾਰ 'ਚੋਂ ਨੌਜਵਾਨਾਂ ਨੂੰ ਚੁੱਕਣਾ ਗਲਤ ਸੀ'', ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜ ਕੇ SSP ਫ਼ਾਜ਼ਿਲਕਾ ਨੇ ਦਿੱਤਾ ਸਪੱਸ਼ਟੀਕਰਨ

SSP Fazilka : ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚੋਂ ਦੋ ਨੌਜਵਾਨਾਂ ਨੂੰ ਚੁੱਕਣ ਦੇ ਮਾਮਲੇ ਵਿੱਚ ਅੱਜ ਪੰਜਾਬ ਪੁਲਿਸ (Punjab Police) ਦੇ ਫਾਜ਼ਿਲਕਾ ਦੇ ਐਸਐਸਪੀ ਗੁਰਮੀਤ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ (Sri Akal Takht Sahib) ਪਹੁੰਚ ਕੇ ਸਪੱਸ਼ਟੀਕਰਨ ਦਿੱਤਾ। ਐਸਐਸਪੀ ਨੇ ਆਪਣੇ ਸਪੱਸ਼ਟੀਕਰਨਾ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅੱਗੇ ਰੱਖਿਆ। ਸਪੱਸ਼ਟੀਕਰਨ ਮੌਕੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੀ ਨਾਲ ਮੌਜੂਦ ਰਹੇ। ਇਸ ਦੌਰਾਨ ਮਾਮਲੇ ਦੀ ਮੀਡੀਆ ਕਵਰੇਜ ‘ਤੇ ਪੂਰੀ ਪਾਬੰਦੀ ਲਾਈ ਗਈ।

ਜ਼ਿਕਰਯੋਗ ਹੈ ਕਿ 30 ਜਨਵਰੀ 2026 ਨੂੰ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚੋਂ ਫ਼ਾਜਿਲਕਾ ਪੁਲਿਸ ਨੇ ਦੋ ਨੌਜਵਾਨਾਂ ਨੂੰ ਚੁੱਕਿਆ ਸੀ, ਜਿਸ 'ਤੇ ਪਰਿਕਰਮਾ ‘ਚ ਨੌਜਵਾਨਾਂ ਨੂੰ ਹਿਰਾਸਤ 'ਚ ਲਏ ਜਾਣ 'ਤੇ ਵਿਵਾਦ ਗਰਮਾਇਆ ਅਤੇ ਇਸ ਦੌਰਾਨ ਮੌਕੇ 'ਤੇ SGPC ਨੇ ਵੀ ਪੁਲਿਸ ਨੂੰ ਘੇਰ ਲਿਆ ਸੀ। ਪੁਲਿਸ ਵੱਲੋਂ ਦਰਬਾਰ ਸਾਹਿਬ ਦੀਆਂ ਪਰਿਕਰਮਾਂ 'ਚੋਂ ਨੌਜਵਾਨਾਂ ਨੂੰ ਹਿਰਾਸਤ 'ਚ ਲੈਣ ਵੇਲੇ ਐਸਜੀਪੀਸੀ ਦੀ ਟਾਸਕ ਫੋਰਸ ਨੇ ਪੁਲਿਸ ਮੁਲਾਜ਼ਮਾਂ ਨੂੰ ਵੀ ਘੇਰਾ ਪਾਇਆ ਸੀ। ਉਪਰੰਤ, ਪੁਲਿਸ ਮੁਲਾਜ਼ਮਾਂ ਨਾਲ ਅੱਧਾ ਘੰਟਾ ਪੁੱਛਗਿੱਛ ਕਰਨ ਤੋਂ ਬਾਅਦ ਉਹਨਾਂ ਨੂੰ ਜਾਣ ਦਿੱਤਾ ਗਿਆ ਸੀ।


ਪੁਲਿਸ ਦੀ ਇਸ ਕਾਰਵਾਈ ਨਾਲ ਸਿੱਖ ਭਾਈਚਾਰੇ 'ਚ ਰੋਸ ਦੀ ਲਹਿਰ ਪਾਈ ਜਾ ਰਹੀ ਸੀ, ਜਿਸ ਨੂੰ ਲੈ ਕੇ ਐਸਐਸਪੀ ਫਾਜ਼ਿਲਕਾ ਨੂੰ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ 'ਤੇ ਸਪੱਸ਼ਟੀਕਰਨ ਦੇਣ ਦਾ ਹੁਕਮ ਦਿੱਤਾ ਸੀ।

ਇਸ ਮੌਕੇ ਜਥੇਦਾਰ ਸਾਹਿਬ ਨੇ ਗੱਲਬਾਤ ਕਰਦੇ ਹੋਏ ਕਿ ਕਿ ਇਥੇ ਸਭ ਸ਼ਰਧਾ ਭਾਵਨਾ ਨਾਲ ਆਉਂਦੇ ਹਾਂ ਇਥੇ ਕੋਈ ਵੀ ਅਜਿਹੀ ਗੱਲ ਨਹੀਂ ਹੋਣੀ ਚਾਹੀਦੀ। ਉਨ੍ਹਾਂ ਨੇ ਕਿਹਾ ਕਿ ਪੁਲਿਸ ਦੇ ਪੰਜ ਵਿਅਕਤੀ ਉਸ ਦਿਨ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਅੰਦਰ ਦਾਖਲ ਹੋ ਕੇ ਦੋ ਵਿਅਕਤੀਆਂ ਦੀਆਂ ਗ੍ਰਿਫਤਾਰੀਆਂ ਕਰਕੇ ਗਏ ਸਨ, ਜੋ ਕਿ ਬਹੁਤ ਮੰਦਭਾਗਾ ਸੀ, ਇਸ ਦੀ ਗਲਤੀ ਪੁਲਿਸ ਨੇ ਮੰਨੀ ਹੈ ਅਤੇ ਉਹ ਆਪਣਾ ਸਪਸ਼ਟੀਕਰਨ ਦੇਣ ਲਈ ਇੱਥੇ ਪਹੁੰਚੇ ਸਨ।

ਉਨ੍ਹਾਂ ਕਿਹਾ ਕਿ ਪੁਲਿਸ ਨੂੰ ਅਸੀਂ ਆਦੇਸ਼ ਕੀਤਾ ਹੈ ਕਿ ਤੁਸੀਂ ਲਿਖਤੀ ਰੂਪ ਵਿੱਚ ਵੀ ਆਪਣਾ ਸਪਸ਼ਟੀਕਰਨ ਦਿਓ। ਜਥੇਦਾਰ ਸਾਹਿਬ ਨੇ ਕਿਹਾ ਕਿ ਪੁਲਿਸ ਨੇ ਮਹਿਸੂਸ ਕੀਤਾ ਹੈ ਕਿ ਇਹ ਗਲਤ ਹੋਇਆ ਹੈ ਅਜਿਹੀ ਗਲਤੀ ਅੱਗੇ ਤੋਂ ਨਹੀਂ ਹੋਵੇਗੀ।

- PTC NEWS

Top News view more...

Latest News view more...

PTC NETWORK
PTC NETWORK