Ajab Prem Ki Gajab Kahani : ਪਹਿਲਾਂ ਜਵਾਈ ਨਾਲ ਭੱਜੀ ਸੱਸ, ਹੁਣ ਜੀਜੇ ਨਾਲ ਹੋਈ ਫ਼ਰਾਰ, ਸੀਤਾਮੜ੍ਹੀ ਤੋਂ ਸਾਹਮਣੇ ਆਇਆ ਅਨੋਖਾ ਮਾਮਲਾ
Ajab Prem Ki Gajab Kahani : ਲਗਭਗ ਇੱਕ ਸਾਲ ਪਹਿਲਾਂ ਇੱਕ ਔਰਤ ਆਪਣੇ ਹੋਣ ਵਾਲੇ ਜਵਾਈ ਨਾਲ ਘਰ ਛੱਡ ਕੇ ਗਈ ਸੀ, ਪਰ ਹੁਣ ਆਪਣੇ ਜੀਜੇ ਨਾਲ ਭੱਜ ਗਈ ਹੈ। ਪਿਛਲੇ ਸਾਲ, ਅਲੀਗੜ੍ਹ (Aligarh Viral Love Story) ਦੇ ਮਦਰਕ ਇਲਾਕੇ ਦੀ ਇਹ ਔਰਤ ਆਪਣੀ ਧੀ ਦੇ ਵਿਆਹ ਤੋਂ 10 ਦਿਨ ਪਹਿਲਾਂ ਆਪਣੇ ਹੋਣ ਵਾਲੇ ਜਵਾਈ ਨਾਲ ਭੱਜ ਗਈ ਸੀ। ਇਹ ਮਾਮਲਾ ਉਸ ਸਮੇਂ ਸੁਰਖੀਆਂ ਵਿੱਚ ਆਇਆ ਸੀ, ਜਦੋਂ ਦੋਵਾਂ ਵਿੱਚ ਫ਼ੋਨ 'ਤੇ ਗੱਲ ਕਰਦੇ ਹੋਏ ਪ੍ਰੇਮ ਸਬੰਧ ਬਣ ਗਏ ਸਨ। ਹੁਣ ਇੱਕ ਵਾਰ ਫਿਰ ਇਹ ਔਰਤ ਆਪਣੇ ਤਾਜ਼ਾ ਮਾਮਲੇ ਨਾਲ ਸੁਰਖੀਆਂ ਵਿੱਚ ਹੈ, ਜਿਥੇ ਉਹ ਆਪਣੇ ਜੀਜੇ ਨਾਲ ਫਰਾਰ ਹੋ ਗਈ ਹੈ ਅਤੇ ਨਾਲ ਦੋ ਲੱਖ ਰੁਪਏ ਨਕਦ ਅਤੇ ਗਹਿਣੇ ਲੈ ਗਈ ਸੀ।
ਧੀ ਦੇ ਵਿਆਹ ਤੋਂ 10 ਦਿਨ ਪਹਿਲਾਂ ਹੋਣ ਵਾਲੇ ਜਵਾਈ ਨਾਲ ਹੋਈ ਸੀ ਫ਼ਰਾਰ
ਦੱਸ ਦੇਈਏ ਕਿ ਪਿਛਲੇ ਸਾਲ ਸਪਨਾ ਨਾਂਅ ਦੀ ਇਸ ਔਰਤ ਦੀ ਧੀ ਦਾ ਵਿਆਹ ਦਾਦੋਂ ਥਾਣਾ ਖੇਤਰ ਦੇ ਇੱਕ ਨੌਜਵਾਨ ਨਾਲ ਤੈਅ ਹੋਇਆ ਸੀ। ਵਿਆਹ 16 ਅਪ੍ਰੈਲ, 2025 ਨੂੰ ਹੋਣਾ ਸੀ, ਪਰ ਵਿਆਹ ਤੋਂ 10 ਦਿਨ ਪਹਿਲਾਂ 6 ਅਪ੍ਰੈਲ ਨੂੰ 40 ਸਾਲਾ ਔਰਤ ਆਪਣੇ 20 ਸਾਲਾ ਜਵਾਈ ਰਾਹੁਲ ਨਾਲ ਭੱਜ ਗਈ। ਇਸ ਘਟਨਾ ਨੇ ਪੂਰੇ ਇਲਾਕੇ ਵਿੱਚ ਹੜਕੰਪ ਮਚਾ ਦਿੱਤੀ।
ਦਰਅਸਲ, ਦੋਵੇਂ ਵਿਆਹ ਬਾਰੇ ਫ਼ੋਨ 'ਤੇ ਗੱਲਾਂ ਕਰਨ ਲੱਗੇ ਸਨ, ਜੋ ਪ੍ਰੇਮ ਸਬੰਧਾਂ ਵਿੱਚ ਬਦਲ ਗਈ। ਆਖ਼ਰਕਾਰ, ਦੋਵਾਂ ਨੇ ਘਰ ਛੱਡਣ ਦਾ ਫੈਸਲਾ ਕੀਤਾ। ਧੀ ਦਾ ਵਿਆਹ ਤਾਂ ਨਹੀਂ ਹੋ ਸਕਿਆ, ਪਰ ਔਰਤ ਆਪਣੇ ਜਵਾਈ ਨਾਲ ਰਹਿਣ ਲੱਗ ਪਈ। ਉਸ ਸਮੇਂ ਵੀ ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਗਾਇਆ ਸੀ ਕਿ ਔਰਤ ਉਨ੍ਹਾਂ ਦੀ ਧੀ ਦੇ ਵਿਆਹ ਲਈ ਰੱਖੇ ਗਹਿਣੇ ਵੀ ਲੈ ਗਈ।
ਹੁਣ ਜੀਜੇ ਨਾਲ ਹੋਈ ਫ਼ਰਾਰ, ਨਕਦੀ ਤੇ ਗਹਿਣੇ ਵੀ ਲੈ ਗਈ
ਹੁਣ ਔਰਤ ਨੇ ਜਿਹੜੇ ਹੋਣ ਵਾਲੇ ਜਵਾਈ ਨਾਲ ਘਰ ਵਸਾਇਆ ਸੀ, ਉਸ ਨੇ ਮਦਦ ਲਈ ਪੁਲਿਸ ਕੋਲ ਪਹੁੰਚ ਕੀਤੀ ਹੈ। ਉਸ ਨੇ ਇਲਜ਼ਾਮ ਲਾਇਆ ਹੈ ਕਿ 6 ਫਰਵਰੀ ਨੂੰ ਜਦੋਂ ਉਹ ਕੰਮ 'ਤੇ ਸੀ ਤਾਂ ਗੰਗੀਰੀ ਇਲਾਕੇ ਦਾ ਇੱਕ ਆਦਮੀ, ਜੋ ਕਿ ਔਰਤ ਦਾ ਜੀਜਾ ਦੱਸਿਆ ਜਾਂਦਾ ਹੈ, ਉਨ੍ਹਾਂ ਦੇ ਘਰ ਪਹੁੰਚਿਆ ਅਤੇ ਉਸਨੂੰ ਵਰਗਲਾ ਕੇ ਲੈ ਗਿਆ।
ਪ੍ਰੇਮੀ ਦਾ ਇਹ ਵੀ ਦਾਅਵਾ ਹੈ ਕਿ ਔਰਤ ਆਪਣੇ ਨਾਲ ਲਗਭਗ ਦੋ ਲੱਖ ਰੁਪਏ ਨਕਦ ਅਤੇ ਗਹਿਣੇ ਲੈ ਗਈ। ਉਸਨੇ ਪਹਿਲਾਂ ਸੀਤਾਮੜੀ ਦੀ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ, ਪਰ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਫਿਰ ਉਹ ਅਲੀਗੜ੍ਹ ਆਇਆ ਅਤੇ ਦਾਦੋਂ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ।
ਫਿਲਹਾਲ ਪੁਲਿਸ ਸ਼ਿਕਾਇਤ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਕਰਨ ਦੀ ਗੱਲ ਕਰ ਰਹੀ ਹੈ, ਪਰ ਅਜੇ ਤੱਕ ਔਰਤ ਅਤੇ ਉਸਦੇ ਨਾਲ ਗਏ ਉਸਦੇ ਜੀਜੇ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ।
- PTC NEWS