ਅਕਾਲੀ ਦਲ ਨੇ ਆਪ ਆਗੂ ਤਲਬੀਰ ਗਿੱਲ ਦੀ ਵਾਇਰਲ ਵੀਡੀਓ ਤੇ ਘੇਰੀ ਸਰਕਾਰ, ਅਰਸ਼ਦੀਪ ਕਲੇਰ ਨੇ ਲਾਏ ਗੰਭੀਰ ਇਲਜ਼ਾਮ

Talbir Singh Gills Viral video : ਵੀਡੀਓ ਵਿਖਾਉਂਦਿਆਂ ਐਡਵੋਕੇਟ ਕਲੇਰ ਨੇ ਕਿਹਾ ਕਿ ਜਦੋਂ ਸਮੱਗਲਰ ਵੱਡੀ ਮਾਤਰਾ ਵਿਚ ਨਸ਼ਿਆਂ ਨਾਲ ਫੜੇ ਗਏ ਪਰ ਆਪ ਆਗੂ ਤੁਰੰਤ ਉਹਨਾਂ ਦੀ ਮਦਦ ਵਾਸਤੇ ਪਹੁੰਚ ਗਏ। ਉਹਨਾਂ ਕਿਹਾ ਕਿ ਇਹਨਾਂ ਹਾਲਾਤਾਂ ਕਾਰਨ ਸੂਬੇ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ ਢੇਰੀ ਹੋ ਚੁੱਕੀ ਹੈ।

By  KRISHAN KUMAR SHARMA September 9th 2026 07:56 PM -- Updated: September 9th 2026 08:01 PM

Talbir Singh Gills Viral video : ਸ਼੍ਰੋਮਣੀ ਅਕਾਲੀ ਦਲ (SAD) ਨੇ ਅੱਜ ਕਿਹਾ ਕਿ ਸਰਹੱਦ ਸੂਬੇ ਪੰਜਾਬ ਵਿਚ ਆਪ ਦੇ ਰਾਜ ਵਿਚ ਪੰਜਾਬ ਪੁਲਿਸ ਦਾ ਬਹੁਤ ਜ਼ਿਆਦਾ ਸਿਆਸੀਕਰਨ ਹੋਣ ਨਾਲ ਫੋਰਸ ਦਾ ਮਨੋਬਲ ਬਹੁਤ ਜ਼ਿਆਦਾ ਹੇਠਾਂ ਡਿੱਗ ਗਿਆ ਹੈ ਤੇ ਆਮ ਆਦਮੀ ਪਾਰਟੀ (AAP) ਦੇ ਆਗੂ ਸੀਨੀਅਰ ਪੁਲਿਸ ਅਫਸਰਾਂ ਨੂੰ ਸ਼ਰ੍ਹੇਆਮ ਧਮਕੀਆਂ ਦੇ ਰਹੇ ਹਨ।

ਅਕਾਲੀ ਦਲ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ (Arshdeep Singh Kler) ਤੇ ਆਈ.ਟੀ. ਵਿੰਗ ਮੁਖੀ ਨਛੱਤਰ ਸਿੰਘ ਗਿੱਲ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਦੋਂ ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections News) ਸਿਰ ’ਤੇ ਹਨ ਤਾਂ ਆਪ ਦੇ ਆਗੂਆਂ ਨੇ ਪੁਲਿਸ ਫੋਰਸ ’ਤੇ ਆਪਣਾ ਦਬਾਅ ਵਧਾ ਦਿੱਤਾ ਹੈ ਤੇ ਉਹ ਪੁਲਿਸ ਨੂੰ ਉਹਨਾਂ ਦੀਆਂ ਹਦਾਇਤਾਂ ਮੁਤਾਬਕ ਕੰਮ ਕਰਨ ਜਾਂ ਫਿਰ ਨਤੀਜੇ ਭੁਗਤਣ ਦੀਆਂ ਧਮਕੀਆਂ ਦੇ ਰਹੇ ਹਨ। ਉਹਨਾਂ ਕਿਹਾ ਕਿ ਇਹ ਆਗੂ ਪੁਲਿਸ ਥਾਣਿਆਂ ਵਿਚ ਜਾ ਕੇ ਆਈ ਪੀ ਐਸ ਅਫਸਰਾਂ ਸਮੇਤ ਸੀਨੀਅਰ ਪੁਲਿਸ ਅਫਸਰਾਂ ਨੂੰ ਧਮਕੀਆਂ ਦੇ ਰਹੇ ਹਨ ਕਿ ਉਹ ਉਹਨਾਂ ਦੀਆਂ ਹਦਾਹਿਤਾਂ ਮੁਤਾਬਕ ਕੰਮ ਕਰਨ।

'ਆਪ' ਲੀਡਰਾਂ 'ਤੇ ਨਸ਼ਾ ਤਸਕਰਾਂ ਨੂੰ ਛੁਡਵਾਉਣ ਦਾ ਇਲਜ਼ਾਮ

ਆਪ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਤੇ ਹੋਰਨਾਂ ਦੀਆਂ ਵੀਡੀਓ ਵਿਖਾਉਂਦਿਆਂ ਐਡਵੋਕੇਟ ਕਲੇਰ ਨੇ ਕਿਹਾ ਕਿ ਇਹ ਆਗੂ ਪੁਲਿਸ ਫੋਰਸ ਦੇ ਕੰਮਕਾਜ ਵਿਚ ਦਖਲਅੰਦਾਜ਼ੀ ਕਰ ਰਹੇ ਹਨ। ਉਹਨਾਂ ਕਿਹਾ ਕਿ ਜਦੋਂ ਵੀ ਕੋਈ ਨਸ਼ਾ ਤਸਕਰ ਫੜਿਆ ਜਾਂਦਾ ਹੈ ਤਾਂ ਇਹ ਆਪ ਆਗੂ ਉਸਨੂੰ ਛੁਡਵਾਉਣ ਲਈ ਤੁਰੰਤ ਪੁਲਿਸ ਥਾਣਿਆਂ ਵਿਚ ਪਹੁੰਚ ਜਾਂਦੇ ਹਨ ਅਤੇ ਜੇਕਰ ਪੁਲਿਸ ਅਫਸਰ ਇਹਨਾਂ ਦਾ ਕਹਿਣਾ ਨਹੀਂ ਮੰਨਦੇ ਤਾਂ ਉਹ ਉਹਨਾਂ ਨੂੰ ਨਤੀਜੇ ਭੁਗਤਣ ਦੀਆਂ ਧਮਕੀਆਂ ਦਿੰਦੇ ਹਨ। ਉਹਨਾਂ ਨੇ ਅਜਿਹੇ ਕੇਸਾਂ ਦਾ ਵੀ ਹਵਾਲਾ ਦਿੱਤਾ, ਜਦੋਂ ਸਮੱਗਲਰ ਵੱਡੀ ਮਾਤਰਾ ਵਿਚ ਨਸ਼ਿਆਂ ਨਾਲ ਫੜੇ ਗਏ ਪਰ ਆਪ ਆਗੂ ਤੁਰੰਤ ਉਹਨਾਂ ਦੀ ਮਦਦ ਵਾਸਤੇ ਪਹੁੰਚ ਗਏ। ਉਹਨਾਂ ਕਿਹਾ ਕਿ ਇਹਨਾਂ ਹਾਲਾਤਾਂ ਕਾਰਨ ਸੂਬੇ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ ਢੇਰੀ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਪੁਲਿਸ ਅਫਸਰਾਂ ’ਤੇ ਗ੍ਰਨੇਡ ਹਮਲੇ ਤੇ ਰਾਕੇਟ ਲਾਂਚਰ ਹਮਲੇ ਹੋ ਰਹੇ ਹਨ।

'ਆਪ' ਸਰਕਾਰ ਦੇ ਦੌਰਾਨ ਨਸ਼ੀਲੇ ਪਦਾਰਥਾਂ 'ਤੇ ਵ੍ਹਾਈਟ ਪੇਪਰ ਦੀ ਮੰਗ 

ਪੰਜਾਬ ਵਿਚ ਆਪ ਸਰਕਾਰ ਦੇ ਦੌਰਾਨ ਪੰਜਾਬ ਪੁਲਿਸ ਵੱਲੋਂ ਫੜੇ ਗਏ ਕੁੱਲ ਨਸ਼ੀਲੇ ਪਦਾਰਥਾਂ ’ਤੇ ਵ੍ਹਾਈਟ ਪੇਪਰ ਦੀ ਮੰਗ ਕਰਦਿਆਂ ਐਡਵੋਕੇਟ ਕਲੇਰ ਨੇ ਕਿਹਾ ਕਿ ਅਜਿਹਾ ਬਹੁਤ ਜ਼ਰੂਰੀ ਹੈ ਕਿਉਂਕਿ ਆਪ ਆਗੂ ਇਹਨਾਂ ਨਸ਼ਾ ਤਸਕਰਾਂ ਦੀ ਪੁਸ਼ਤਪਨਾਹੀ ਰਾਹੀਂ ਮੋਟਾ ਪੈਸਾ ਕਮਾ ਕੇ ਵੱਡੀਆਂ ਵੱਡੀਆਂ ਜਾਇਦਾਦਾਂ ਬਣਾ ਰਹੇ ਹਨ।

APPLE ਦੇ ਪਹਿਲੇ Foldable iPhone ਦੀ ਕੀਮਤ ਕਿੰਨੀ ? ਕਿਹੜੇ ਸਟੋਰ 'ਤੇ ਸਭ ਤੋਂ ਪਹਿਲਾਂ ਸ਼ੁਰੂ ਹੋਵੇਗੀ 18 iPhone Series ਦੀ ਵਿਕਰੀ ?

ਮੀਡੀਆ ਦੇ ਇਕ ਸਵਾਲ ਦੇ ਜਵਾਬ ਵਿਚ ਅਕਾਲੀ ਆਗੂ ਨੇ ਕਿਹਾ ਕਿ ਆਪ ਲਾਸ਼ਾਂ ’ਤੇ ਰਾਜਨੀਤੀ ਕਰ ਰਹੀ ਹੈ ਤੇ ਉਸਨੇ ਬੀਤੇ ਕੱਲ੍ਹ ਹੀ ਦਿੜਬਾ ਵਿਚ ਪੁਲਿਸ ਫੋਰਸ ਲਗਾ ਕੇ ਗੁਲਜ਼ਾਰ ਸਿੰਘ ਦਾ ਜ਼ਬਰੀ ਅੰਤਿਮ ਸਸਕਾਰ ਕਰ ਦਿੱਤਾ ਜਦੋਂ ਕਿ ਪਰਿਵਾਰ ਆਖਰੀ ਵਾਰ ਉਸਦਾ ਚੇਹਰਾ ਵੇਖਣ ਦੇ ਤਰਲੇ ਪਾਉਂਦਾ ਰਿਹਾ।

ਇਹ ਵੀ ਪੜ੍ਹੋ...

ਐਪਲ ਅੱਜ ਲਾਂਚ ਕਰੇਗੀ ਆਈਫੋਨ 18 ਸੀਰੀਜ਼, 18 ਪ੍ਰੋ ਤੇ 18 ਪ੍ਰੋ ਮੈਕਸ ਦੀਆਂ ਸੰਭਾਵਿਤ ਕੀਮਤਾਂ ਆਈਆਂ ਸਾਹਮਣੇ

Meta ਦਾ ਨਵਾਂ AI ਏਜੰਟ Meta Muse: ਈਮੇਲ ਤੋਂ ਲੈ ਕੇ ਪੇਮੈਂਟ ਤੱਕ ਦੇ ਕੰਮ ਕਰੇਗਾ ਚੁਟਕੀਆਂ 'ਚ!

Related Post