Ajnala News : ਰਾਵੀ ਦਰਿਆ ਚ ਪਾਣੀ ਦਾ ਪੱਧਰ ਵੱਧਣ ਨਾਲ ਦਰਿਆ ਨੇੜਲੇ ਕੁੱਝ ਪਿੰਡਾਂ ਚ ਅਲਰਟ , ਡਿਪਟੀ ਕਮਿਸ਼ਨਰ ਨੇ ਲਿਆ ਜਾਇਜ਼ਾ

Ajnala News : ਪਹਾੜੀ ਇਲਾਕਿਆਂ 'ਚ ਹੋ ਰਹੀ ਭਾਰੀ ਬਾਰਿਸ਼ ਕਾਰਨ ਪਾਣੀ ਦਾ ਪੱਧਰ ਵੱਧਣ ਕਰਕੇ ਰਾਵੀ ਦਰਿਆ ਅੰਦਰ 1 ਲੱਖ 25 ਹਜ਼ਾਰ ਕਿਉਂਸਿਕ ਪਾਣੀ ਛੱਡਿਆ ਗਿਆ ਸੀ। ਜਿਸ ਦੇ ਚੱਲਦੇ ਅਜਨਾਲਾ ਖੇਤਰ ਨੇੜੇ ਭਾਰਤ ਪਾਕਿਸਤਾਨ ਸਰਹੱਦ ਨੇੜੇ ਲੰਘਦੇ ਰਾਵੀ ਦਰਿਆ ਅੰਦਰ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਅੱਜ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਕਾਸ਼ੀ ਸਾਹਨੀ ਵੱਲੋਂ ਰਾਵੀ ਦਰਿਆ ਨੇੜੇ ਪਾਣੀ ਦੇ ਪੱਧਰ ਦਾ ਜਾਇਜ਼ਾ ਲਿਆ ਗਿਆ

By  Shanker Badra August 18th 2025 04:10 PM

Ajnala News : ਪਹਾੜੀ ਇਲਾਕਿਆਂ 'ਚ ਹੋ ਰਹੀ ਭਾਰੀ ਬਾਰਿਸ਼ ਕਾਰਨ ਪਾਣੀ ਦਾ ਪੱਧਰ ਵੱਧਣ ਕਰਕੇ ਰਾਵੀ ਦਰਿਆ ਅੰਦਰ 1 ਲੱਖ 25 ਹਜ਼ਾਰ ਕਿਉਂਸਿਕ ਪਾਣੀ ਛੱਡਿਆ ਗਿਆ ਸੀ। ਜਿਸ ਦੇ ਚੱਲਦੇ ਅਜਨਾਲਾ ਖੇਤਰ ਨੇੜੇ ਭਾਰਤ ਪਾਕਿਸਤਾਨ ਸਰਹੱਦ ਨੇੜੇ ਲੰਘਦੇ ਰਾਵੀ ਦਰਿਆ ਅੰਦਰ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਅੱਜ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਕਾਸ਼ੀ ਸਾਹਨੀ ਵੱਲੋਂ ਰਾਵੀ ਦਰਿਆ ਨੇੜੇ ਪਾਣੀ ਦੇ ਪੱਧਰ ਦਾ ਜਾਇਜ਼ਾ ਲਿਆ ਗਿਆ।  ਉਥੇ ਹੀ ਨੇੜੇ ਦੇ ਪਿੰਡਾਂ 'ਚ ਅਲਰਟ ਜਾਰੀ ਕਰਕੇ ਲੋਕਾਂ ਨੂੰ ਮਿਲਕੇ ਅਪੀਲ ਕੀਤੀ ਕਿ ਰਾਵੀ ਦਰਿਆ ਨੇੜੇ ਨਾ ਜਾਣ। 

ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਉਂਝ ਦਰਿਆ ਅੰਦਰ ਪਾਣੀ ਵੱਧਣ ਕਰਕੇ ਕੁਝ ਪਾਣੀ ਰਾਵੀ ਦਰਿਆ ਵਿੱਚ ਪਾਣੀ ਛੱਡਿਆ ਗਿਆ ਹੈ। ਜਿਸ ਦੇ ਚੱਲਦੇ ਅੱਜ ਉਹਨਾਂ ਵੱਲੋਂ ਮੌਕੇ 'ਤੇ ਪਹੁੰਚ ਕੇ ਪਾਣੀ ਦੇ ਪੱਧਰ ਦਾ ਜਾਇਜ਼ਾ ਲਿਆ ਗਿਆ ਹੈ। ਉਹਨਾਂ ਕਿਹਾ ਕਿ ਰਾਵੀ ਦਰਿਆ ਦੇ ਨੇੜੇ ਕੁਝ ਪਿੰਡਾਂ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਉੱਥੇ ਉਨ੍ਹਾਂ ਪਿੰਡਾਂ ਅੰਦਰ ਟੀਮਾਂ ਵੀ ਤੈਨਾਤ ਕੀਤੀਆਂ ਗਈਆਂ ਹਨ। 

ਉਹਨਾਂ ਕਿਹਾ ਕਿ ਫਿਲਹਾਲ ਕਿਸੇ ਵੀ ਤਰ੍ਹਾਂ ਦੀ ਕੋਈ ਖਤਰੇ ਵਾਲੀ ਸਥਿਤੀ ਨਹੀਂ ਹੈ। ਉਹਨਾਂ ਕਿਹਾ ਕਿ ਜੇਕਰ ਹੜ ਦੀ ਸਥਿਤੀ ਬਣਦੀ ਹੈ ਤਾਂ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਕੀਤੇ ਗਏ ਹਨ। ਰਾਵੀ ਦਰਿਆ ਪਾਰ ਖੇਤੀ ਕਰਨ ਜਾਣ ਵਾਲੇ ਕਿਸਾਨਾਂ ਨੂੰ ਵੀ ਫਿਲਹਾਲ ਅਪੀਲ ਕੀਤੀ ਗਈ ਹੈ ਕਿ ਜਿੰਨੇ ਦਿਨ ਪਾਣੀ ਦਾ ਪੱਧਰ ਰਾਵੀ ਦਰਿਆ ਅੰਦਰ ਵਧਿਆ ਹੈ, ਉਹਨੇ ਦਿਨ ਕਿਸਾਨ ਰਾਵੀ ਦਰਿਆ ਪਾਰ ਖੇਤੀ ਕਰਨ ਨਾ ਜਾਣ। ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਬਿਆਸ ਦਰਿਆ ਅੰਦਰ ਫਿਲਹਾਲ ਕਿਸੇ ਤਰ੍ਹਾਂ ਦੀ ਕੋਈ ਖਤਰੇ ਵਾਲ਼ੀ ਗੱਲ ਨਹੀਂ ਹੈ। 

Related Post