Zila Parishad Block Samiti Elections Update : 5 ਜ਼ਿਲ੍ਹਿਆਂ 'ਚ ਮੁੜ ਪਈਆਂ ਵੋਟਾਂ, 17 ਦਸੰਬਰ ਨੂੰ ਆਉਣਗੇ ਨਤੀਜੇ
Zila Parishad Block Samiti Elections Update : ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਕਮੇਟੀ ਚੋਣਾਂ ਪੂਰੀਆਂ ਹੋਣ ਤੋਂ ਬਾਅਦ, ਪੰਜਾਬ ਰਾਜ ਚੋਣ ਕਮਿਸ਼ਨ ਨੇ ਪੰਜ ਜ਼ਿਲ੍ਹਿਆਂ ਦੇ 16 ਪੋਲਿੰਗ ਬੂਥਾਂ 'ਤੇ ਦੁਬਾਰਾ ਪੋਲਿੰਗ ਕਰਵਾਉਣ ਦੇ ਹੁਕਮ ਦਿੱਤੇ ਗਏ ਸਨ, ਜਿਨ੍ਹਾਂ 'ਤੇ ਵੋਟਿੰਗ ਪੂਰੀ ਹੋ ਗਈ ਹੈ।
ਦੱਸ ਦਈਏ ਕਿ ਕਮਿਸ਼ਨ ਨੂੰ ਇਨ੍ਹਾਂ ਬੂਥਾਂ 'ਤੇ ਵੋਟਿੰਗ ਦੌਰਾਨ ਬੇਨਿਯਮੀਆਂ ਦੀਆਂ ਸ਼ਿਕਾਇਤਾਂ ਮਿਲੀਆਂ ਸਨ, ਜਿਸ ਤੋਂ ਬਾਅਦ ਚੋਣਾਂ ਰੱਦ ਕਰ ਦਿੱਤੀਆਂ ਗਈਆਂ। ਵੋਟਿੰਗ ਹੁਣ 16 ਦਸੰਬਰ ਯਾਨੀ ਅੱਜ ਹੋ ਰਹੀ ਹੈ। ਹਾਲਾਂਕਿ, ਨਤੀਜੇ ਪਹਿਲਾਂ ਤੋਂ ਨਿਰਧਾਰਤ ਮਿਤੀ, 17 ਦਸੰਬਰ ਨੂੰ ਘੋਸ਼ਿਤ ਕੀਤੇ ਜਾਣਗੇ।
ਜਲੰਧਰ ਈਸਟ ਵਿੱਚ 43.93 ਫੀਸਦੀ, ਆਦਮਪੁਰ ਵਿੱਚ 44.04 ਫੀਸਦੀ, ਭੋਗਪੁਰ ਵਿੱਚ 46.13 ਫੀਸਦੀ, ਜਲੰਧਰ ਵੈਸਟ ਵਿੱਚ 43.57 ਫੀਸਦੀ, ਲੋਹੀਆਂ ਖਾਸ 52.69 ਫੀਸਦੀ, ਮਹਿਤਪੁਰ 45.76 ਫੀਸਦੀ, ਨੂਰਮਹਿਲ 48.84 ਫੀਸਦੀ, ਫਿਲੌਰ 41.45 ਫੀਸਦੀ, ਸ਼ਾਹਕੋਟ 49.06 ਫੀਸਦੀ , ਰੁੜਕਾ ਕਲਾਂ 43.76 ਫੀਸਦੀ ਅਤੇ ਨਕੋਦਰ ਵਿਖੇ 45.86 ਫੀਸਦੀ ਵੋਟਾਂ ਪਈਆਂ।
ਇਸੇ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਬਲਾਕ ਕੋਟਭਾਈ, ਤਹਿਸੀਲ ਗਿੱਦੜਬਾਹਾ ਦੇ ਪਿੰਡ ਬਬਾਣੀ (ਬੂਥ ਨੰ. 63, 64) ਅਤੇ ਪਿੰਡ ਮਧੀਰ (ਬੂਥ ਨੰ. 21, 22) ਵਿਖੇ ਰੀ ਪੋਲਿੰਗ ਆਮ ਨਾਲ ਮੁਕੰਮਲ ਲਗਭਗ 50% ਹੋਈ ਵੋਟਿੰਗ
ਇਨ੍ਹਾਂ ਥਾਵਾਂ ’ਤੇ ਪਈਆਂ ਦੁਬਾਰਾ ਵੋਟਾਂ
17 ਦਸੰਬਰ ਨੂੰ ਹੀ ਇੱਕਠੇ ਐਲਾਨੇ ਜਾਣਗੇ ਸਾਰੇ ਚੋਣ ਨਤੀਜੇ
- PTC NEWS