Ferozepur News : ਬੇਵਸੀ ਤੇ ਲਾਚਾਰੀ ਦੀ ਜ਼ਿੰਦਗੀ ਜਿਊਣ ਲਈ ਮਜਬੂਰ ਪਿੰਡ ਚਪਾਤੀ ਦਾ ਇਹ ਪਰਿਵਾਰ, ਭੁੱਖੇ ਢਿੱਡ ਹੀ ਸੌਂ ਜਾਂਦੇ ਨੇ ਮਾਸੂਮ...!

Ferozepur News : ਅਮਰਜੀਤ ਨੇ ਦੱਸਿਆ ਕਿ ਘਰ ਵਿੱਚ ਕਮਾਉਣ ਵਾਲਾ ਕੋਈ ਮਰਦ ਨਹੀਂ ਹੈ। ਉਸ ਦੀ ਮਾਂ ਬਿਮਾਰ ਰਹਿੰਦੀ ਹੈ ਅਤੇ ਇੱਕ ਧੀ ਹੈ ਉਸ ਦੇ ਘਰ ਵਾਲੇ ਦੀ ਵੀ ਮੌਤ ਹੋ ਚੁੱਕੀ ਹੈ, ਜੋ ਹੁਣ ਉਸਦੇ ਬੂਹੇ 'ਤੇ ਬੈਠੀ ਮਾਂ ਦਾ ਬੋਝ ਬਣੀ ਹੋਈ ਹੈ। ਘਰ ਵਿੱਚ ਚੁੱਲਾ ਵੀ ਠੰਡਾ ਪਿਆ ਹੋਇਆ ਹੈ।

By  KRISHAN KUMAR SHARMA July 7th 2025 04:52 PM -- Updated: July 7th 2025 04:57 PM

Ferozepur News : ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਪਿੰਡ ਚਪਾਤੀ ਦਾ ਇੱਕ ਗਰੀਬ ਪਰਿਵਾਰ ਦਰ ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਹੋਇਆ ਪਿਆ ਹੈ ਕਿਉਂਕਿ ਘਰ ਵਿੱਚ ਕਮਾਉਣ ਵਾਲਾ ਕੋਈ ਵੀ ਨਹੀਂ ਰਿਹਾ। ਘਰ ਦੇ ਆਦਮੀਆਂ ਦੀ ਕਿਸੇ ਨਾ ਕਿਸੇ ਕਾਰਨ ਮੌਤ ਹੋ ਚੁੱਕੀ ਹੈ ਤੇ ਅਤੇ ਸਿਰਫ ਦੋ ਔਰਤਾਂ ਹੀ ਘਰ ਵਿੱਚ ਬਚੀਆਂ ਹਨ। ਘਰ ਦੇ ਹਾਲਾਤ ਇੰਨੇ ਮਾੜੇ ਹੋ ਚੁੱਕੇ ਹਨ ਕਿ ਕਈ ਵਾਰ ਘਰ ਵਿੱਚ ਰੋਟੀ ਬਣਦੀ ਹੈ ਤੇ ਕਈ ਵਾਰ ਭੁੱਖੇ ਸੋਣਾ ਪੈਂਦਾ ਹੈ।

ਘਰ ਵਿੱਚ ਨਹੀਂ ਕੋਈ ਕਮਾਉਣ ਵਾਲਾ

ਗੱਲਬਾਤ ਦੌਰਾਨ ਪੀੜਤ ਔਰਤ ਅਮਰਜੀਤ ਕੌਰ ਨੇ ਦੱਸਿਆ ਉਹਨਾਂ ਦੇ ਘਰ ਦੇ ਹਾਲਾਤ ਬਹੁਤ ਮਾੜੇ ਹਨ। ਘਰ ਵਿੱਚ ਕਮਾਉਣ ਵਾਲਾ ਕੋਈ ਮਰਦ ਨਹੀਂ ਹੈ। ਉਸ ਦੀ ਮਾਂ ਬਿਮਾਰ ਰਹਿੰਦੀ ਹੈ ਅਤੇ ਇੱਕ ਧੀ ਹੈ ਉਸ ਦੇ ਘਰ ਵਾਲੇ ਦੀ ਵੀ ਮੌਤ ਹੋ ਚੁੱਕੀ ਹੈ, ਜੋ ਹੁਣ ਉਸਦੇ ਬੂਹੇ 'ਤੇ ਬੈਠੀ ਮਾਂ ਦਾ ਬੋਝ ਬਣੀ ਹੋਈ ਹੈ। ਘਰ ਵਿੱਚ ਕੋਈ ਕਮਾਉਣ ਵਾਲਾ ਨਾ ਹੋਣ ਕਰਕੇ ਘਰ ਵਿੱਚ ਚੁੱਲਾ ਵੀ ਠੰਡਾ ਪਿਆ ਹੋਇਆ ਹੈ।

ਪੀੜਤ ਔਰਤ ਮੁਤਾਬਿਕ ਉਸ ਦੇ ਦੋ ਛੋਟੇ ਬੱਚੇ ਹਨ, ਇੱਕ ਬੱਚਾ ਤਿੰਨ ਮਹੀਨੇ ਦੇ ਕਰੀਬ ਦਾ ਹੈ, ਜੋ ਕਿ ਮਾਂ ਦਾ ਦੁੱਧ ਪੀਂਦਾ ਹੈ, ਛੋਟੇ ਬੱਚੇ ਨੂੰ ਵੀ ਕਈ ਵਾਰ ਭੁੱਖੇ ਛੱਡ ਕੇ ਜਾਣਾ ਮਜ਼ਦੂਰੀ ਕਰਨ ਲਈ ਜਾਣਾ ਪੈਂਦਾ ਹੈ। ਉਸ ਨੇ ਦੱਸਿਆ ਕਿ ਕਈ ਵਾਰ ਦਿਹਾੜੀ ਮਿਲਦੀ ਹੈ ਤੇ ਕਈ ਵਾਰ ਖਾਲੀ ਹੱਥ ਵੀ ਵਾਪਸ ਵੀ ਆਉਣਾ ਪੈਂਦਾ ਹੈ ਤੇ ਮੰਗ-ਤੰਗ ਕੇ ਦਿਨ ਕੱਢਣਾ ਪੈਂਦਾ ਹੈ।

ਅਮਰਜੀਤ ਨੇ ਗਿਲਾ ਜ਼ਾਹਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ, ਭਾਵੇਂ ਲੱਖ ਸਹੂਲਤਾਂ ਲੋਕਾਂ ਨੂੰ ਦੇ ਰਹੀਆਂ ਹੋਣ, ਪਰ ਉਨ੍ਹਾਂ ਕੋਲ ਕੋਈ ਸਰਕਾਰੀ ਸਹੂਲਤ ਨਹੀਂ ਪਹੁੰਚ ਰਹੀ ਅਤੇ ਨਾ ਹੀ ਉਹਨਾਂ ਲਈ ਸਰਕਾਰੀ ਸਹੂਲਤਾਂ ਕੰਮ ਆ ਰਹੀਆਂ ਹਨ। ਉਸ ਨੇ ਸਰਕਾਰ ਅਤੇ ਸਮਾਜ ਸੇਵੀਆਂ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਕੋਈ ਮਦਦ ਜ਼ਰੂਰ ਕੀਤੀ ਜਾਵੇ ਤਾਂ ਜੋ ਘਰ ਦਾ ਗੁਜ਼ਾਰਾ ਚੱਲ ਸਕੇ।

Related Post