Ambala Police Traffic Advisory : ਕਿਸਾਨਾਂ ਦਾ ਦਿੱਲੀ ਕੂਚ, ਸ਼ੰਭੂ ਬਾਰਡਰ ਬੰਦ; ਪੁਲਿਸ ਵੱਲੋਂ ਟ੍ਰੈਫਿਕ ਐਡਵਾਈਜ਼ਰੀ ਜਾਰੀ

ਸ਼ੰਭੂ ਸਰਹੱਦ ਬੰਦ ਹੋਣ ਕਾਰਨ, ਦਿੱਲੀ ਅਤੇ ਪੰਜਾਬ ਵਿਚਕਾਰ ਯਾਤਰਾ ਕਰਨ ਵਾਲੇ ਵਾਹਨਾਂ ਲਈ ਬਦਲਵੇਂ ਰਸਤੇ ਜਾਰੀ ਕੀਤੇ ਗਏ ਹਨ। ਪੁਲਿਸ ਪ੍ਰਸ਼ਾਸਨ ਵੱਲੋਂ ਯਾਤਰੀਆਂ ਨੂੰ ਇਨ੍ਹਾਂ ਰੂਟਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਹੈ।

By  Aarti July 21st 2026 10:44 AM

Ambala Police Traffic Advisory :  ਕਿਸਾਨ ਜਥੇਬੰਦੀਆਂ ਵੱਲੋਂ ਸਮਝੌਤੇ ਨੂੰ ਰੱਦ ਕਰਵਾਉਣ ਲਈ ਸੰਘਰਸ਼ ਤਹਿਤ 'ਦੇਸ਼ ਬਚਾਓ' ਮੋਰਚੇ ਦਾ ਵੀ ਗਠਨ ਕੀਤਾ ਗਿਆ ਹੈ, ਜਿਸ ਤਹਿਤ 21 ਜੁਲਾਈ ਯਾਨੀ ਅੱਜ ਦਿੱਲੀ ਕਿਸਾਨ ਘਾਟ ਵਿਖੇ ਪ੍ਰਦਰਸ਼ਨ ਕਰਕੇ ਰੋਸ ਪ੍ਰਗਟਾਵਾ ਕੀਤਾ ਜਾਣਾ ਹੈ। ਇਸੇ ਦੇ ਚੱਲਦੇ ਵੱਡੀ ਗਿਣਤੀ ’ਚ ਕਿਸਾਨਾਂ ਵੱਲੋਂ ਦਿੱਲੀ ਕੂਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

ਹਾਲਾਂਕਿ ਪੁਲਿਸ ਵੱਲੋਂ ਵੱਡੀ ਗਿਣਤੀ ’ਚ ਰਸਤਿਆਂ ਨੂੰ ਕਿਸਾਨਾਂ ਦੇ ਲਈ ਜਾਣ ਲਈ ਰੋਕ ਦਿੱਤਾ ਗਿਆ ਹੈ। ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਇਸ ਲਈ ਉਨ੍ਹਾਂ ਲਈ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ। 

ਹਰਿਆਣਾ ਵਿੱਚ ਪੰਜਾਬ ਸ਼ੰਭੂ ਸਰਹੱਦ ਬੰਦ ਹੋਣ ਤੋਂ ਬਾਅਦ, ਅੰਬਾਲਾ ਪੁਲਿਸ ਦੁਆਰਾ ਜਾਰੀ ਕੀਤੀ ਗਈ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। 

ਸ਼ੰਭੂ ਸਰਹੱਦ ਬੰਦ ਹੋਣ ਕਾਰਨ, ਦਿੱਲੀ ਅਤੇ ਪੰਜਾਬ ਵਿਚਕਾਰ ਯਾਤਰਾ ਕਰਨ ਵਾਲੇ ਵਾਹਨਾਂ ਲਈ ਬਦਲਵੇਂ ਰਸਤੇ ਜਾਰੀ ਕੀਤੇ ਗਏ ਹਨ। ਪੁਲਿਸ ਪ੍ਰਸ਼ਾਸਨ ਵੱਲੋਂ ਯਾਤਰੀਆਂ ਨੂੰ ਇਨ੍ਹਾਂ ਰੂਟਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਹੈ। 

ਸ਼ੰਭੂ ਸਰਹੱਦ ਬੰਦ ਹੋਣ ਕਾਰਨ, ਦਿੱਲੀ ਅਤੇ ਪੰਜਾਬ ਵਿਚਕਾਰ ਯਾਤਰਾ ਕਰਨ ਵਾਲੇ ਵਾਹਨਾਂ ਲਈ ਬਦਲਵੇਂ ਰਸਤਿਆਂ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਯਾਤਰੀਆਂ ਨੂੰ ਇਹਨਾਂ ਰੂਟਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ:

ਦਿੱਲੀ ਤੋਂ ਪੰਜਾਬ ਜਾਣ ਵਾਲੇ ਵਾਹਨਾਂ ਲਈ ਵਿਕਲਪਿਕ ਰਸਤੇ:

ਰੂਟ 1: ਅੰਬਾਲਾ ਛਾਉਣੀ ➔ ਚੰਡੀਗੜ੍ਹ ਰਸਤਾ ➔ ਲਾਲੜੂ ➔ ਡੇਰਾ ਬੱਸੀ ➔ ਜ਼ੀਰਕਪੁਰ ➔ ਪੰਜਾਬ

ਰੂਟ 2: ਲਾਲੜੂ ਜਾਂ ਡੇਰਾ ਬੱਸੀ ਤੋਂ, ਤੁਸੀਂ ਪੰਜਾਬ ਪਹੁੰਚਣ ਲਈ ਬਦਲਵੇਂ ਰਸਤੇ ਨੂੰ ਵੀ ਵਰਤ ਸਕਦੇ ਹੋ।

ਪੰਜਾਬ ਤੋਂ ਦਿੱਲੀ ਜਾਣ ਵਾਲੇ ਵਾਹਨਾਂ ਲਈ ਵਿਕਲਪਿਕ ਰਸਤੇ:

ਰੂਟ 1: ਰਾਜਪੁਰਾ ➔ ਲਾਲੜੂ ➔ ਡੇਰਾ ਬੱਸੀ ➔ ਜ਼ੀਰਕਪੁਰ ➔ ਅੰਬਾਲਾ ਛਾਉਣੀ ➔ ਦਿੱਲੀ

ਰੂਟ 2: ਰਾਜਪੁਰਾ, ਲਾਲੜੂ ਅਤੇ ਡੇਰਾ ਬੱਸੀ ਤੋਂ, ਤੁਸੀਂ ਅੰਬਾਲਾ ਛਾਉਣੀ ਅਤੇ ਫਿਰ ਦਿੱਲੀ ਪਹੁੰਚਣ ਲਈ ਬਦਲਵੇਂ ਰਸਤੇ ਨੂੰ ਵੀ ਵਰਤ ਸਕਦੇ ਹੋ।

ਇਸ ਤੋਂ ਇਲਾਵਾ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ, ਕਿਰਪਾ ਕਰਕੇ ਸਹਾਇਤਾ ਲਈ 112 ਡਾਇਲ ਕੀਤਾ ਜਾਵੇ। ਅੰਬਾਲਾ ਪੁਲਿਸ ਨੇ ਇਹ ਵੀ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਅਤੇ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਅਸੀਂ ਅਸੁਵਿਧਾ ਲਈ ਮੁਆਫ਼ੀ ਚਾਹੁੰਦੇ ਹਾਂ। 

ਇਹ ਵੀ ਪੜ੍ਹੋ  : Farmer Protest Live Updates : ਭਾਰਤ-ਅਮਰੀਕਾ ਵਪਾਰ ਸਮਝੌਤਾ; ਕਿਸਾਨਾਂ ਦਾ ਦਿੱਲੀ ਕੂਚ ਪੁਲਿਸ ਨੇ ਸ਼ੰਭੂ ਬੈਰੀਅਰ 'ਤੇ ਲਾਏ ਬੈਰੀਕੇਡ, ਵੇਖੋ ਪਲ-ਪਲ ਦੀ ਅਪਡੇਟ

Related Post