Tue, Jul 21, 2026
Whatsapp

ਸਿਰਫ਼ 2000 ਰੁਪਏ ਤੇ ਮੋਬਾਈਲ ਲਈ ਕਤਲ ! 15 ਦਿਨਾਂ ਤੋਂ ਲਾਪਤਾ ਹਰਮਨਦੀਪ ਸਿੰਘ ਦੀ ਮਿਲੀ ਲਾਸ਼, ਪੁਲਿਸ ਵੱਲੋਂ ਹੈਰਾਨੀਜਨਕ ਖੁਲਾਸੇ

Harmandeep Murder Case : ਮੁਲਜ਼ਮਾਂ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੇ ਹਰਮਨਦੀਪ ਦੀ ਲਾਸ਼ ਖਾਈ ਬਸਤੀ ਨੇੜੇ ਮੈਦਾਨ ਵਿੱਚ ਇੱਕ ਟਾਹਲੀ ਦੇ ਦਰੱਖਤ ਹੇਠਾਂ ਦੱਬ ਕੇ ਲੁਕਾਈ ਹੋਈ ਹੈ। ਪੁਲਿਸ ਨੇ ਦੱਸੇ ਸਥਾਨ ਤੋਂ ਲਾਸ਼ ਬਰਾਮਦ ਕਰ ਲਈ, ਜੋ ਕਾਫ਼ੀ ਗਲੀ-ਸੜੀ ਹਾਲਤ ਵਿੱਚ ਸੀ।

Reported by:  PTC News Desk  Edited by:  KRISHAN KUMAR SHARMA -- July 21st 2026 05:42 PM -- Updated: July 21st 2026 05:48 PM
ਸਿਰਫ਼ 2000 ਰੁਪਏ ਤੇ ਮੋਬਾਈਲ ਲਈ ਕਤਲ ! 15 ਦਿਨਾਂ ਤੋਂ ਲਾਪਤਾ ਹਰਮਨਦੀਪ ਸਿੰਘ ਦੀ ਮਿਲੀ ਲਾਸ਼, ਪੁਲਿਸ ਵੱਲੋਂ ਹੈਰਾਨੀਜਨਕ ਖੁਲਾਸੇ

ਸਿਰਫ਼ 2000 ਰੁਪਏ ਤੇ ਮੋਬਾਈਲ ਲਈ ਕਤਲ ! 15 ਦਿਨਾਂ ਤੋਂ ਲਾਪਤਾ ਹਰਮਨਦੀਪ ਸਿੰਘ ਦੀ ਮਿਲੀ ਲਾਸ਼, ਪੁਲਿਸ ਵੱਲੋਂ ਹੈਰਾਨੀਜਨਕ ਖੁਲਾਸੇ

Harmandeep Murder Case : ਸੰਗਰੂਰ ਜ਼ਿਲ੍ਹੇ ਦੇ ਥਾਣਾ ਲਹਿਰਾ ਅਧੀਨ ਪੈਂਦੇ ਪਿੰਡ ਰਾਮਗੜ੍ਹ ਸੰਧੂਆਂ ਦੇ 19 ਸਾਲਾ ਨੌਜਵਾਨ ਹਰਮਨਦੀਪ ਦੇ ਕਤਲ ਮਾਮਲੇ ਨੂੰ ਪੁਲਿਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ। ਇਸ ਮਾਮਲੇ ਵਿੱਚ ਪੁਲਿਸ (Sangrur Police) ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਕਤਲ (Murder) ਅਤੇ ਚੋਰੀ ਦੀਆਂ ਧਾਰਾਵਾਂ ਤਹਿਤ ਕੇਸ ਵਿੱਚ ਵਾਧਾ ਕੀਤਾ ਹੈ।

ਹਰਮਨਦੀਪ ਸਿੰਘ ਕਦੋਂ ਲਾਪਤਾ ਹੋਇਆ ਸੀ ? (When Harmandeep Singh go missing?)


ਪੁਲਿਸ ਅਨੁਸਾਰ ਹਰਮਨਦੀਪ ਦੇ ਪਿਤਾ ਬਲਕਾਰ ਸਿੰਘ ਵਾਸੀ ਪਿੰਡ ਰਾਮਗੜ੍ਹ ਸੰਧੂਆਂ ਦੇ ਬਿਆਨਾਂ 'ਤੇ ਇਸ ਮਹੀਨੇ ਦੀ 15 ਤਾਰੀਖ ਨੂੰ ਨੌਜਵਾਨ ਦੇ ਲਾਪਤਾ ਹੋਣ ਸਬੰਧੀ ਮੁਕੱਦਮਾ ਦਰਜ ਕੀਤਾ ਗਿਆ ਸੀ। ਉਹਨਾਂ ਨੇ ਦੱਸਿਆ ਸੀ ਕਿ ਉਹਨਾਂ ਦਾ ਬੇਟਾ 5 ਜੁਲਾਈ ਤੋਂ ਲਾਪਤਾ ਹੈ । ਜਾਂਚ ਦੌਰਾਨ ਪੁਲਿਸ ਨੇ ਤਿੰਨ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ, ਜਿਨ੍ਹਾਂ ਤੋਂ ਪੁੱਛਗਿੱਛ ਦੌਰਾਨ ਹਰਮਨਦੀਪ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ।

ਪੁਲਿਸ ਨੇ ਹਰਮਨਦੀਪ ਦੀ ਲਾਸ਼ ਨੂੰ ਕਿੱਥੋਂ ਬਰਾਮਦ ਕੀਤਾ ? 

ਮੁਲਜ਼ਮਾਂ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੇ ਹਰਮਨਦੀਪ ਦੀ ਲਾਸ਼ ਖਾਈ ਬਸਤੀ ਨੇੜੇ ਮੈਦਾਨ ਵਿੱਚ ਇੱਕ ਟਾਹਲੀ ਦੇ ਦਰੱਖਤ ਹੇਠਾਂ ਦੱਬ ਕੇ ਲੁਕਾਈ ਹੋਈ ਹੈ। ਪੁਲਿਸ ਨੇ ਦੱਸੇ ਸਥਾਨ ਤੋਂ ਲਾਸ਼ ਬਰਾਮਦ ਕਰ ਲਈ, ਜੋ ਕਾਫ਼ੀ ਗਲੀ-ਸੜੀ ਹਾਲਤ ਵਿੱਚ ਸੀ।

ਹਰਮਨਦੀਪ ਸਿੰਘ ਦਾ ਕਤਲ ਕਿਉਂ ਕੀਤਾ ਗਿਆ ? (Why was Harmandeep Singh murdered?)

ਪੁਲਿਸ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਸੋਨੂ, ਮੰਗੂ ਕੁਮਾਰ ਅਤੇ ਲਖਣ ਵਜੋਂ ਹੋਈ ਹੈ, ਜੋ ਖਾਈ ਬਸਤੀ, ਲਹਿਰਾ ਦੇ ਰਹਿਣ ਵਾਲੇ ਹਨ। ਮੁੱਢਲੀ ਜਾਂਚ ਮੁਤਾਬਕ ਮੁਲਜ਼ਮਾਂ ਨੇ ਹਰਮਨਦੀਪ ਤੋਂ 2,000 ਰੁਪਏ ਅਤੇ ਉਸ ਦਾ ਮੋਬਾਈਲ ਫੋਨ ਲੁੱਟਣ ਦੀ ਨੀਅਤ ਨਾਲ ਪਹਿਲਾਂ ਚੋਰੀ ਕੀਤੀ ਅਤੇ ਬਾਅਦ ਵਿੱਚ ਉਸ ਦਾ ਕਤਲ ਕਰ ਦਿੱਤਾ।

ਪਰਿਵਾਰ ਨੇ ਕਿਵੇਂ ਕੀਤੀ ਨੌਜਵਾਨ ਦੀ ਪਛਾਣ ?

ਲਾਸ਼ ਦੀ ਪਛਾਣ ਪਰਿਵਾਰਕ ਮੈਂਬਰਾਂ ਨੇ ਕੱਪੜਿਆਂ ਦੇ ਆਧਾਰ 'ਤੇ ਕੀਤੀ ਹੈ। ਪੁਲਿਸ ਵੱਲੋਂ ਫੋਰੈਂਸਿਕ ਮਾਹਿਰਾਂ ਦੀ ਨਿਗਰਾਨੀ ਹੇਠ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ, ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਹੋਰ ਤੱਥ ਵੀ ਸਾਹਮਣੇ ਆਉਣ ਦੀ ਉਮੀਦ ਹੈ।

ਉਧਰ, ਪੁਲਿਸ ਨੇ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ... Punjab Vidhan Sabha Monsoon Session ਦੀਆਂ ਤਰੀਕਾਂ ਐਲਾਨ; AAP ਸਰਕਾਰ ਦੇ ਕਾਰਜਕਾਲ ਦਾ ਇਹ ਆਖਰੀ ਸੈਸ਼ਨ ਹੋਵੇਗਾ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK