America Hypocrisy on Russian Oil : ਅਮਰੀਕਾ ਦਾ ਮੁੜ ਦਿਖਿਆ ਦੋਗਲਾਪਨ, ਭਾਰਤ ’ਤੇ ਟੈਰਿਫ ਲਗਾ ਕੇ ਰੂਸ ਨਾਲ ਇਹ ਸਮਝੌਤਾ ਕਰਨ ਦੀ ਤਿਆਰੀ

ਹਾਲ ਹੀ ਵਿੱਚ ਇੱਕ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਅਮਰੀਕੀ ਅਤੇ ਰੂਸੀ ਅਧਿਕਾਰੀਆਂ ਨੇ ਯੂਕਰੇਨ ਵਿੱਚ ਜੰਗਬੰਦੀ ਦੇ ਨਾਲ-ਨਾਲ ਊਰਜਾ ਸੌਦੇ 'ਤੇ ਵੀ ਚਰਚਾ ਕੀਤੀ ਹੈ। ਇਸ ਗੱਲਬਾਤ ਨਾਲ ਜੁੜੀਆਂ ਕਈ ਜਾਣਕਾਰੀਆਂ ਸਾਹਮਣੇ ਆਈਆਂ ਹਨ।

By  Aarti August 27th 2025 11:20 AM

America hypocrisy on Russian oil : ਅਮਰੀਕਾ ਦਾ ਪਖੰਡ ਇੱਕ ਵਾਰ ਫਿਰ ਸਾਹਮਣੇ ਆ ਗਿਆ ਹੈ। ਰੂਸੀ ਤੇਲ ਦੀ ਖਰੀਦ ਨੂੰ ਲੈ ਕੇ ਪਿਛਲੇ ਕਈ ਹਫ਼ਤਿਆਂ ਤੋਂ ਭਾਰਤ ਨੂੰ ਲਗਾਤਾਰ ਨਿਸ਼ਾਨਾ ਬਣਾ ਰਿਹਾ ਅਮਰੀਕਾ ਖੁਦ ਰੂਸ ਨਾਲ ਊਰਜਾ ਸੌਦਾ ਕਰਨ ਦੀ ਤਿਆਰੀ ਕਰ ਰਿਹਾ ਹੈ। ਇਹ ਖੁਲਾਸਾ ਇੱਕ ਤਾਜ਼ਾ ਰਿਪੋਰਟ ਵਿੱਚ ਹੋਇਆ ਹੈ। ਗੱਲਬਾਤ ਤੋਂ ਜਾਣੂ ਕੁਝ ਸੂਤਰਾਂ ਨੇ ਕਿਹਾ ਹੈ ਕਿ ਅਮਰੀਕਾ ਅਤੇ ਰੂਸੀ ਅਧਿਕਾਰੀਆਂ ਨੇ ਇਸ ਮਹੀਨੇ ਯੂਕਰੇਨ ਸ਼ਾਂਤੀ 'ਤੇ ਗੱਲਬਾਤ ਦੌਰਾਨ ਊਰਜਾ ਸਮਝੌਤਿਆਂ 'ਤੇ ਚਰਚਾ ਕੀਤੀ ਹੈ। 

ਅਮਰੀਕਾ ਰੂਸ 'ਤੇ ਲਗਾਈਆਂ ਪਾਬੰਦੀਆਂ ਘਟਾ ਸਕਦਾ 

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਅਮਰੀਕਾ ਰੂਸ ਨੂੰ ਇਹ ਸੌਦਾ ਪੇਸ਼ ਕਰ ਰਿਹਾ ਹੈ ਤਾਂ ਜੋ ਉਹ ਯੂਕਰੇਨ ਵਿੱਚ ਸ਼ਾਂਤੀ ਸਮਝੌਤੇ ਲਈ ਸਹਿਮਤ ਹੋ ਸਕੇ। ਇਸ ਸਮਝੌਤੇ ਤੋਂ ਬਾਅਦ, ਅਮਰੀਕਾ ਰੂਸ 'ਤੇ ਲਗਾਈਆਂ ਗਈਆਂ ਪਾਬੰਦੀਆਂ ਨੂੰ ਵੀ ਘੱਟ ਕਰ ਸਕਦਾ ਹੈ। ਦੱਸ ਦਈਏ ਕਿ ਫਰਵਰੀ 2022 ਵਿੱਚ ਰੂਸ ਦੇ ਯੂਕਰੇਨ 'ਤੇ ਹਮਲੇ ਤੋਂ ਬਾਅਦ, ਅਮਰੀਕਾ ਨੇ ਰੂਸ 'ਤੇ ਕਈ ਪਾਬੰਦੀਆਂ ਲਗਾਈਆਂ ਸਨ।

ਇਸ ਦੇ ਨਾਲ ਹੀ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਦੂਜੇ ਕਾਰਜਕਾਲ ਵਿੱਚ ਰੂਸ 'ਤੇ ਵਾਧੂ ਪਾਬੰਦੀਆਂ ਲਗਾਉਣ ਦੀ ਧਮਕੀ ਵੀ ਦਿੱਤੀ ਹੈ। ਹਾਲਾਂਕਿ, ਹੁਣ ਤੱਕ ਯੂਕਰੇਨ ਯੁੱਧ ਦਾ ਕੋਈ ਹੱਲ ਨਹੀਂ ਨਿਕਲਿਆ ਹੈ। ਅਜਿਹੀ ਸਥਿਤੀ ਵਿੱਚ, ਅਮਰੀਕੀ ਰਾਸ਼ਟਰਪਤੀ ਹੋਰ ਤਰੀਕੇ ਅਪਣਾਉਂਦੇ ਨਜ਼ਰ ਆ ਰਹੇ ਹਨ।

ਕੀ ਹੈ ਸੀਕ੍ਰੇਟ ਐਨਰਜੀ ਡੀਲ ਵਿੱਚ ?

ਸੂਤਰਾਂ ਅਨੁਸਾਰ, ਇਸ ਸਮਝੌਤੇ ਦੇ ਤਹਿਤ, ਅਮਰੀਕੀ ਕੰਪਨੀਆਂ ਰੂਸ ਦੇ ਕੁਝ ਮਹੱਤਵਪੂਰਨ ਪ੍ਰੋਜੈਕਟਾਂ ਵਿੱਚ ਦੁਬਾਰਾ ਦਾਖਲ ਹੋ ਸਕਦੀਆਂ ਹਨ। ਹੋਰ ਸੂਤਰਾਂ ਨੇ ਕਿਹਾ ਕਿ ਰੂਸ ਨੇ ਆਪਣੇ ਐਲਐਨਜੀ ਪ੍ਰੋਜੈਕਟਾਂ ਲਈ ਅਮਰੀਕੀ ਉਪਕਰਣ ਖਰੀਦਣ ਦੀ ਸੰਭਾਵਨਾ ਵੀ ਪ੍ਰਗਟ ਕੀਤੀ ਹੈ। ਇਸ ਦੇ ਨਾਲ ਹੀ, ਅਮਰੀਕਾ ਰੂਸ ਤੋਂ ਪ੍ਰਮਾਣੂ ਊਰਜਾ ਨਾਲ ਚੱਲਣ ਵਾਲੇ ਆਈਸਬ੍ਰੇਕਰ ਜਹਾਜ਼ ਵੀ ਖਰੀਦ ਸਕਦਾ ਹੈ।

ਅਮਰੀਕਾ ਦਾ ਦੋਗਲਾਪਨ

ਇਹ ਖ਼ਬਰ ਅਜਿਹੇ ਸਮੇਂ ਆਈ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ 'ਤੇ ਵਪਾਰ ਯੁੱਧ ਵਿੱਚ ਰੂਸ ਨੂੰ ਆਰਥਿਕ ਸਹਾਇਤਾ ਪ੍ਰਦਾਨ ਕਰਨ ਦਾ ਦੋਸ਼ ਲਗਾਉਂਦੇ ਹੋਏ ਭਾਰੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਟਰੰਪ ਪਹਿਲਾਂ ਹੀ ਭਾਰਤ ਤੋਂ ਆਯਾਤ ਕੀਤੇ ਜਾਣ ਵਾਲੇ ਉਤਪਾਦਾਂ 'ਤੇ 25 ਫੀਸਦ ਟੈਰਿਫ ਲਗਾ ਚੁੱਕੇ ਹਨ। ਹੁਣ 27 ਅਗਸਤ ਤੋਂ ਭਾਰਤ 'ਤੇ 25 ਪ੍ਰਤੀਸ਼ਤ ਵਾਧੂ ਟੈਰਿਫ ਲਗਾਉਣ ਦਾ ਐਲਾਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ : Trump Admin Notifies India : 27 ਅਗਸਤ ਤੋਂ ਭਾਰਤ 'ਤੇ 25% ਲਗਾਇਆ ਜਾਵੇਗਾ ਵਾਧੂ ਟੈਰਿਫ, ਟਰੰਪ ਪ੍ਰਸ਼ਾਸਨ ਨੇ ਜਾਰੀ ਕੀਤਾ ਨੋਟਿਸ

Related Post