Asia Cup 2025 : ਏਸ਼ੀਆ ਕੱਪ ਚ IND vs PAK ਮੈਚ ਨੂੰ ਲੈ ਕੇ ਬੋਲੇ ਸੌਰਵ ਗਾਂਗੁਲੀ, ਕਿਹਾ- ਪਹਿਲਗਾਮ ਚ ਜੋ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ ਪਰ...
Sourav Ganguly Asia Cup 2025 : ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੇ ਕਿਹਾ ਕਿ ਉਨ੍ਹਾਂ ਨੂੰ ਆਉਣ ਵਾਲੇ ਏਸ਼ੀਆ ਕੱਪ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਇੱਕੋ ਗਰੁੱਪ ਵਿੱਚ ਹੋਣ ਨਾਲ ਕੋਈ ਸਮੱਸਿਆ ਨਹੀਂ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅੱਤਵਾਦ ਖਤਮ ਹੋਣਾ ਚਾਹੀਦਾ ਹੈ ਪਰ ਖੇਡ ਜਾਰੀ ਰਹਿਣੀ ਚਾਹੀਦੀ ਹੈ। ਏਸ਼ੀਆ ਕੱਪ ਦੇ ਸ਼ਡਿਊਲ ਅਨੁਸਾਰ ਕੱਟੜ ਵਿਰੋਧੀ ਭਾਰਤ ਅਤੇ ਪਾਕਿਸਤਾਨ ਨੂੰ ਗਰੁੱਪ ਏ ਵਿੱਚ ਰੱਖਿਆ ਗਿਆ ਹੈ ਅਤੇ ਉਹ 14 ਸਤੰਬਰ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਆਹਮੋ -ਸਾਹਮਣੇ ਹੋਣਗੇ
Sourav Ganguly Asia Cup 2025 : ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੇ ਕਿਹਾ ਕਿ ਉਨ੍ਹਾਂ ਨੂੰ ਆਉਣ ਵਾਲੇ ਏਸ਼ੀਆ ਕੱਪ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਇੱਕੋ ਗਰੁੱਪ ਵਿੱਚ ਹੋਣ ਨਾਲ ਕੋਈ ਸਮੱਸਿਆ ਨਹੀਂ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅੱਤਵਾਦ ਖਤਮ ਹੋਣਾ ਚਾਹੀਦਾ ਹੈ ਪਰ ਖੇਡ ਜਾਰੀ ਰਹਿਣੀ ਚਾਹੀਦੀ ਹੈ। ਏਸ਼ੀਆ ਕੱਪ ਦੇ ਸ਼ਡਿਊਲ ਅਨੁਸਾਰ ਕੱਟੜ ਵਿਰੋਧੀ ਭਾਰਤ ਅਤੇ ਪਾਕਿਸਤਾਨ ਨੂੰ ਗਰੁੱਪ ਏ ਵਿੱਚ ਰੱਖਿਆ ਗਿਆ ਹੈ ਅਤੇ ਉਹ 14 ਸਤੰਬਰ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਆਹਮੋ -ਸਾਹਮਣੇ ਹੋਣਗੇ।
ਗਾਂਗੁਲੀ ਨੇ ਕਿਹਾ, "ਮੈਂ ਇਸਦੇ ਸ਼ਡਿਊਲ ਨਾਲ ਸਹਿਮਤ ਹਾਂ। ਖੇਡ ਜਾਰੀ ਰਹਿਣੀ ਚਾਹੀਦੀ ਹੈ। ਪਹਿਲਗਾਮ ਵਿੱਚ ਜੋ ਹੋਇਆ ਉਹ ਕਦੇ ਨਹੀਂ ਹੋਣਾ ਚਾਹੀਦਾ ਪਰ ਅਸੀਂ ਇਸਨੂੰ ਖੇਡ ਨੂੰ ਰੋਕਣ ਨਹੀਂ ਦੇ ਸਕਦੇ। ਅੱਤਵਾਦ ਖਤਮ ਹੋਣਾ ਚਾਹੀਦਾ ਹੈ। ਭਾਰਤ ਨੇ ਇਸਦੇ ਵਿਰੁੱਧ ਸਖ਼ਤ ਰੁਖ਼ ਅਪਣਾਇਆ ਹੈ, ਹੁਣ ਇਹ ਬੀਤੇ ਦੀ ਗੱਲ ਹੈ। ਖੇਡ ਜਾਰੀ ਰਹਿਣੀ ਚਾਹੀਦੀ ਹੈ।"
ਭਾਰਤ ਏਸ਼ੀਆ ਕੱਪ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ 10 ਸਤੰਬਰ ਨੂੰ ਯੂਏਈ ਦੇ ਖਿਲਾਫ ਕਰੇਗਾ। ਉਮੀਦ ਹੈ ਕਿ ਇਹ ਆਪਣੇ ਸਾਰੇ ਮੈਚ ਦੁਬਈ ਵਿੱਚ ਖੇਡੇਗਾ। ਭਾਰਤ ਅਤੇ ਪਾਕਿਸਤਾਨ 21 ਸਤੰਬਰ ਨੂੰ ਸੁਪਰ ਫੋਰ ਪੜਾਅ ਵਿੱਚ ਦੁਬਾਰਾ ਭਿੜ ਸਕਦੇ ਹਨ। ਭਾਰਤ ਦੇ ਗਰੁੱਪ ਏ ਵਿੱਚ ਪਾਕਿਸਤਾਨ, ਯੂਏਈ ਅਤੇ ਓਮਾਨ ਸ਼ਾਮਿਲ ਹੈ ਜਦੋਂ ਕਿ ਗਰੁੱਪ ਬੀ ਵਿੱਚ ਸ਼੍ਰੀਲੰਕਾ, ਬੰਗਲਾਦੇਸ਼, ਅਫਗਾਨਿਸਤਾਨ ਅਤੇ ਹਾਂਗਕਾਂਗ ਹਨ।ਏਸ਼ੀਅਨ ਕ੍ਰਿਕਟ ਕੌਂਸਲ (ਏਸੀਸੀ) 19 ਮੈਚਾਂ ਦੇ ਟੂਰਨਾਮੈਂਟ ਲਈ 17 ਮੈਂਬਰੀ ਟੀਮਾਂ ਉਤਾਰੇਗੀ, ਜਿਸ ਦੇ ਮੈਚ ਦੁਬਈ ਅਤੇ ਅਬੂ ਧਾਬੀ ਵਿੱਚ ਖੇਡੇ ਜਾਣਗੇ।
ਦੱਸ ਦੇਈਏ ਕਿ ਬੀਸੀਸੀਆਈ ਇਸ ਸੀਜ਼ਨ ਦੇ ਏਸ਼ੀਆ ਕੱਪ ਦਾ ਅਧਿਕਾਰਤ ਮੇਜ਼ਬਾਨ ਹੈ ਪਰ ਇਸਦੀ ਮੇਜ਼ਬਾਨੀ ਯੂਏਈ ਵਿੱਚ ਕੀਤੀ ਜਾ ਰਹੀ ਹੈ ਕਿਉਂਕਿ ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ਦੀਆਂ ਸਰਹੱਦਾਂ 'ਤੇ ਤਣਾਅ ਕਾਰਨ 2027 ਤੱਕ ਸਿਰਫ ਨਿਰਪੱਖ ਥਾਵਾਂ 'ਤੇ ਖੇਡਣ ਲਈ ਸਹਿਮਤ ਹੋਏ ਹਨ। ਪਹਿਲਗਾਮ ਹਮਲੇ ਤੋਂ ਬਾਅਦ ਦੋਵੇਂ ਦੇਸ਼ ਜੰਗ ਦੇ ਕੰਢੇ 'ਤੇ ਸਨ, ਜਿਸਦਾ ਜਵਾਬ ਭਾਰਤ ਨੇ 'ਆਪ੍ਰੇਸ਼ਨ ਸਿੰਦੂਰ' ਨਾਲ ਦਿੱਤਾ।