Amritsar Blast: ਵਿਰਾਸਤੀ ਮਾਰਗ 'ਤੇ ਹੋਏ ਧਮਾਕੇ ਤੋਂ ਬਾਅਦ NIA ਅਤੇ NSG ਨੇ ਸੰਭਾਲਿਆ ਮੋਰਚਾ

ਸ੍ਰੀ ਹਰਿਮੰਦਰ ਸਾਹਿਬ ਦੇ ਕੋਲ ਵਿਰਾਸਤੀ ਮਾਰਗ 'ਤੇ 32 ਘੰਟਿਆਂ 'ਚ ਹੋਏ ਦੋ ਧਮਾਕਿਆਂ ਤੋਂ ਬਾਅਦ ਹੁਣ ਰਾਸ਼ਟਰੀ ਜਾਂਚ ਏਜੰਸੀ (NIA) ਅਤੇ ਰਾਸ਼ਟਰੀ ਸੁਰੱਖਿਆ ਗਾਰਡ (NSG) ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

By  Amritpal Singh May 9th 2023 10:01 AM

ਮਨਿੰਦਰ ਮੋਂਗਾ/ਅੰਮ੍ਰਿਤਸਰ: ਸਥਾਨਿਕ ਸ਼ਹਿਰ 'ਚ ਸ੍ਰੀ ਹਰਿਮੰਦਰ ਸਾਹਿਬ ਦੇ ਕੋਲ ਵਿਰਾਸਤੀ ਮਾਰਗ 'ਤੇ 32 ਘੰਟਿਆਂ 'ਚ ਹੋਏ ਦੋ ਧਮਾਕਿਆਂ ਤੋਂ ਬਾਅਦ ਹੁਣ ਰਾਸ਼ਟਰੀ ਜਾਂਚ ਏਜੰਸੀ (NIA) ਅਤੇ ਰਾਸ਼ਟਰੀ ਸੁਰੱਖਿਆ ਗਾਰਡ (NSG) ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੇਰ ਰਾਤ NIA ਦੀ ਟੀਮ ਤੋਂ ਬਾਅਦ NSG ਦੀ ਟੀਮ ਵੀ ਮੰਗਲਵਾਰ ਸਵੇਰੇ ਵਿਰਾਸਤੀ ਮਾਰਗ 'ਤੇ ਪਹੁੰਚ ਗਈ ਸੀ। ਦੋਵਾਂ ਟੀਮਾਂ ਨੇ ਮੌਕੇ 'ਤੇ ਹੀ ਘਟਨਾ ਵਾਲੀ ਥਾਂ ਨੂੰ ਮੁੜ ਤਿਆਰ ਕੀਤਾ ਅਤੇ ਪੂਰੇ ਇਲਾਕੇ ਦਾ ਮੁਆਇਨਾ ਵੀ ਕੀਤਾ।

ਹੈਰੀਟੇਜ ਰੋਡ 'ਤੇ ਹੋਏ ਬੰਬ ਧਮਾਕੇ ਦੇ ਮਾਮਲੇ 'ਚ ਪੁਲਿਸ ਅਜੇ ਤੱਕ ਕਾਰਨਾਂ ਤੱਕ ਨਹੀਂ ਪਹੁੰਚ ਸਕੀ ਹੈ। ਪੁਲਿਸ ਅੱਤਵਾਦੀ ਹਮਲੇ, ਸ਼ਰਾਰਤ ਜਾਂ ਨਿੱਜੀ ਕਾਰਨ ਤਿੰਨੋਂ ਤੱਥਾਂ ਨੂੰ ਧਿਆਨ ਵਿਚ ਰੱਖ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪਰ ਐਨਆਈਏ ਅਤੇ ਐਨਐਸਜੀ ਦੇ ਦਾਖ਼ਲ ਹੋਣ ਨਾਲ ਦਹਿਸ਼ਤੀ ਮਾਡਿਊਲ ਦੀ ਸੰਭਾਵਨਾ ਵੱਧ ਗਈ ਹੈ। ਹਾਲਾਂਕਿ NIA ਅਤੇ NSG ਦੀ ਟੀਮ ਨੇ ਮੀਡੀਆ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਬੀਤੇਂ ਦਿਨੀਂ ਹੋਏ ਧਮਾਕੇ ਤੋਂ ਬਾਅਦ ਡੀਜੀਪੀ ਗੌਰਵ ਯਾਦਵ ਵੀ ਮੌਕੇ 'ਤੇ ਪਹੁੰਚੇ ਸੀ। ਉਨ੍ਹਾਂ ਕਿਹਾ ਕਿ ਬੰਬ ਛੱਤ ਤੋਂ ਲਟਕਿਆ ਹੋਇਆ ਸੀ। ਜੋ ਹੇਠਾਂ ਡਿੱਗਦੇ ਹੀ ਫਟ ਗਿਆ। ਇਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਅਲਰਟ 'ਤੇ ਹੈ। ਡੀਸੀਪੀ ਲਾਅ ਐਂਡ ਆਰਡਰ ਪਰਮਿੰਦਰ ਸਿੰਘ ਭੰਡਾਲ ਅੰਮ੍ਰਿਤਸਰ ਪੁਲੀਸ ਟੀਮ ਨਾਲ ਵਿਰਾਸਤੀ ਮਾਰਗ ’ਤੇ ਪੁੱਜੇ।


Related Post