Amritsar News : ਪੁਲਿਸ ਵੱਲੋਂ ਨਸ਼ੇ ਦਾ ਧੰਦਾ ਕਰਨ ਵਾਲੇ ਪਤੀ-ਪਤਨੀ ਸਮੇਤ 1 ਹੋਰ ਔਰਤ ਕਾਬੂ ,ਹੈਰੋਇਨ ਅਤੇ ਡਰੱਗ ਮਨੀ ਬਰਾਮਦ

Amritsar News : ਪੁਲਿਸ ਵੱਲੋਂ ਪਤੀ-ਪਤਨੀ ਤੇ 1 ਹੋਰ ਔਰਤ ਨੂੰ ਕਾਬੂ ਕਰਕੇ ਹੈਰੋਇਨ ਤੇ ਡਰੱਗ ਮਨੀ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਫੜੇ ਗਏ ਆਰੋਪੀਆਂ ਦੀ ਪਛਾਣ ਹਰਪ੍ਰੀਤ ਸਿੰਘ ਉਰਫ ਹਰਪ੍ਰਤਾਪ ਸਿੰਘ ਹੈਪੀ ਪੁੱਤਰ ਰਣਜੀਤ ਸਿੰਘ ,ਸੰਧੂ ਕਲੋਨੀ, ਬਟਾਲਾ ਰੋਡ, ਅੰਮ੍ਰਿਤਸਰ, ਪ੍ਰਿਅੰਕਾ ਪਤਨੀ ਹਰਪ੍ਰੀਤ ਸਿੰਘ ,ਸੰਧੂ ਕਲੋਨੀ, ਬਟਾਲਾ ਰੋਡ, ਅੰਮ੍ਰਤਿਸਰ, ਸਿਲਪਾ ਪਤਨੀ ਲੇਟ ਸਿਕੰਦਰ ,ਸੰਧੂ ਕਲੋਨੀ, ਬਟਾਲਾ ਰੋਡ, ਅੰਮ੍ਰਿਤਸਰ ਵਜੋਂ ਹੋਈ ਹੈ।

By  Shanker Badra June 20th 2025 09:03 PM -- Updated: June 20th 2025 09:04 PM

Amritsar News : ਗੁਰਪ੍ਰੀਤ ਸਿੰਘ ਭੁੱਲਰ,ਆਈ.ਪੀ.ਐਸ, ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਦੀਆਂ ਹਦਾਇਤਾਂ 'ਤੇ ਹਰਪਾਲ ਸਿੰਘ, ਏ.ਡੀ.ਸੀ.ਪੀ ਸਿਟੀ-2,ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾ 'ਤੇ ਰਿਸ਼ਭ ਭੋਲ, ਏ.ਸੀ.ਪੀ ਨੋਰਥ,ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਸਦਰ,ਅੰਮ੍ਰਿਤਸਰ ਇੰਸਪੈਕਟਰ ਹਰਸੰਦੀਪ ਸਿੰਘ ਦੀ ਪੁਲਿਸ ਪਾਰਟੀ ਐਸ.ਆਈ ਕੁਲਦੀਪ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਪਤੀ-ਪਤਨੀ ਤੇ 1 ਹੋਰ ਔਰਤ ਨੂੰ ਕਾਬੂ ਕਰਕੇ ਹੈਰੋਇਨ ਤੇ ਡਰੱਗ ਮਨੀ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਫੜੇ ਗਏ ਆਰੋਪੀਆਂ ਦੀ ਪਛਾਣ ਹਰਪ੍ਰੀਤ ਸਿੰਘ ਉਰਫ ਹਰਪ੍ਰਤਾਪ ਸਿੰਘ ਹੈਪੀ ਪੁੱਤਰ ਰਣਜੀਤ ਸਿੰਘ ,ਸੰਧੂ ਕਲੋਨੀ, ਬਟਾਲਾ ਰੋਡ, ਅੰਮ੍ਰਿਤਸਰ, ਪ੍ਰਿਅੰਕਾ ਪਤਨੀ ਹਰਪ੍ਰੀਤ ਸਿੰਘ ,ਸੰਧੂ ਕਲੋਨੀ, ਬਟਾਲਾ ਰੋਡ, ਅੰਮ੍ਰਤਿਸਰ, ਸਿਲਪਾ ਪਤਨੀ ਲੇਟ ਸਿਕੰਦਰ ,ਸੰਧੂ ਕਲੋਨੀ, ਬਟਾਲਾ ਰੋਡ, ਅੰਮ੍ਰਿਤਸਰ ਵਜੋਂ ਹੋਈ ਹੈ।

ਪੁਲਿਸ ਪਾਰਟੀ ਵੱਲੋਂ ਪੁਖ਼ਤਾ ਸੂਚਨਾਂ ਦੇ ਅਧਾਰ 'ਤੇ ਹਰਪ੍ਰੀਤ ਸਿੰਘ ਉਰਫ਼ ਹਰਪ੍ਰਤਾਪ ਸਿੰਘ ਹੈਪੀ ਤੇ ਇਸਦੀ ਪਤਨੀ ਪ੍ਰਿਅੰਕਾ ਤੇ ਇੱਕ ਹੋਰ ਔਰਤ ਸ਼ਿਲਪਾ ਨੂੰ ਗ੍ਰਿਫ਼ਤਾਰ ਕਰਕੇ 260 ਗ੍ਰਾਮ ਹੈਰੋਇਨ ਅਤੇ 5290/-ਡਰੱਗ ਮਨੀ ਬ੍ਰਾਮਦ ਕੀਤੀ ਗਈ ਹੈ।

  ਗ੍ਰਿਫ਼ਤਾਰ ਤਿੰਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕਰਕੇ ਬੈਕਵਡਰ ਤੇ ਫਾਰਵਰਡ ਲਿੰਕ ਬਾਰੇ ਤਹਿ ਤੱਕ ਜਾਂਚ ਕੀਤੀ ਜਾਵੇਗੀ।

Related Post