Amul milk new price : ਵੇਰਕਾ ਅਤੇ ਮਦਰ ਡੇਅਰੀ ਤੋਂ ਬਾਅਦ ਅਮੂਲ ਦੁੱਧ ਵੀ ਹੋਇਆ ਮਹਿੰਗਾ , 2 ਰੁਪਏ ਪ੍ਰਤੀ ਲੀਟਰ ਵਧੀ ਕੀਮਤ ,1 ਮਈ ਤੋਂ ਦੇਸ਼ ਭਰ ਵਿੱਚ ਕੀਮਤਾਂ ਲਾਗੂ

Amul milk new price : ਦੁੱਧ ਅਤੇ ਡੇਅਰੀ ਉਤਪਾਦਾਂ ਦੇ ਖੇਤਰ ਦੀ ਕੰਪਨੀ ਅਮੂਲ ਨੇ 1 ਮਈ, 2025 ਤੋਂ ਦੁੱਧ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ ਹੈ। ਵਧੀਆਂ ਕੀਮਤਾਂ ਦੇਸ਼ ਭਰ ਵਿੱਚ ਲਾਗੂ ਕੀਤੀਆਂ ਜਾਣਗੀਆਂ। ਕੰਪਨੀ ਨੇ ਕਿਹਾ ਕਿ ਜੂਨ 2024 ਤੋਂ ਬਾਅਦ ਦੁੱਧ ਦੀਆਂ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਹੋਇਆ ਹੈ

By  Shanker Badra April 30th 2025 09:11 PM

Amul milk new price : ਦੁੱਧ ਅਤੇ ਡੇਅਰੀ ਉਤਪਾਦਾਂ ਦੇ ਖੇਤਰ ਦੀ ਕੰਪਨੀ ਅਮੂਲ ਨੇ 1 ਮਈ, 2025 ਤੋਂ ਦੁੱਧ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ ਹੈ। ਵਧੀਆਂ ਕੀਮਤਾਂ ਦੇਸ਼ ਭਰ ਵਿੱਚ ਲਾਗੂ ਕੀਤੀਆਂ ਜਾਣਗੀਆਂ। ਕੰਪਨੀ ਨੇ ਕਿਹਾ ਕਿ ਜੂਨ 2024 ਤੋਂ ਬਾਅਦ ਦੁੱਧ ਦੀਆਂ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਹੋਇਆ ਹੈ।

ਪਿਛਲੇ ਸਾਲ ਅਮੂਲ ਨੇ ਗਾਹਕਾਂ ਨੂੰ ਰਾਹਤ ਦੇਣ ਲਈ ਲਗਭਗ ਪੰਜ ਮਹੀਨਿਆਂ ਤੱਕ 1 ਲੀਟਰ ਅਤੇ 2 ਲੀਟਰ ਦੇ ਪੈਕ 'ਤੇ ਕ੍ਰਮਵਾਰ 50 ਮਿਲੀਲੀਟਰ ਅਤੇ 100 ਮਿਲੀਲੀਟਰ ਵਾਧੂ ਦੁੱਧ ਮੁਫ਼ਤ ਪ੍ਰਦਾਨ ਕੀਤਾ ਸੀ। ਇਸ ਤੋਂ ਇਲਾਵਾ ਜਨਵਰੀ 2025 ਵਿੱਚ ਅਮੂਲ ਨੇ ਆਪਣੇ 1 ਲੀਟਰ ਪੈਕ ਦੀ ਕੀਮਤ 1 ਰੁਪਏ ਘਟਾ ਦਿੱਤੀ ਸੀ, ਜਿਸ ਨਾਲ ਖਪਤਕਾਰਾਂ ਨੂੰ ਰਾਹਤ ਮਿਲੀ ਸੀ।

ਕੰਪਨੀ ਨੇ ਵਾਧੇ ਦਾ ਦੱਸਿਆ ਕਾਰਨ  

ਕੰਪਨੀ ਨੇ ਕਿਹਾ ਕਿ ਕੀਮਤਾਂ ਵਿੱਚ ਵਾਧੇ ਦਾ ਮੁੱਖ ਕਾਰਨ 36 ਲੱਖ ਤੋਂ ਵੱਧ ਦੁੱਧ ਉਤਪਾਦਕਾਂ ਦੀ ਲਾਗਤ ਵਿੱਚ ਵਾਧਾ ਹੈ। ਅਮੂਲ ਦੀਆਂ ਸਾਰੀਆਂ ਮੈਂਬਰ ਯੂਨੀਅਨਾਂ ਨੇ ਵੀ ਪਿਛਲੇ ਇੱਕ ਸਾਲ ਵਿੱਚ ਕਿਸਾਨਾਂ ਨੂੰ ਦੁੱਧ ਦੀਆਂ ਬਿਹਤਰ ਕੀਮਤਾਂ ਦੇਣੀਆਂ ਸ਼ੁਰੂ ਕੀਤੀਆਂ ਹਨ। ਅਮੂਲ ਨੇ ਕਿਹਾ ਕਿ ਖਪਤਕਾਰਾਂ ਤੋਂ ਇਕੱਠੀ ਕੀਤੀ ਗਈ ਰਕਮ ਦਾ ਲਗਭਗ 80 ਪ੍ਰਤੀਸ਼ਤ ਸਿੱਧਾ ਦੁੱਧ ਉਤਪਾਦਕਾਂ ਨੂੰ ਵਾਪਸ ਕਰ ਦਿੱਤਾ ਜਾਂਦਾ ਹੈ। ਕੰਪਨੀ ਨੇ ਕਿਹਾ ਕਿ ਦੁੱਧ ਦੀ ਵਿਕਰੀ ਕੀਮਤ ਵਿੱਚ ਜਿਨ੍ਹਾਂ ਵਾਧਾ ਕੀਤਾ ਗਿਆ ਹੈ ,ਉਸਦਾ ਬਾਕੀ ਹਿੱਸਾ ਦੁੱਧ ਉਤਪਾਦਕਾਂ ਨੂੰ ਵਾਪਸ ਕਰ ਦਿੱਤਾ ਜਾਵੇਗਾ ਅਤੇ ਉਨ੍ਹਾਂ ਨੂੰ ਦੁੱਧ ਉਤਪਾਦਨ ਵਧਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਰਹੇਗਾ।

ਵੇਰਕਾ ਅਤੇ ਮਦਰ ਡੇਅਰੀ ਨੇ ਵਧਾਈਆਂ ਸੀ ਕੀਮਤਾਂ 

ਧਿਆਨ ਦੇਣ ਯੋਗ ਹੈ ਕਿ ਇੱਕ ਦਿਨ ਪਹਿਲਾਂ ਹੀ ਵੇਰਕਾ ਅਤੇ ਮਦਰ ਡੇਅਰੀ ਨੇ ਦੁੱਧ ਦੀ ਕੀਮਤ ਵਧਾ ਦਿੱਤੀ ਸੀ। ਗਰਮੀਆਂ ਦੇ ਮੌਸਮ ਦੌਰਾਨ ਵਧਦੀਆਂ ਕੀਮਤਾਂ ਦੇ ਮੱਦੇਨਜ਼ਰ ਕੰਪਨੀ ਨੇ ਦੁੱਧ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਲੀਟਰ ਤੱਕ ਦਾ ਵਾਧਾ ਕੀਤਾ। ਵਧੀਆਂ ਕੀਮਤਾਂ 30 ਅਪ੍ਰੈਲ, 2025 ਤੋਂ ਲਾਗੂ ਹਨ।

Related Post