ਗੋਗੀ-ਦੀਪਕ ਬਾਕਸਰ ਗੈਂਗ ਦਾ ਵਾਂਟਡ ਸ਼ਾਰਪ ਸ਼ੂਟਰ ਅੰਕਿਤ ਪਿਸਤੌਲੀ ਐਨਕਾਊਂਟਰ ਤੋਂ ਬਾਅਦ ਗ੍ਰਿਫਤਾਰ

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਇੱਕ ਮੁਕਾਬਲੇ ਤੋਂ ਬਾਅਦ ਬਦਨਾਮ ਗੋਗੀ-ਦੀਪਕ ਬਾਕਸਰ ਗੈਂਗ ਦੇ ਇੱਕ ਸ਼ਾਰਪ ਸ਼ੂਟਰ ਨੂੰ ਗ੍ਰਿਫਤਾਰ ਕੀਤਾ ਹੈ। ਸ਼ਾਰਪ ਸ਼ੂਟਰ ਦਿੱਲੀ ਅਤੇ ਹਰਿਆਣਾ ਵਿੱਚ ਦਰਜ ਹੋਏ ਕਤਲ ਸਮੇਤ 9 ਘਿਨਾਉਣੇ ਅਪਰਾਧਾਂ ਵਿੱਚ ਲੋੜੀਂਦਾ ਸੀ। ਇਕ ਪੁਲਸ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।

By  Jasmeet Singh April 3rd 2023 09:53 AM

ਨਵੀਂ ਦਿੱਲੀ: ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਇੱਕ ਮੁਕਾਬਲੇ ਤੋਂ ਬਾਅਦ ਬਦਨਾਮ ਗੋਗੀ-ਦੀਪਕ ਬਾਕਸਰ ਗੈਂਗ ਦੇ ਇੱਕ ਸ਼ਾਰਪ ਸ਼ੂਟਰ ਨੂੰ ਗ੍ਰਿਫਤਾਰ ਕੀਤਾ ਹੈ। ਸ਼ਾਰਪ ਸ਼ੂਟਰ ਦਿੱਲੀ ਅਤੇ ਹਰਿਆਣਾ ਵਿੱਚ ਦਰਜ ਹੋਏ ਕਤਲ ਸਮੇਤ 9 ਘਿਨਾਉਣੇ ਅਪਰਾਧਾਂ ਵਿੱਚ ਲੋੜੀਂਦਾ ਸੀ। ਇਕ ਪੁਲਸ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। 

ਸ਼ਾਰਪ ਸ਼ੂਟਰ ਦੀ ਪਛਾਣ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਰਹਿਣ ਵਾਲੇ ਅੰਕਿਤ ਗੁਲੀਆ ਉਰਫ਼ ਅੰਕਿਤ ਪਿਸਤੌਲੀ ਵਜੋਂ ਹੋਈ ਹੈ। ਪੁਲਿਸ ਦੇ ਅਨੁਸਾਰ ਸ਼ਨੀਵਾਰ ਤੜਕੇ ਅੰਕਿਤ ਦੇ ਅਰੁਣਾ ਆਸਿਫ ਅਲੀ ਮਾਰਗ 'ਤੇ ਨੀਲਾ ਹੌਜ਼ ਫਲਾਈਓਵਰ ਦੇ ਕੋਲ ਇੱਕ ਹੌਂਡਾ ਐਕਟਿਵਾ ਸਕੂਟੀ 'ਤੇ ਸਵੇਰੇ 4.30 ਤੋਂ 5.30 ਵਜੇ ਦੇ ਵਿਚਕਾਰ ਆਪਣੇ ਇੱਕ ਸਾਥੀ ਨੂੰ ਮਿਲਣ ਲਈ ਆਇਆ ਸੀ।

ਸਪੈਸ਼ਲ ਸੈੱਲ ਦੇ ਡੀਸੀਪੀ ਆਲੋਕ ਕੁਮਾਰ ਨੇ ਦੱਸਿਆ ਕਿ ਸੂਚਨਾਵਾਂ 'ਤੇ ਕਾਰਵਾਈ ਕਰਦਿਆਂ ਰਣਨੀਤਕ ਜਾਲ ਵਿਛਾਇਆ ਗਿਆ ਅਤੇ ਅੰਕਿਤ ਨੂੰ ਸਵੇਰੇ 5.15 ਵਜੇ ਦੇ ਕਰੀਬ ਦੇਖਿਆ ਗਿਆ। ਟੀਮ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਰੁਕਣ ਦੀ ਬਜਾਏ ਅੰਕਿਤ ਨੇ ਪਿਸਤੌਲ ਕੱਢ ਕੇ ਟੀਮ ਵੱਲ ਦੋ ਗੋਲੀਆਂ ਚਲਾ ਦਿੱਤੀਆਂ। ਟੀਮ ਦੇ ਮੈਂਬਰਾਂ ਨੇ ਸਵੈ-ਰੱਖਿਆ ਵਿੱਚ ਦੋ ਰਾਉਂਡ ਫਾਇਰ ਵੀ ਕੀਤੇ। ਆਖਿਰਕਾਰ ਟੀਮ ਨੇ ਅੰਕਿਤ ਨੂੰ ਫੜ ਲਿਆ।

ਅੰਕਿਤ ਦੇ ਕਬਜ਼ੇ 'ਚੋਂ ਤਿੰਨ ਗੋਲੀਆਂ ਅਤੇ ਇੱਕ ਅਰਧ-ਆਟੋਮੈਟਿਕ ਪਿਸਤੌਲ ਬਰਾਮਦ ਹੋਇਆ ਹੈ। ਡੀਸੀਪੀ ਨੇ ਅੱਗੇ ਦੱਸਿਆ ਕਿ ਅੰਕਿਤ ਗਰੋਹ ਵਿੱਚ ਦੂਜੇ ਨੰਬਰ ’ਤੇ ਹੈ। ਉਹ ਕਤਲ, ਕਤਲ ਦੀ ਕੋਸ਼ਿਸ਼, ਜਬਰੀ ਵਸੂਲੀ, ਡਕੈਤੀ, ਜ਼ਬਰਦਸਤੀ ਦਾਖ਼ਲਾ, ਡਰਾਉਣ ਧਮਕਾਉਣ, ਅਸਲਾ ਐਕਟ, ਆਟੋ ਚੋਰੀ ਆਦਿ ਦੇ 9 ਮਾਮਲਿਆਂ ਵਿੱਚ ਲੋੜੀਂਦਾ ਸੀ। ਉਸ 'ਤੇ ਦਿੱਲੀ 'ਚ ਛੇ ਅਤੇ ਹਰਿਆਣਾ 'ਚ ਤਿੰਨ ਮਾਮਲੇ ਦਰਜ ਹਨ। ਅਧਿਕਾਰੀ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮੌਜੂਦਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Related Post